Skip to content
Independent perspectives. Global stories.
BREAKING

ਆਪ ਨੂੰ ਜਿੱਤਾ ਕੇ ਦਿੱਲੀ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਤਾਨਸ਼ਾਹ ਨਹੀ ਲੋਕਤੰਤਰੀ ਰਾਜ ਚਾਹੁੰਦੇ ਹਨ : ਸਰਨਾ

Share this story

ਨਵੀਂ ਦਿੱਲੀ, 10 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਹੋਈ ਹੂੰਝਾ ਫੇਰ ਜਿੱਤ ‘ਤੇ ਖੁਸ਼ੀ ਦੀ ਪ੍ਰਗਟਾਵਾ ਕਰਦਿਆ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੰਦਿਆ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆ ਗਲਤ ਨੀਤੀਆ ਤੇ ਕੇਜਰੀਵਾਲ ਵੱਲੋ ਜਨਹਿੱਤ ਲੋਕਪਾਲ ਨੂੰ ਲੈ ਕੇ ਕੁਰਸੀ ਛੱਡ ਮੁੜ ਜਨਤਾ ਦੀ ਕਚਿਹਰੀ ਵਿੱਚ ਜਾ ਕੇ ਫੱਤਵਾ ਲੈਣਾ ਸਾਬਤ ਕਰਦਾ ਹੈ ਕਿ ਦਿੱਲੀ ਦੇ ਲੋਕ ਕੇਜਰੀਵਾਲ ਦੀਆਂ ਭਲਾਈ ਤੇ ਵਿਕਾਸ ਦੀਆ ਨੀਤੀਆ ਨਾਲ ਪੂਰੀ ਤਰ੍ਹਾ ਸਹਿਮਤ ਹਨ। ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ 70 ਵਿੱਚੋ 67 ਸੀਟਾਂ ਤੇ ਜਿੱਤਾ ਕੇ ਜਿਹੜਾ ਬਹੁਮੱਤ ਦਿੱਤਾ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ  ਸਰਕਾਰ ਦੀ ਸੱਤ ਮਹੀਨਿਆ ਦੀ ਕਾਰਗੁਜ਼ਾਰੀ ਤੋ ਲੋਕ ਪੂਰੀ ਤਰ੍ਹਾ ਅਸ਼ੰਤੁਸ਼ਟ ਹਨ

ਅਤੇ ਲੋਕਾਂ ਦਾ ਮੋਦੀ ਤੋ ਬਹੁਤ ਜਲਦੀ ਮੋਹ ਭੰਗ ਹੋ ਗਿਆ ਹੈ। ਉਹਨਾਂ ਕਿਹਾ ਕਿ ਹਿੰਦੋਸਤਾਨ ਵੱਖ ਧਰਮਾਂ, ਜਾਤਾਂ ਤੇ ਵਰਗਾ ਦੇ ਲੋਕਾਂ ਦਾ ਅਜਿਹਾ ਗੁਲਦਸਤਾ ਹੈ ਜਿਥੇ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ ਪਰ ਭਾਜਪਾਈ ਸਾਧਵੀ ਨੇ ਜਿਸ ਤਰੀਕੇ ਨਾਲ ਸ਼ਰੇਆਮ ਇਹ ਕਹਿ ਕੇ ਦੇਸ਼ ਵਾਸੀਆ ਦੀ ਬੇਇੱਜਤੀ ਕੀਤੀ ਕਿ ਜਿਹੜੇ ਲੋਕ ਭਾਜਪਾ ਵਿੱਚ ਹਨ ਉਹ ਰਾਮਜ਼ਾਦੇ ਤੇ ਬਾਕੀ ਹਰਾਮਜਾਂਦੇ ਹਨ ਜਿਸ ਭਾਵ ਉਸ ਨੇ ਜਿਥੇ ਵਾਸੀਆ ਨੂੰ ਗਾਲ ਕੱਢੀ ਉਥੇ ਹਿੰਦੋਸਤਾਨ ਦੇ ਸਭ ਤੋ ਵੱਧ ਪਵਿੱਤਰ ਦਸਤਾਵੇਜ ਭਾਰਤੀ ਸੰਵਿਧਾਨ ਦੀ ਵੀ ਤੌਹੀਨ ਕੀਤੀ ਜਿਸ ਦਾ ਰੋਸ ਦੇਸ਼ ਵਾਸੀਆ ਨੇ ਦਿੱਲੀ ਦੀਆ ਚੋਣਾਂ ਵਿੱਚ ਜ਼ਾਹਿਰ ਕੀਤਾ ਹੈ।

WRITTEN BY