Skip to content
Independent perspectives. Global stories.
BREAKING

ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ਼ ਹੋਵੇਗਾ ਤੇਜ : ਸਮੂਹ ਪੰਥਕ ਜਥੇਬੰਦੀਆਂ

Share this story

ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 31 ਵੇਂ ਦਿਨ ਵਿੱਚ ਸ਼ਾਮਲ

Page-3_30 ਲੁਧਿਆਣਾ, 14 ਫਰਵਰੀ (ਪੀ. ਟੀ.)- ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਮਿਤੀ 16 ਜਨਵਰੀ ਤੋਂ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਿਮਾਇਤ ਵਿੱਚ ਸਮੂਹ ਪੰਥਕ ਜਥੇਬੰਦੀਆਂ ਦੀ ਸਿਵਲ ਹਸਪਤਾਲ ਵਿਖੇ ਹੋਈ  ਇੱਕਤਰਤਾ ਵਿੱਚ ਸੰਘਰਸ਼ ਨੂੰ ਤੇਜ ਕਰਨ ਬਾਰੇ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ  ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ 16 ਫਰਵਰੀ ਦਿਨ ਸੋਮਵਾਰ ਨੂੰ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸਿਵਲ ਹਸਪਤਾਲ ਲੁਧਿਆਣਾ ਤੋਂ ਸਵੇਰੇ 11 ਵਜੇ ਰੋਸ ਮਾਰਚ ਵਿੱਚ ਜਾ ਕੇ ਅਤੇ 18 ਫਰਵਰੀ ਦਿਨ ਬੁੱਧਵਾਰ ਨੂੰ 12 ਵਜੇ ਗਵਰਨਰ ਆਫ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ? ਜਥੇਬੰਦੀਆਂ ਦੇ

ਆਗੂਆਂ ਨੇ ਬੜੀ ਗੰਭੀਰਤਾ ਨਾਲ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਸਿੱਖ ਬੰਦੀਆਂ ਦੀ ਰਿਹਾਈ ਲਈ ਉਪਰਾਲੇ ਕਰਨ ਦੀ ਬਜਾਏ ਸੰਘਰਸ਼ ਨੂੰ ਅਸਫਲ ਕਰਨ ਵਾਸਤੇ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਅਤੇ ਉਸਦੇ ਪਰਿਵਾਰ ਉਪੱਰ ਪੁਲਿਸ ਪ੍ਰਸ਼ਾਸ਼ਨ ਰਾਂਹੀ ਦਬਾਓ ਬਣਾ ਰਹੀ ਹੈ? ਪਰ ਇਸ ਦੇ ਬਾਵਜੂਦ ਵੀ 30 ਦਿਨ ਬੀਤਣ ਦੇ ਬਾਅਦ ਬਾਪੂ ਖਾਲਸਾ ਦੀ ਸਿਹਤ ਭਾਵੇਂ ਕਾਫੀ ਕਮਜੋਰ ਹੋ ਚੁੱਕੀ ਹੈ? ਪਰ ਉਨ੍ਹਾਂ ਦਾ ਹੌਸਲਾ ਬੁਲੰਦ ਹੈ ਅਤੇ ਉਹ ਚੜ੍ਹਦੀ ਕਲਾ ਵਿੱਚ ਹਨ? ਉਨ੍ਹਾਂ ਦੇ ਪਰਿਵਾਰ ਵਿੱਚ ਵੀ ਪੂਰੀ ਤਰ੍ਹਾਂ ਇਸ ਸੰਘਰਸ਼ ਪ੍ਰਤੀ ਦ੍ਰਿੜਤਾ ਨਜਰ ਆ ਰਹੀ ਹੈ? ਉਨ੍ਹਾਂ ਸਮੂਹ ਪੰਥ ਨੂੰ ਬਾਪੂ ਖਾਲਸਾ ਦੀ ਚੜ੍ਹਦੀ ਕਲਾ ਲਈ ਨਹੀਂ, ਬਲਕਿ ਉਨ੍ਹਾਂ ਵੱਲੋਂ ਆਰੰਭੇ ਸੰਘਰਸ਼ ਦੀ ਜਿੱਤ ਲਈ ਅਰਦਾਸ ਕਰਨ ਲਈ ਅਤੇ 16 ਫਰਵਰੀ ਨੂੰ ਕਾਲੀਆਂ ਪੱਗਾਂ ਅਤੇ ਕਾਲੇ ਪਟਕੇ ਬੰਨ੍ਹ ਕੇ ਰੋਸ ਮਾਰਚ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਨਾ ਕਰਨਾ ਇੱਕ ਵੱਡੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ? ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ, ਯੂਨਾਈਟਡ ਅਕਾਲੀ ਦਲ, ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ, ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ), ਪੰਥਕ ਲਹਿਰ, ਸਿੱਖ ਸਟੂਡੇਂਟ ਫਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫਾਰ ਜਸਟਿਸ ਦੇ ਆਗੂਆਂ ਕੁਆਰਡੀਨੇਟਰ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਭੁਪਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਬੱਲੀਏਵਾਲ, ਭਾਈ ਅਮਰੀਕ ਸਿੰਘ ਈਸ਼ੜੂ, ਭਾਈ ਜਤਿੰਦਰ ਸਿੰਘ ਈਸ਼ੜੂ, ਭਾਈ ਜਸਵੀਰ ਸਿੰਘ ਖੰਡੂਰ, ਪ੍ਰਿੰਸੀਪਲ ਦਰਸ਼ਨ ਸਿੰਘ ਰਕਬਾ, ਭਾਈ ਦਮਨਦੀਪ ਸਿੰਘ, ਭਾਈ ਭਵਨਦੀਪ ਸਿੰਘ , ਭਾਈ ਸਰਬਕਾਰ ਸਿੰਘ, ਸਤਨਾਮ ਸਿੰਘ ਧਾਲੀਵਾਲ, ਰਵਿੰਦਰ ਜੀਤ ਸਿੰਘ ਗੋਗੀ, ਬੀਬੀ ਸਰਵਰਿੰਦਰ ਕੌਰ ਅਤੇ ਬੀਬੀ ਪ੍ਰੀਤਮ ਕੌਰ ਆਦਿ ਸ਼ਾਮਲ ਸਨ।

WRITTEN BY