Skip to content
Independent perspectives. Global stories.
BREAKING

ਮਿੱਤਲ ਵੱਲੋਂ ਵਿਰਾਸਤ ਏ ਖਾਲਸਾ ਲਈ 25 ਕਰੋੜ ਦੇਣ ਬਦਲੇ ਅਰੁਣ ਜੇਤਲੀ ਦੀ ਸ਼ਲਾਘਾ

Share this story

Page-1_21 ਅਨੰਦਪੁਰ ਸਾਹਿਬ, 14 ਫਰਵਰੀ (ਅੰਕੁਸ਼, ਦਵਿੰਦਰਪਾਲ ਸਿੰਘ)- ਕੇਦਰ ਵਿੱਚ ਜਦ ਜਦ ਵੀ ਐਨ.ਡੀ.ਏ. ਦੀ ਸਰਕਾਰਾ ਨੇ ਜਦ ਜਦ ਸੱਤਾ ਸਭੰਾਲੀ ਹੈ ਉਦੋ ਹੀ ਪੰਜਾਬ ਦੀ ਤਕਦੀਰ ਦੇ ਨਾਲ ਤਸਵੀਰ ਵੀ ਬਦਲੀ ਹੈ ਇਹਨਾ ਸ਼ਬਦਾ ਦਾ ਪ੍ਰਗਟਾਵਾ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾ ਨਾਂਲ ਗੱਲਬਾਤ ਦੋਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਗੱਲਬਾਤ ਦੋਰਾਨ ਕੀਤਾ । ਉਹਨਾ ਕਿਹਾ ਕਿ ਵਿਰਾਸਤ ਏ ਖਾਲਸਾ ਦੇ ਲਈ ਦਸ਼ ਦੇ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਜੋ 25 ਕਰੋੜ ਰੁਪਏ ਜਾਰੀ ਕੀਤਾ ਗਿਆ ਹੈ ਉਸ ਦੇ ਲਈ ਉਹ ਤਹਿ ਦਿਲੋ ਧੰਨਵਾਦ ਕੀਤਾ ਹੈ। ਉਹਨਾ ਦੱਸਿਆ ਕਿ ਪਿਛਲੇ ਦਿਨੀ ਉਹ ਅਰੁਣ ਜੇਤਲੀ  ਨੂੰ ਦਿੱਲੀ ਵਿਖੇ ਮਿਲੇ ਸਨ ਤੇ ਊਹਨਾ ਨੂੰ ਵਿਰਾਸਤ ਏ ਖਾਲਸਾ ਲਈ ਫੰਡ ਮੁਹਈਆ ਕਰਵਾਉਣ ਲਈ ਬੇਨਤੀ ਕੀਤੀ ਸੀ

ਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ 25 ਕਰੋੜ ਰੁਪਾਂੇ ਜਾਰੀ ਕਨ ਦੀ ਦਿੱਤੀ ਸਹਿਮਤੀ ਲਈ ਉਹ ਉਹਨਾ ਦੇ ਧੰਨਵਾਦੀ ਹਨ। ਸ਼੍ਰੀ ਮਿੱਤਲ ਨੇ ਦਾਅਵਾ ਕੀਤਾ ਕਿ ਰੋਪੜ ਜਿਲ੍ਹੇ ਅੰਦਰ ਜੋ ਵਿਕਾਸ ਗੱਠਬਧਨ ਦੀ ਸਰਕਾਰ ਨੇ ਕੀਤਾ ਉਹ ਕਿਸੇ ਨੇ ਨਹੀ ਕੀਤਾ। ਇਸ ਮੋਕੇ ਊਹਨਾਂ ਦੇ ਨਾਂਲ ਭਾਜਪਾ ਦੇ ਮੀਤ ਪ੍ਰਧਾਨ ਮਹੰਤ ਲਛਮਣ ਦਾਸ , ਕੁਲਦੀਪ ਪਾਠਕ,ਬਲਾਕ ਸਮੰਤੀ ਮੈਬਰ ਕਮਲਦੇਵ, ਰਣਜੀਤ ਕੁਮਾਰ ਕਾਲਾ, ਤੇ ਹੋਰ ਹਾਜ਼ਰ ਸਨ।

WRITTEN BY