ਅੰਮ੍ਰਿਤਸਰ, 13 ਫਰਵਰੀ (ਰਾਜੇਸ਼ ਡੈਨੀ, ਸੁਨੀਲ ਗੁਪਤਾ)- ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਕ ਅਸਥਾਨ ਗੁ: ਸ੍ਰੀ ਟਾਹਲਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਮਿਤੀ 15 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਗੁ: ਸ੍ਰੀ ਟਾਹਲਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਨੇ ਪੱਤਰਕਾਰਾਂ ਨੂੰ ਦਿੱਤੀ। ਇਸ ਮੌਕੇ ਉਨ੍ਹਾ ਕਿਹਾ ਕਿ ਸਮੂਹ ਮਾਈ-ਭਾਈ ਨੂੰ ਬੇਨਤੀ ਹੈ ਕਿ ਉਹ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰਨ ਅਤੇ ਇਸ ਮਨੋਰਥ ਲਈ 15 ਫਰਵਰੀ ਨੂੰ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਨਣ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉ¤ਪਰ ਚੱਲਦੇ ਹੋਏ ਆਪਣਾ ਜੀਵਨ ਬਨਾਉਣ। ਉਨ੍ਹਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤ ਸੰਚਾਰ ਮੌਕੇ ਅੰਮ੍ਰਿਤ ਪਾਨ ਕਰਨ ਵਾਲੇ ਪ੍ਰੇਮੀਆਂ ਨੂੰ ਕਕਾਰ ਭੇਟਾ ਰਹਿਤ ਗੁਰਦੁਆਰਾ ਸਾਹਿਬ ਵੱਲੋਂ ਦਿੱਤੇ ਜਾਣਗੇ। ਇਸ ਅੰਮ੍ਰਿਤ ਸੰਚਾਰ ਮੌਕੇ ਅੰਮ੍ਰਿਤ ਦਾ ਬਾਟਾ ਪੰਜ ਪਿਆਰੇ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਿਆਰ ਕੀਤਾ ਜਾਵੇਗਾ। ਉਨ੍ਹਾ ਸਮੂਹ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਜਿਹੀਆਂ ਭੈੜੀਆਂ ਅਲਾਮਤਾਂ ਨੂੰ ਛੱਡਣ ਅਤੇ ਜਿਨ੍ਹਾ ਨੇ ਅਜੇ ਤੱਕ ਅੰਮ੍ਰਿਤ ਨਹੀਂ ਛੱਕਿਆ ਉਹ ਅੰਮ੍ਰਿਤ ਛੱਕਣ ਅਤੇ ਗੁਰੂ ਦੇ ਲੜ ਲੱਗਣ। ਗੁ: ਟਾਹਲਾ ਸਾਹਿਬ ਟਰੱਸਟ ਦੇ ਪ੍ਰਧਾਨ ਸ੍ਰ: ਕਸ਼ਮੀਰ ਸਿੰਘ ਵੱਲੋਂ ਵੀ ਸੰਗਤਾਂ ਨੂੰ ਇਸ ਅੰਮ੍ਰਿਤ ਸੰਚਾਰ ਮੌਕੇ ਅੰਮ੍ਰਿਤਧਾਰੀ ਹੋਣ ਦੀ ਬੇਨਤੀ ਕੀਤੀ।



