ਨਵਾਂਸ਼ਹਿਰ, 10 ਫਰਵਰੀ-(ਵਿਜੇ ਜਯੋਤੀ)- ਅੱਜ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਡੀ.ਸੀ. ਦਫ਼ਤਰ ਵਿਖੇ ਸੰਗਤ ਦਰਸ਼ਨ ਲਾਇਆ ਗਿਆ ਜਿਸ ਦੌਰਾਨ ਵੱਖ-ਵੱਖ ਕੰਮਾਂ ਸਬੰਧੀ 15 ਸ਼ਿਕਾਇਤਾਂ ਆਈਆਂ। ਡਿਪਟੀ ਕਮਿਸ਼ਨਰ ਨੇ ਇਹ ਸਿਕਾਇਤਾਂ ਸਬੰਧਤ ਵੱਖ-ਵੱਖ ਅਧਿਕਾਰੀਆਂ ਨੂੰ ਹੱਲ ਕਰਨ ਲਈ ਸੌਂਪੀਆਂ ਅੱਜ ਆਈਆਂ ਸ਼ਿਕਾਇਤਾਂ ਵਿੱਚ ਪਿੰਡ ਕਾਠਗੜ੍ਹ ਨਿਵਾਸੀ ਦੇ ਘਰ ਨੇੜੇ ਖੋਲਿਆ ਗਿਆ ਸਰਾਬ ਦਾ ਠੇਕਾ ਚਕਵਾਉਣ ਲਈ ਸਹਾਇਕ ਆਬਕਾਰੀ ਅਫਸਰ ਨੂੰ ਕਾਰਵਾਈ ਕਰਨ ਹਿੱਤ ਲਿਖਿਆ ਗਿਆ। ਇਸੇ ਤਰ੍ਹਾਂ ਪਿੰਡ ਭਾਰਟਾ ਕਲਾਂ ਨਿਵਾਸੀ ਦੇ ਬਿਰਧ ਬਜੂਰਗ ਦੀ ਮਾਲਕੀ ਬਖਰ ਬੋਰਡ ਵਿੱਚ ਕਬਜਾ ਕਰਨ ਸਬੰਧੀ ਆਈ ਸਿਕਾਇਤ ਤੇ ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮ. ਨਵਾਂਸ਼ਹਿਰ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ। ਪਟਵਾਰ ਹਲਕਾ ਗੁੜਪੁੜ ਦੇ ਇਲਾਕੇ ਵਿੱਚ ਪੈਂਦੇ ਪਿੰਡ ਬਲੌਣੀ ਦੇ ਨਿਵਾਸੀ ਨੇ ਆਪਣੀ ਸਿਕਾਇਤ ਵਿੱਚ ਦੱਸਿਆ ਕਿ
ਉਸ ਦੇ ਜਮੀਨੀ ਰਿਕਾਰਡ ਨਾਲ ਛੇੜਛਾੜ ਕਰਕੇ ਹਲਕਾ ਪਟਵਾਰੀ ਨੇ ੳੇੁਸ ਨੂੰ ਨੁਕਸਾਨ ਪਹੁੰਚਾਇਆ ਹੈ। ਜਿਸ ਤੇ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਐਸ਼. ਡੀ.ਐਮ. ਨਵਾਂਸ਼ਹਿਰ ਨੂੰ ਕਿਹਾ ਗਿਆ। ਇਸੇ ਤਰ੍ਹਾਂ ਗਰਾਮ ਪੰਚਾਇਤ ਪਿੰਡ ਰੁੜਕੀ ਖੁਰਦ ਵੱਲੋਂ ਸਰਵਿਸ ਸਟੇਸਨ ਦਾ ਪਾਣੀ ਜੋ ਪੰਚਾਇਤੀ ਜਮੀਨ ਵਿੱਚ ਪੈ ਰਿਹਾ ਹੈ, ਉਸ ਨੂੰ ਰੋਕਣ ਲਈ ਆਈ ਸਿਕਾਇਤ ਤੇ ਕਾਰਵਾਈ ਕਰਨ ਲਈ ਐਕਸੀਅਨ ਪਬਲਿਕ ਹੈਲਥ ਨੂੰ ਹੁਕਮ ਕੀਤੇ ਗਏ। ਪਿੰਡ ਰੁੜਕੀ ਖੁਰਦ ਦੇ ਹੀ ਨਿਵਾਸੀ ਵੱਲੋਂ ਤਕਸੀਮ ਦੇ ਕੇਸ ਦੀ ਫਾਇਲ ਤਹਿਸੀਲਦਾਰ ਬਲ੍ਹਾਚੌਰ ਦੇ ਦਫਤਰ ਵਿੱਚੋਂ ਗੁੰਮ ਹੋਣ ਸਬੰਧੀ ਆਈ ਸਿਕਾਇਤ ਤੇ ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਮਾਲ ਅਫਸਰ ਨੂੰ ਕਾਰਵਾਈ ਕਰਨ ਦੇ ਆਦੇਸ ਦਿੱਤੇ। ਅੱਜ ਦੇ ਸੰਗਤ ਦਰਸ਼ਨ ਵਿੱਚ ਮੌਜੂਦਾ ਅਧਿਕਾਰੀਆਂ ਵਿੱਚ ਐਸ.ਡੀ.ਐਮ. ਨਵਾਂਸ਼ਹਿਰ ਜੀਵਨ ਜਗਜੋਤ, ਸਹਾਇਕ ਕਮਿਸ਼ਨਰ ਗੀਤਿਕਾ ਸਿੰਘ ਅਤੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।



