ਚੰਡੀਗੜ੍ਹ, 2 ਅਗਸਤ (ਪੀ. ਟੀ.)-ਪੰਜਾਬ ਸਰਕਾਰ ਨੇ ਪ੍ਰਮੁੱਖ ਸਕੱਤਰ ਆਜ਼ਾਦੀ ਘੁਲਾਟੀਏ ਸ਼੍ਰੀ ਸਰਵੇਸ਼ ਕੌਸ਼ਲ ਨੂੰ ਬਦਲ ਕੇ ਸ਼੍ਰੀ ਕਰਨਬੀਰ ਸਿੰਘ ਸਿੱਧੂ ਜੋ ਕਿ ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਚਲੇ ਗਏਹਨ, ਦੀ ਥਾਂ ‘ਤੇ ਪ੍ਰਮੁੱਖ ਸਕੱਤਰ ਸਿੰਜਾਈ ਲਾਇਆ ਗਿਆ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੀ ਸ਼ਾਮ ਇਸ ਸਬੰਧੀ ਫਾਇਲ ‘ਤੇ ਸਹੀ ਪਾ ਦਿੱਤੀ ਹੈ।