ਚੰਡੀਗੜ੍ਹ, 14 ਫਰਵਰੀ (ਪੀ. ਟੀ.)- ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ, ਨੇ ਗੋਆ ਵਿਖੇ ਹੋ ਰਹੀ ਪੰਜਵੀਂ ਭਾਰਤੀ ਖੇਤਰੀ ਸੰਸਥਾ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀ.ਪੀ.ਏ.) ਵਿਚ ੂਵਿਧਾਨ ਸਭਾਵਾਂ/ਵਿਧਾਨ ਮੰਡਲਾਂ ਦੇ ਨਿਰਵਿਘਨ ਕੰਮ ਕਾਜ ਨੂੰ ਚਲਾਉਣ ਲਈ ਵਿਧਾਇਕਾਂ ਅਤੇ ਉਨ੍ਹਾਂ ਦੀ ਪ੍ਰਤੀਨਿਧਤਾ ਦੀ ਭੂਮਿਕਾੂ ਵਿਸ਼ੇ ਤੇ ਬੋਲਦੇ ਹੋਏ ਕਿਹਾ ਕਿ ਸੰਸਦ ਅਤੇ ਵਿਧਾਨ ਸਭਾਵਾਂ ਕੇਵਲ ਕਨੂੰਨ ਬਣਾਉਣ ਤੱਕ ਹੀ ਸੀਮਤ ਨਹੀ ਹੁੰਦੀਆਂ ਬਲਕਿ ਇਹ ਵੱਖ ਵੱਖ ਤਰ੍ਹਾਂ ਦੀਆਂ ਭੂਮੀਕਾਵਾਂ ਕਰਨ ਵਾਲੀਆਂ ਬਹੂ ਕਾਰਜਕਾਰੀ ਸੰਸਥਾਵਾਂ ਹੁੰਦੀਆਂ ਹਨ। ਸੰਸਦ ਅਤੇ ਵਿਧਾਨ ਸਭਾਵਾਂ ਰਾਜਨਿਤੀਕ ਅਤੇ ਆਰਥਿਕ ਦੇਖ ਰੇਖ ਕਰਦੀਆਂ ਹਨ ਜਿਵੇਂ ਕਾਰਜਕਾਰੀ ਦੀ ਜਿਮੇਵਾਰੀ ਪ੍ਰਸ਼ਾਸ਼ਨ ਦੀ ਦੇਖਰੇਖ, ਪ੍ਰਸ਼ਾਸ਼ਨ ਦੇ
ਕੰਮਕਾਜ ਦਾ ਲੇਖਾ ਜੋਖਾ, ਸੂਚਨਾ ਦਾ ਅਧਿਕਾਰ, ਪ੍ਰਤੀਨਿਧਤਾ, ਲੋਕਾਂ ਦੀਆਂ ਸ਼ਿਕਾਇਤਾਂ, ਵਿਦਿਯਾ, ਦੇਸ਼ ਦੀ ਏਕਤਾ, ਕਾਨੂੰਨ ਬਣਾਉਣਾ, ਵਿਕਾਸ, ਸਮਾਜਿਕ ਮੇਲ-ਮਿਲਾਪ ਅਤੇ ਸਵਿਧਾਨ ਨੂੰ ਸਮੇ ਸਮੇਂ ਸਿਰ ਸੰਸ਼ੋਧਤ ਕਰਨਾ। ਡਾਕਟਰ ਅਟਵਾਲ ਨੇ ਕਿਹਾ ਕਿ ਲੋਕ ਆਪਣੀ ਜਿੰਦਗੀ ਵਿਚ ਤਰੱਕੀ ਚਾਹੁੰਦੇ ਹਨ। ਉਹ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ, ਵਧੀਆਂ ਸੜਕਾਂ, ਸਿਹਤ ਸਹੂਲਤਾਂ ਅਤੇ ਵਿਦਿਯਾ ਦੇ ਚਾਹਵਾਨ ਹੁੰਦੇ ਹਨ। ਇਨ੍ਹਾਂ ਸਹੂਲਤਾ ਨੂੰ ਮੁਹਇਆ ਕਰਵਾਉਣ ਲਈ ਸਰਕਾਰ ਮਹਤਵ ਪੂਰਨ ਰੋਲ ਅਦਾ ਕਰਦੀ ਹੈ। ਚੁਣੇ ਹੋਏ ਨੂਮਾਇੰਦਿਆਂ ਦਾ ਇਹ ਫਰਜ ਬਣਦਾ ਹੈ ਕਿ ਜਨਤਾ ਦੀਆਂ ਸਮਸਿਆਵਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਵਿਧਾਨ ਸਭਾਵਾਂ ਵਿਚ ਉਠਾਵੇ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਜਨਤਾ ਤਕ ਲੈ ਕੇ ਜਾਵੇ। ਡਾਕਟਰ ਅਟਵਾਲ ਨੇ ਕਿਹਾ ਕਿ ਐਗਜੈਕਟਿਵ, ਵਿਧਾਨ ਸਭਾ ਪ੍ਰਤੀ ਜਿਮੇਵਾਰ ਹੁੰਦੀ ਹੈ ਅਤੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਲੋਕਾਂ ਪ੍ਰਤੀ ਜਵਾਬਦੇਹ ਹੁੰਦੇ ਹਨ। ਇਹ ਵਿਧਾਨ ਸਭਾ ਹੀ ਹੁੰਦੀ ਹੈ ਜਿਸ ਦੇ ਰਾਹੀਂ ਉਹ ਲੋਕਾਂ ਅਤੇ ਸਰਕਾਰ ਵਿਚ ਸਬੰਧ ਬਣਾਈ ਰਖਦੇ ਹਨ। ਉਨ੍ਹਾਂ ਕਿਹਾ ਪ੍ਰੈਜਾਡਿੰਗ ਅਫਸਰਾਂ, ਮੁੱਖ ਮੰਤਰੀਆਂ ਅਤੇ ਸੰਸਦੀ ਮਾਮਲੇ ਦੇ ਮੰਤਰੀਆਂ ਦੀਆਂ ਵੱਖ ਵੱਖ ਕਾਂਨਫਰੈਂਸਾਂ ਵਿਚ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਅਨੁਸ਼ਾਸ਼ਨ, ਸ਼ਿਸਟਾਚਾਰ, ਸਲਿਨਤਾ, ਮਰਿਯਾਦਾ ਆਦਿ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਰਿਹਾ ਹੈ। ਉਨਾ ਕਿਹਾ ਕਿ ਰਾਜਨਿਤੀਕ ਪਾਰਟੀਆਂ ਨੂੰ ਸੰਸਦੀ ਸਸੰਥਾਵਾਂ ਵਿਚ ਸਾਫ ਅਕਸ ਵਾਲੇ ਨੁਮਾਇਦੇ ਜਿਨ੍ਹਾਂ ਦੇ ਵਿਚ ਲੋੜੀਂਦੀਆਂ ਯੋਗਤਾਵਾਂ ਹੋਣ ਨੂੰ ਹੀ ਭੇਜਣਾ ਚਾਹੀਦਾ ਹੈ। ਡਾਕਟਰ ਅਟਵਾਲ ਨੇ ੂ ਵਧੀਆ ਸਾਸ਼ਨ ਅਤੇ ਜਨਤਾ ਦੇ ਮਸਲਿਆ ਲਈ ਤਰਕਸੰਗਤ ਸਿਟਿਆਂ ਦੇ ਲਈ ਸਭ ਤੋਂ ਵੱਧ ਸੰਸਦੀ ਕੰਮ-ਕਾਜ ਅਤੇ ਸਾਧਨਾ ਦੀ ਉਪਯੋਗਤਾੂ ਦੇ ਵਿਸ਼ੇ ਤੇ ਬੋਲਦੇ ਹੋਏ ਕਿਹਾ ਕਿ ਆਦਰਸ਼ ਹਕੂਮਤ ਹੀ ਕਾਫੀ ਨਹੀਂ ਹੁੰਦੀ ਬਲਕਿ ਇਹ ਲੋਕਾਂ ਦੇ ਲਈ ਹੋਣੀ ਚਾਹੀਦੀ ਹੈ। ਆਦਰਸ਼ ਹਕੂਮਤ ਦੀ ਪ੍ਰਾਪਤੀ ਲਈ ਇਕ ਮਜਬੂਤ ਅਤੇ ਪ੍ਰਵਾਭਸ਼ਾਲੀ ਸੰਸਦ ਦਾ ਹੋਣਾ ਬਹੁਤ ਜਰੂਰੀ ਹੈ ਅਤੇ ਰਾਸਟਰ ਦੇ ਵਿਕਾਸ ਲਈ ਸੰਸਦ ਇਕ ਮਹੱਤਵ ਪੂਰਨ ਰੋਲ ਅਦਾ ਕਰਦੀ ਹੈ। ਡਾਕਟਰ ਅਟਵਾਲ ਦੇ ਆਪਣੇ ਸਾਥੀ ਸਾਂਸਦਾਂ ਅਤੇ ਵਿਧਾਨਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਆਦਰਸ਼ ਹਕੂਮਤ ਲਈ ਸੰਸਦੀ ਪ੍ਰਣਾਲੀਆਂ ਅਤੇ ਉਪਕਰਨਾ ਦੀ ਸਹੀ ਵਰਤੋਂ ਲਈ ਕ੍ਰਾਂਤੀਕਾਰੀ ਉਪਾਅ ਕਰਨ ਤਾਂ ਜੋ ਜਨਹਿਤ ਦੇ ਜਰੂਰੀ ਮਾਮਲਿਆਂ ਦਾ ਸਹੀ ਢੰਗ ਨਾਲ ਨਿਪਟਾਰਾ ਹੋ ਸਕੇ – ਇਸ ਲਈ ਇਹ ਕਿਸੇ ਇਕ ਵਿਅਕਤੀ ਦਾ ਸੁਪਨਾ ਨਹੀਂ ਬਲਕਿ ਇਹ ਪੂਰੇ ਦੇਸ਼ ਦਾ ਸੁਪਨਾ ਹੈ।



