Skip to content
Independent perspectives. Global stories.
BREAKING

ਅਕਾਲੀਆਂ ਨੇ ਭਾਜਪਾ ਨੇਤਾ ਅਨਿਲ ਜੋਸ਼ੀ ਦੇ ਭਰਾ ’ਤੇ ਚਲਾਈ ਗੋਲੀ

Share this story

ਤਰਨਤਾਰਨ, 10 ਫਰਵਰੀ (ਕੁਲਵਿੰਦਰ ਸਿੰਘ ਗੋਲਡੀ)- ਤਰਨਤਾਰਨ ਦੇ ਐ¤ਸ. ਡੀ. ਐ¤ਮ. ਦਫਤਰ ‘ਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੋਲੀਆਂ ਚ¤ਲਣ ਦੀ ਖਬਰ ਮਿਲੀ ਹੈ।ਪੁਲਿਸ ਦੀ ਹਾਜ਼ਰੀ ‘ਚ ਅਕਾਲੀ ਦਲ ਦੇ ਵਰਕਰਾਂ ਨੇ ਭਾਜਪਾ ਪਾਰਟੀ ਦੇ ਅਧਿਕਾਰੀ ਨੂੰ ਸ਼ਰੇਆਮ ਕੁ¤ਟਿਆ, ਜਿਸ ਦੌਰਾਨ ਉਹ ਗੰਭੀਰ ਤੌਰ ‘ਤੇ ਜ਼ਖਮੀਂ ਹੋ ਗਿਆ।ਇਸ ਦੌਰਾਨ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਭਰਾ ‘ਤੇ ਗੋਲੀ ਚਲਾਈ ਗਈ ਪਰ ਉਹ ਵਾਲ-ਵਾਲ ਬਚ ਗਏ।ਇਹ ਸਾਰਾ ਝਗੜਾ ਤਰਨਤਾਰਨ ‘ਚ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵਾਰਡ ਬੰਦੀ ‘ਚ ਘਪਲੇਬਾਜ਼ੀ ਨੂੰ ਲੈ ਕੇ ਹੋਇਆ ਹੈ। ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਨੇ ਕਿਹਾ ਹੈ ਕਿ ਅਕਾਲੀ ਪਾਰਟੀ ਨੇ ਜੋ ਗੁੰਡਾਗਰਦੀ ਕੀਤੀ ਹੈ, ਉਹ ਕਿਸੇ ਤੋਂ ਲੁਕੀ ਨਹੀਂ ਹੈ।ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਪਲਿਸ ਦੇ ਸਾਹਮਣੇ ਹੀ ਹੋਈ। ਰਾਜਾ ਜੋਸ਼ੀ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਉਹ ਕਿਸੇ ਤਰ੍ਹਾਂ ਦਾ

ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਦੂਜੇ ਪਾਸੇ ਜ਼ਖਮੀ ਹੋਏ ਭਾਜਪਾ ਅਧਿਕਾਰੀ ਨੇ ਕਿਹਾ ਹੈ ਕਿ ਅਕਾਲੀ ਪਾਰਟੀ ਦੇ ਵਰਕਰਾਂ ਨੇ ਸੋਚੀ-ਸਮਝੀ ਸਾਜਿਸ਼ ਅਧੀਨ ਉਸ ‘ਤੇ ਹਮਲਾ ਕੀਤਾ ਹੈ ਅਤੇ ਪੁਲਸ ਇਹ ਸਭ ਕੁਝ ਦੇਖਣ ਦੇ ਬਾਵਜੂਦ ਵੀ ਕੁਝ ਨਹੀਂ ਕਰ ਸਕੀ। ਫਿਲਹਾਲ ਪੁਲਿਸ ਨੇ ਰਾਜਾ ਜੋਸ਼ੀ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

WRITTEN BY