ਚੰਡੀਗੜ੍ਹ, 10 ਫਰਵਰੀ (ਪੀ. ਟੀ.)- ਪੰਜਾਬ ਸਰਕਾਰ ਨੇ ਗੁਰਦਾਸਪੁਰ ਵਿੱਚ ਲੱਗੇ ਅੱਖਾਂ ਦੇ ਕੈ‘ਪ ਵਿੱਚ ਆਪਣੀ ਰੋਸਨੀ ਗੁਆ ਚੁੱਕੇ ਪੀੜਤਾਂ ਨੂੰ 2000/- ਰੁਪਏ ਮਹੀਨਾਵਾਰ ਪੈਨਸਨ ਦੇਣ ਲਈ ਅਧਿਸੂਚਨਾ ਜਾਰੀ ਕਰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 35 ਕੇਸ ਜੋ ਕਿ ਗੁਰਦਾਸਪੁਰ ਅਤੇ ਅੰਮ੍ਰਿਤਸਰ ਜਿਲਿਆਂ ਨਾਲ ਸਬੰਧਤ ਸਨ, ਦੀ ਪਹਿਚਾਣ ਕੀਤੀ ਗਈ ਹੈ ਜਿੰਨਾਂ ਦੀ ਅੱਖਾਂ ਦੀ ਰੋਸਨੀ ਚਲੀ ਗਈ ਹੈ, ਨੂੰ 2000/- ਰੁਪਏ ਮਹੀਨਾ ਪੈਨਸਨ ਦਿੱਤੀ ਜਾਵੇਗੀ। ਉਨਾ ਇਹ ਵੀ ਆਖਿਆ ਕਿ ਹੁਕਮਾਂ ਨੂੰ ਲਾਗੂ ਕਰਨ ਲਈ ਸਰਕਾਰ ਨੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਵਿਸ਼ੇਸ ਪੈਨਸਨ ਦੇਣ ਲਈ ਰੂਲਾਂ ਵਿੱਚ ਢਿੱਲ ਦਿੱਤੀ ਗਈ ਹੈ। ਇਥੇ ਇਹ ਦੱਸਣਾਯੋਗ ਹੋਵੇਗਾ ਕਿ ਗੁਰਦਾਸਪੁਰ ਵਿੱਚ ਇੱਕ ਮਥੁਰਾ ਅਧਾਰਤ ਗੈਰ ਸਰਕਾਰੀ ਸੰਸਥਾ ਵਲੋ‘ ਦਸੰਬਰ ਮਹੀਨੇ ਦੌਰਾਨ ਸਿਹਤ ਵਿਭਾਗ ਦੀ ਆਗਿਆ ਲਏ ਬਿਨਾਂ ਅੱਖਾਂ ਦਾ ਕੈ‘ਪ ਆਯੋਜਿਤ ਕੀਤਾ ਗਿਆ ਸੀ। ਉਨਾ ਦੱਸਿਆ ਕਿ ਇਹ ਅੱਖਾਂ ਦੇ ਕੈਪ ਵਿੱਚ ਅਪ੍ਰੇਸਨ ਸਫਾਈ ਦੀ ਘਾਟ ਵਾਲੀ ਥਾਂ ਤੇ ਕਰਨ ਨਾਲ ਮਰੀਜਾਂ ਦੀ ਸਦਾ ਵਾਸਤੇ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ।



