22 ਮਰੇ, 60 ਤੋਂ ਵਧ ਜ਼ਖਮੀ
ਪੇਸ਼ਾਵਰ, 13 ਫਰਵਰੀ (ਪੀ. ਟੀ.)- ਪਾਕਿਸਤਾਨ ’ਚ ਪੇਸ਼ਾਵਰ ਦੀ ਇਕ ਸ਼ੀਆ ਮਸਜਿਦ ’ਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ।ਹਮਲੇ ’ਚ 22 ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਮਲੇ ’ਚ 60 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਾਰੇ ਲੋਕ ਸ਼ੁੱਕਰਵਾਰ ਦੀ ਨਮਾਜ਼ ਪੜ੍ਹਨ ਲਈ ਆਏ ਸਨ।ਉਸੇ ਦੌਰਾਨ ਅੱਤਵਾਦੀਆਂ ਨੇ ਮਸਜਿਦ ਦੇ ਬਾਹਰ ਧਮਾਕਾ ਕਰਕੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁੱਲ ਮਿਲਾ ਕੇ 6 ਤੋਂ 7 ਧਮਾਕੇ ਹੋਏ ਹਨ। ਹਮਲੇ ਤੋਂ ਬਾਅਦ ਇਕ ਅੱਤਵਾਦੀ ਨੇ ਖੁਦ ਨੂੰ ਉਡਾਅ ਲਿਆ ਹੈ।


