ਮਸਤੂਆਣਾ/ਸੰਗਰੂਰ, 10 ਫਰਵਰੀ (ਗਰੋਵਰ)-ਅਗਾਮੀ 25 ਫਰਵਰੀ 2015 ਨੂੰ ਹੋਣ ਜਾ ਰਹੀਆਂ 8 ਨਗਰ ਕੌਂਸਲ ਅਤੇ ਇਕ ਨਗਰ ਪੰਚਾਇਤ ਲਈ ਕੁੱਲ 177 ਵਾਰਡਾਂ ਅੰਦਰ ਹੋਣ ਵਾਲੀਆਂ ਚੋਣਾਂ ਦੇ ਲਈ ਨਾਮਜ਼ਗੀਆਂ ਦਾ ਕੰਮ ਸ਼ੁਰੂ ਚੁੱਕਿਆ ਹੈ। ਨਾਮਜ਼ਦਗੀਆਂ ਦੇ ਪਹਿਲੇ ਦਿਨ ਜ਼ਿਲ੍ਹੇ ਵਿੱਚ ਧੂਰੀ ਨਗਰ ਕੌਸ਼ਲ ਤੋਂ ਇਕ ਉਮੀਦਵਾਰ ਨੇ ਕਾਗਜ਼ ਭਰੇ। ਨਾਮਜ਼ਦਗੀਆਂ ਦੇ ਪਹਿਲੇ ਦਿਨ ਸੰਗਰੂਰ ਨਗਰ ਕੌਸ਼ਲ ’ਚ ਕਿਸੇ ਵੀ ਉਮੀਦਵਾਰਾਂ ਨੇ ਆਪਣੇ ਕਾਗਜ਼ ਨਹੀ ਭਰੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਵਿਨੋਦ ਕੁਮਾਰ ਗਾਗਟ ਨੇ ਦੱਸਿਆ ਕਿ ਨਗਰ ਕੌਸ਼ਲ ਭਵਾਨੀਗੜ੍ਹ ਵਿਖੇ ਕੋਈ ਨਹੀ, ਨਗਰ ਕੌਂਸਲ ਲੌਂਗੋਵਾਲ ਵਿਖੇ ਕੋਈ ਨਹੀ, ਨਗਰ ਕੌਂਸਲ ਸੁਨਾਮ ਵਿਖੇ ਕੋਈ ਨਹੀ, ਨਗਰ ਕੌਂਸਲ ਲਹਿਰਗਾਗਾ ਵਿਖੇ ਕੋਈ ਨਹੀ, ਨਗਰ ਕੌਸ਼ਲ ਧੂਰੀ ਵਿਖੇ 1, ਨਗਰ ਕੌਂਸਲ ਮਲੇਰਕੋਟਲਾ ਵਿਖੇ ਕੋਈ ਨਹੀ, ਨਗਰ ਕੌਸ਼ਲ ਅਹਿਮਦਗੜ੍ਹ ਵਿਖੇ ਕੋਈ ਨਹੀ, ਅਤੇ ਨਗਰ
ਪੰਚਾਇਤ ਅਮਰਗੜ੍ਹ ਵਿਖੇ ਕਿਸੇ ਵੀ ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ। ਉਨ੍ਹਾਂ ਦੱਸਿਆ ਕਿ ਨਾਮਜ਼ਗੀਆਂ ਭਰਨ ਦਾ ਕੰਮ 13 ਫਰਵਰੀ 2015 ਤੱਕ ਜਾਰੀ ਰਹੇਗਾ। ਮਿਤੀ 14 ਫਰਵਰੀ 2015 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 16 ਫਰਵਰੀ 2015 ਨੂੰ ਉਮੀਦਵਾਰਾਂ ਵੱਲੋਂ ਆਪਣੇ ਦਾਖਿਲ ਹੋਏ ਨਾਮਜ਼ਦਗੀ ਪੱਤਰ ਵਾਪਿਸ ਲਏ ਜਾ ਸਕਦੇ ਹਨ। ਇਸ ਉਪਰੰਤ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।



