Skip to content
Independent perspectives. Global stories.
BREAKING

ਮੌਜੂਦ ਵਸੀਲਿਆਂ ਨੂੰ ਧਿਆਨ ’ਚ ਰੱਖ ਕੇ ਨੀਤੀਆਂ ਬਣਾਉਣ ਦੀ ਜ਼ਰੂਰਤ : ਪ੍ਰਧਾਨ ਮੰਤਰੀ

Share this story

Page-1_16 ਨਵੀਂ ਦਿੱਲੀ, 15 ਫਰਵਰੀ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਕਸ਼ੇ ਊਰਜਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਮੌਜੂਦ ਵਸੀਲਿਆਂ ਨੂੰ ਧਿਆਨ ‘ਚ ਰੱਖ ਕੇ ਨੀਤੀਆਂ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਲਾ, ਗੈਸ ਤੇ ਪਣਬਿਜਲੀ ਤੋਂ ਇਲਾਵਾ ਸੌਰ, ਹਵਾ ਤੇ ਜੈਵ ਈਂਧਣ ਖੇਤਰਾਂ ‘ਤੇ ਵੀ ਧਿਆਨ ਕੇਂਦਰਤ ਕਰਨਾ ਹੋਵੇਗਾ। ਮੋਦੀ ਨੇ ਕਿਹਾ ਕਿ ਵਾਤਾਵਰਨ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਦੁਨੀਆ ਯਤਨ ਕਰ ਰਹੀ ਹੈ ਪਰ ਉਹ ਖੁਦ ਦੀ ਆਪਣੀ ਜੀਵਨ ਸ਼ੈਲੀ ਵਲ ਨਹੀਂ ਦੇਖਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬ ਦੇਸ਼ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸਿੱਖਿਅਤ ਹੋਣ ਪਰ ਪ੍ਰੀਖਿਆ ਦੌਰਾਨ ਉਨ੍ਹਾਂ ਦੇ ਬੱਚਿਆਂ ਲਈ ਰਾਤ ‘ਚ ਪੜ੍ਹਨ ਲਈ ਬਿਜਲੀ ਮੌਜੂਦ ਨਹੀਂ ਹੁੰਦੀ। ਇਸ ਤਿੰਨ ਦਿਨਾਂ ਸੰਮੇਲਨ ‘ਚ 45 ਦੇਸ਼ਾਂ ਦੇ 2500 ਤੋਂ ਜਿਆਦਾ ਵਫਦ ਸ਼ਾਮਲ ਹੋ ਰਹੇ ਹਨ। ਇਸ ਮੌਕੇ ‘ਤੇ ਕੇਂਦਰੀ ਰਾਜ ਊਰਜਾ ਮੰਤਰੀ ਪੀਊਸ਼ ਗੋਇਲ ਅਤੇ ਵਣਜ ਤੇ ਉਦਯੋਗ ਮੰਤਰੀ ਨਿਰਮਲਾ ਸੀਤਾਰਮਨ ਵੀ ਹਾਜ਼ਰ ਸਨ।

WRITTEN BY