ਸ਼੍ਰੀ ਅਨੰਦਪੁਰ ਸਾਹਿਬ, 13 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼)- ਡਾ. ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ, ਵਿਖੇ ਜੀ. ਐ¤ਨ. ਐ¤ਮ ਅਤੇ ਏਐਨਐ¤ਮ ਵਲੋ ਫਰੈਸ਼ਰ ਅਤੇ ਫੇਅਰਵੈਂੱਲ ਪਾਰਟੀ ਆਯੋਜਿਤ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਇਸ ਸੰਸਥਾ ਦੇ ਚੇਅਰਮੈਂਨ ਚਰਨਜੀਤ ਸਿੰਘ ਵਾਲੀਆ ਅਤੇ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਬਲੋਗੀ ਦੇ ਡਾਇਰੈਂਕਟਰ ਜਸਵਿੰਦਰ ਕੌਰ ਵਾਲੀਆ ਵੱਲੋਂ ਸਮੂਲੀਅਤ ਕੀਤੀ ਗਈ।ਪ੍ਰਿੰਸੀਪਲ ਸ਼੍ਰੀਮਤੀ ਕ੍ਰਿਸ਼ਨਾ ਬਾਹਰੀ, ਵਾਇਸ ਪ੍ਰਿੰਸੀਪਲ ਸ਼੍ਰੀਮਤੀ ਸਰੋਜ ਸ਼ਰਮਾ, ਸਮੂਹ ਟੀਚਿੰਗ ਸਟਾਫ ਅਤੇ ਵਿਦਿਆਰਥਣਾ ਇਸ ਸਮਾਗਮ ਵਿੱਚ ਸ਼ਾਮਲ ਸਨ। ਇਸ ਸਮਾਗਮ ਦੇ ਮੌਕੇ ਤੇ ਵਿਦਿਆਰਥਣਾਂ ਨੇ ਇੱਕ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਸਰਸਵਤੀ ਵੰਦਨਾ ਨਾਲ ਹੋਈ । ਵਿਦਿਆਰਥਣਾਂ ਨੇ ਵੱਖੋ ਵੱਖ ਤਰਾਂ ਦੇ ਨਾਚ ਜਿਵੇਂ ਕਿ ਹਿਮਾਚਲੀ, ਗਿੱਧਾ, ਭੰਗੜਾ, ਗੀਤ, ਸਕਿੱਟਾ ਤੇ ਹੋਰ ਵੰਨਗੀਆਂ ਪੇਸ਼ ਕਰ ਕੇ ਸਬ ਦਾ ਮਨ ਮੋਹ ਲਿਆ।
ਇਸ ਸਮਾਗਮ ਵਿੱਚ ਮਿਸ ਫੇਅਰਵੈਂੱਲ ਕੁਮਾਰੀ ਸੰਤੋਸ਼ ਏਐਨਐ¤ਮ ਅਤੇ ਕੁਮਾਰੀ ਸ਼ਗੁਨ ਨੂੰ ਮਿਸ ਫਰੈਸ਼ਰ ਚੁਣਿਆ ਗਿਆ ਅਤੇ ਮੈਡਮ ਜਸਵਿੰਦਰ ਕੌਰ ਵਾਲੀਆ ਵਲੋ ਕਰਾਉਨ ਪਵਾ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸਟੇਜ ਸੰਚਾਲਣ ਦੀ ਭੂਮਿਕਾ ਮਿਸ ਅਮਨਪ੍ਰੀਤ ਕੋਰ ਅਤੇ ਮਿਸ ਤਾਨੀਆਂ ਨੇ ਖੂਬ ਨਿਭਾਈ। ਇਸ ਸੰਸਥਾ ਦੇ ਚੇਅਰਮੈਂਨ ਚਰਨਜੀਤ ਸਿੰਘ ਵਾਲੀਆ ਵਲੋ ਵਿਦਾ ਹੋ ਰਹਿਆਂ ਵਿਦਿਆਰਥਣਾ ਨੂੰ ਬੜੇ ਹੀ ਭਾਵ ਪੂਰਨ ਸ਼ਬਦਾਂ ਨਾਲ ਪ੍ਰੰਸਸ਼ਾ ਕੀਤੀ ਅਤੇ ਆਪਣੇ ਕਿਤੇ ਨੂੰ ੳੱਚਾ ਚ8ੱਕਣ ਦੇ ਲਈ ਸਿੱਖਿਆ ਦਿਤੀ ਇਸ ਦੇ ਨਾਲ-ਨਾਲ ਫਰੈਸ਼ਰ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਪ੍ਰੋਫੈਸ਼ਨ ਵਿੱਚ ਉਭਰਨ ਲਈ ਪ੍ਰੇਰਨਾ ਦਿੱਤੀ ਅਤੇ ਸਾਲ 2004 ਤੱਕ ਤੇ ਹੁਣ ਤੱਕ ਦੀਆਂ ਉਪਲਭਦੀਆਂ ਬਾਰੇ ਜਾਨਕਾਰੀ ਦਿਤੀ ਅਤੇ ਮਾਨ ਮਹਿਸੂਸ ਕੀਤਾ ਕਿ ਇਸ ਸੰਸਥਾ ਦੀਆਂ ਵਿਦਿਆਰਥਣਾਂ ਪੰਜਾਬ ਸਟੇਟ ਵਿੱਚੋ ਪਹਿਲੇ ਦਰਜੇ ਤੇ ਆਉਂਦੀਆਂ ਹਨ। ਕਾਲਜ ਪ੍ਰਬੰਧਕਾਂ ਵੱਲੋ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਂਣ ਵਾਲੇ ਸਾਰੇ ਹੀ ਵਿਦਿਆਰਥੀਆ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।



