ਮੁੰਬਈ, 2 ਅਗਸਤ (ਪੀ.ਟੀ.)-ਬ੍ਰਿਟੇਨ ਨੇ ਸਲਮਾਨ ਖ਼ਾਨ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਸਲਮਾਨ ਦੀ ਫ਼ਿਲਮ ਖ਼ਤਰੇ ਵਿਚ ਪੈ ਸਕਦੀ ਹੈ। ਸਾਜ਼ਿਦ ਨਾਡੀਆਵਾਲਾ ਦੀ ਫ਼ਿਲਮ ਕਿਕ ਕੀ ਲੰਦਨ ਵਿਚ ਸ਼ੂਟਿੰਗ ਚੱਲ ਰਹੀ ਹੈ। ਇਸ ਦੇ ਲੀਡ ਐਕਟਰ ਸਲਮਾਨ ਨੇ ਹਾਲੇ ਉਥੇ ਲਈ ਉਡਾਨ ਭਰਨੀ ਹੈ। ਸੂਤਰਾਂ ਅਨੁਸਾਰ ਸਲਮਾਨ ਖ਼ਾਨ ਦਾ ਵੀਜ਼ਾ ਰਿਜੈਕਟ ਕਰ ਦਿੱਤਾ ਗਿਆ ਹੈ। ਵੀਜ਼ਾ ਰਿਜੈਕਟ ਕਨ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ ਹੈ। ਸਲਮਾਨ ਨੇ ਪਿਛਲੇ ਹਫ਼ਤੇ ਤੋਂ ਹੀ ਸ਼ੂਟਿੰਗ ਵਿਚ ਸ਼ਾਮਲ ਹੋਣਾ ਸੀ।