Skip to content
Independent perspectives. Global stories.
BREAKING

ਸਿੱਖ ਬੰਦੀਆਂ ਦੀ ਰਿਹਾਈ ਲਈ ਸਮੂਹ ਪੰਥਕ ਜਥੇਬੰਦੀਆਂ ਨੇ ਸੌਂਪਿਆ ਡੀ.ਸੀ. ਨੂੰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਲਈ ਮੰਗ ਪੱਤਰ

Share this story

ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 33ਵੇਂ ਦਿਨ ਵਿੱਚ ਸ਼ਾਮਲ

Page-1_19 ਲੁਧਿਆਣਾ, 16 ਫਰਵਰੀ (ਪੀ. ਟੀ.)- ਅੱਜ ਸਮੂਹ ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ, ਯੂਨਾਈਟਡ ਅਕਾਲੀ ਦਲ, ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ, ਯੂਨੀਕ ਹਿਊਮਨ ਰਾਈਟਸ ਐਂਡ ਕੇਅਰ ਔਰਗੇਨਾਈਜੇਸ਼ਨ, ਪੰਥਕ ਲਹਿਰ, ਸਿੱਖ ਸਟੂਡੇਂਟ ਫਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫਾਰ ਜਸਟਿਸ ਦੇ ਆਗੂ ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਿਮਾਇਤ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦੇਣ ਪਹੁੰਚੇ? ਇਥੇ ਵਰਨਣ ਯੋਗ ਹੈ ਕਿ ਮਿਤੀ 11 ਫਰਵਰੀ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਬਾਪੂ ਸੂਰਤ ਸਿੰਘ

ਖਾਲਸਾ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਉਹ ਸਿਵਲ ਹਸਪਤਾਲ ਲੁਧਿਆਣਾ ਵਿੱਚ ਆਪ ਆ ਕੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਮੰਗ ਪੱਤਰ ਪ੍ਰਾਪਤ ਕਰਨਗੇ? ਉਸ ਦਿਨ ਉਨ੍ਹਾਂ ਦੇ ਨਾ ਪੁਹੰਚਣ ਕਰਕੇ ਸਮੂਹ ਪੰਥਕ ਜਥੇਬੰਦੀਆਂ ਦੇ ਆਗੂ ਉਸ ਮੰਗ ਪੱਤਰ ਨੂੰ ਡਿਪਟੀ ਕਮਿਸ਼ਨਰ ਨੂੰ ਦੇਣ ਲਈ ਸਿਵਲ ਹਸਪਤਾਲ ਤੋਂ ਕਾਫਲੇ ਦੇ ਰੂਪ ਵਿੱਚ ਡੀ.ਸੀ. ਦਫਤਰ ਪਹੁੰਚੇ? ਬਾਪੂ ਖਾਲਸਾ ਦੇ ਕਹਿਣ ਮੁਤਾਬਕ ਕਿ ਜੇਕਰ ਮੰਗ ਪੱਤਰ ਲੈਣ ਕੋਈ ਵੀ ਅਧਿਕਾਰੀ ਦਫਤਰ ਤੋਂ ਬਾਹਰ ਨਹੀਂ ਆਉਂਦਾ ਤਾਂ ਤੁਸੀ ਬਿਨ੍ਹਾਂ ਮੰਗ ਪੱਤਰ ਦਿੱਤੇ ਵਾਪਸ ਆ ਜਾਣਾ? ਸਮੂਹ ਪੰਥਕ ਜਥੇਬੰਦੀਆਂ ਦੇ ਆਗੂ ਡੀ.ਸੀ. ਦਫਤਰ ਦੇ ਬਾਹਰ ਹੀ ਡਟ ਗਏ? ਜਿਸ ਤੇ ਡੀ.ਆਰ.ਓ. ਸ਼੍ਰੀ ਮੁਕੇਸ਼ ਸ਼ਰਮਾ ਨੇ ਦਫਤਰ ਤੋਂ ਬਾਹਰ ਆ ਕੇ ਡੀ.ਸੀ. ਵੱਲੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਸ ਮੰਗ ਪੱਤਰ ਨੂੰ ਉਹ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਅਗਲੀ ਕਾਰਵਾਈ ਲਈ ਭੇਜ ਦੇਣਗੇ ਅਤੇ ਉਨ੍ਹਾਂ ਨੇ ਬਾਪੂ ਖਾਲਸਾ ਦੀ ਹਾਲਤ ਬਾਰੇ ਜਾਣਕਾਰੀ ਲਈ? ਜਿਸ ਤੇ ਬਾਪੂ ਖਾਲਸਾ ਦੀ ਪੁੱਤਰੀ ਬੀਬੀ ਸਰਵਰਿੰਦਰ ਕੌਰ ਨੇ ਦੱਸਿਆ ਕਿ ਬਾਪੂ ਖਾਲਸਾ ਸਰੀਰਕ ਤੌਰ ਤੇ ਕਾਫੀ ਕਮਜੋਰ ਹੋ ਚੁੱਕੇ ਹਨ? ਪਰ ਆਏ ਦਿਨ ਪੰਥਕ ਹਿਤੈਸ਼ੀਆਂ ਵੱਲੋਂ ਮਿਲ ਰਹੇ ਸਮਰਥਨ ਕਰਕੇ ਉਹ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਵਿੱਚ ਹਨ? ਇਸ ਮੌਕੇ ਭਾਈ ਮੋਹਕਮ ਸਿੰਘ, ਭਾਈ ਬਲਵੰਤ ਸਿੰਘ ਗੋਪਾਲਾ, ਬਲਜੀਤ ਸਿੰਘ ਬਲੀਏਵਾਲ, ਜਤਿੰਦਰ ਸਿੰਘ ਈਸ਼ੜੂ, ਪ੍ਰਿੰਸੀਪਲ ਦਰਸ਼ਨ ਸਿੰਘ ਰਕਬਾ, ਤਰਲੋਕ ਸਿੰਘ ਡੱਲਾ, ਸਤਾਨਾਮ ਸਿੰਘ ਧਾਲੀਵਾਲ, ਪ੍ਰਿੰਸੀਪਲ ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਬੱਲੀਏਵਾਲ, ਦਮਨਦੀਪ ਸਿੰਘ, ਸਰਵਕਾਰ ਸਿੰਘ, ਸੁਖਵਿੰਦਰ ਸਿੰਘ ਤਲਵੰਡੀ, ਗੁਰਚਰਨ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਗੁਰੀ, ਪ੍ਰਿੰਸੀਪਲ ਭੁਪਿੰਦਰ ਸਿੰਘ ਅਤੇ ਜੰਗ ਸਿੰਘ ਆਦਿ ਮੌਜੂਦ ਸਨ।

WRITTEN BY