ਬੁਢਲਾਡਾ, 10 ਫਰਵਰੀ (ਅਮਨ ਮਹਿਤਾ)- ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਲੈ ਕੇ ਅੱਜ ਬੁਢਲਾਡਾ ਦੇ ਵੱਖ ਵੱਖ ਥਾਵਾਂ ਵਿਚੋਂ ਟੈਕਸੀ ਯੂਨੀਅਨ, ਗੋਲਚੱਕਰ, ਭੀਖੀ ਰੋਡ ਅਤੇ ਬੱਸ ਸਟੈਡ ਵਿਖੇ ਪਾਰਟੀ ਦੇ ਸਮਰਥਕਾਂ ਵੱਲੋਂ ਜਿੱਤ ਦੀ ਖੁਸ਼ੀ ਦਾ ਜਸ਼ਨ ਮਨਾਉਂਦਿਆਂ ਲੋਕਾਂ ਨੂੰ ਲੱਡੂ ਵੰਡ ਕੇ ਵਧਾਈ ਦਿੱਤੀ ਗਈ। ਇਸ ਮੌਕੇ ਤੇ ਬੋਲਦਿਆਂ ਪਾਰਟੀ ਦੇ ਆਗੂ ਡਾ. ਰਘੂਵੀਰ ਸਿੰਘ, ਕ੍ਰਿਸ਼ਨ ਯਾਦਵ, ਰਣਧੀਰ ਸਿੰਘ, ਰਮਨ ਕੁਮਾਰ, ਭੂਸ਼ਨ ਵਰਮਾਂ, ਸਤੀਸ਼ ਸਿੰਗਲਾ ਨੇ ਕਿਹਾ ਕਿ ਅੱਜ ਦਿੱਲੀ ਦੀ ਜਨਤਾ ਨੇ ਮੋਦੀ ਦੇ ਵਿਜੈ ਰੱਥ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਆਮ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਾਂਗਰਸ ਦੀਆਂ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਅਤੇ ਫੁੱਟ ਪਾਉ ਸਿਆਸਤ ਤੋਂ ਲੋਕ ਅੱਕ ਚੁੱਕੇ ਹਨ। ਉਨਾਂ ਕਿਹਾ ਕਿ ਪਾਰਟੀ ਦਾ ਪ੍ਰੋਗਰਾਮ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਹਨ।



