Skip to content
Independent perspectives. Global stories.
BREAKING

‘ਆਪ’ ਨੇ ਦਿੱਲੀ ’ਚ ਰੋਕਿਆ ਮੋਦੀ ਦਾ ‘ਵਿਜੇ ਰੱਥ’

Share this story

67 ਸੀਟਾਂ ਜਿੱਤ ਕੇ ਰਚਿਆ ਇਤਿਹਾਸ ਝ ਕੇਜਰੀਵਾਲ 14 ਨੂੰ ਮੁੱਖ ਮੰਤਰੀ ਵਜੋਂ ਲੈਣਗੇ ਹਲਫ਼

Page-1_10 ਨਵੀਂ ਦਿੱਲੀ, 10 ਫਰਵਰੀ (ਪੀ. ਟੀ. ਲਾਇਵ)- ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਸ ਵਾਰ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਇਨ੍ਹਾਂ ਚੋਣਾਂ ਵਿੱਚ ਪਾਰਟੀ ਨੇ 67 ਸੀਟਾਂ ਹਾਸਿਲ ਕੀਤੀਆਂ ਹਨ, ਜਦਕਿ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਕੇਵਲ 3 ਸੀਟਾਂ ਹੀ ਆਈਆਂ ਹਨ। ਚੋਣਾਂ ਵਿੱਚ ਕੇਜਰੀਵਾਲ ਦੀ ਪਾਰਟੀ ਨੇ ਕਾਂਗਰਸ ਨੂੰ ਲਾਗੇ ਵੀ ਨਹੀਂ ਢੁਕਣ ਦਿੱਤਾ ਅਤੇ ਨਾਂ ਹੀ ਕੋਈ ਆਜ਼ਾਦ ਉਮੀਦਵਾਰ ਜਿੱਤਿਆ। ਅਰਵਿੰਦ ਕੇਜਰੀਵਾਲ ਇਨ੍ਹਾਂ ਚੋਣਾਂ ਵਿੱਚ ਅਜਿਹੇ ਬਹੁਮਤ ਨਾਲ ਰਾਜਧਾਨੀ ਦਿੱਲੀ ਦੀ ਸਿਆਸਤ ਵਿੱਚ ਉਭਰੇ ਹਨ ਜਿਹੜਾ ਪਹਿਲਾਂ ਕਿਸੇ ਨੂੰ ਵੀ ਨਸੀਬ ਨਹੀਂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵੱਡੇ ਪੱਧਰ ’ਤੇ ਕੀਤੀਆਂ ਰੈਲੀਆਂ ਦੇ ਬਾਵਜੂਦ ਕੇਂਦਰ ਵਿੱਚ

ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਕੇਵਲ 3 ਸੀਟਾਂ ਨਾਲ ਹੀ ਸੰਤੋਸ਼ ਕਰਨਾ ਪਿਆ। ਸ੍ਰੀ ਮੋਦੀ ਦੇ ਲਈ ਰਾਏਸ਼ੁਮਾਰੀ ਮੰਨੀ ਜਾ ਰਹੀ ਇਸ ਚੋਣ ਵਿੱਚ ਆਪ ਨੇ ਭਾਜਪਾ ਅਤੇ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨੂੰ ਉਨ੍ਹਾਂ ਦੇ ਆਪਣੇ ਹੀ ਗੜ੍ਹ ਵਿੱਚ ਕਰਾਰੀ ਹਾਰ ਦੇ ਕੇ ਇੱਕ ਨਵੀਂ ਇਬਾਰਤ ਲਿਖੀ। ਦੂਜੇ ਪਾਸੇ ਭਾਜਪਾ ਆਗੂਆਂ ਨੇ ਇਸ ਚੋਣ ਵਿੱਚ ਕਰਾਰੀ ਹਾਰ ਨੂੰ ‘ਝਟਕਾ’ ਮੰਨਦੇ ਹੋਏ ਹਾਰ ਨੂੰ ਸਵਿਕਾਰ ਤਾਂ ਕੀਤਾ ਪਰ ਇਸ ਮੰਨਣ ਤੋਂ ਇਨਕਾਰ ਕੀਤਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੇਂਦਰ ਦੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਵਿਰੁੱਧ ਲੋਕਰਾਏ ਹੈ। ਆਪ ਵੱਲੋਂ ਪ੍ਰਾਪਤ ਕੀਤੀ ਗਈ ਇਸ ਜਿੱਤ ਨੇ ਨਵਾਂ ਇਤਿਹਾਸ ਲਿਖਿਆ ਹੈ। ਬੀਤੇ ਸਮੇਂ ’ਚ ਸ਼ਾਇਦ ਹੀ ਕਿਸੇ ਰਾਜ ਵਿੱਚ ਅਜਿਹਾ ਦੇਖਣ ਨੂੰ ਮਿਲਿਆ ਹੋਵੇ। ਕੇਵਲ 1989 ਵਿੱਚ  ਸਿੱਕਮ ਸੰਗਰਾਮ ਪ੍ਰੀਸ਼ਦ ਨੇ ਸਾਰੀਆਂ 32 ਸੀਟਾਂ ਉ¤ਪਰ ਜਿੱਤ ਪ੍ਰਾਪਤ ਕੀਤੀ ਸੀ।
ਮਾਲ ਵਿਭਾਗ ਦੇ ਸਾਬਕਾ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਦਾ ਚਿਹਰਾ ਬਣੇ ਅਰਵਿੰਦ ਕੇਜਰੀਵਾਲ ਨੇ ਖੁਦ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਆਪਣੀ ਨਿਕਟ ਵਿਰੋਧੀ ਭਾਜਪਾ ਦੀ ਨੂਪੁਰ ਸ਼ਰਮਾ ਨੂੰ 31,500 ਵੋਟਾਂ ਦੇ ਭਾਰੀ ਫਰਕ ਨਾਲ ਹਰਾਇਆ। ਇਸ ਸੀਟ ਉ¤ਤੇ ਤੀਸਰੇ ਸਥਾਨ ’ਤੇ ਰਹੀ ਸਾਬਕਾ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਕਿਰਨ ਵਾਲੀਆ ਨੂੰ ਸਿਰਫ 4700 ਵੋਟਾਂ ਮਿਲੀਆਂ ਅਤੇ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ। ਚੋਣ ਨਤੀਜੇ ਆਉਣ ਤੋਂ ਬਾਅਦ ਆਪ ਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੇਜਰੀਵਾਲ ਨੂੰ ਆਗੂ ਚੁਣ ਲਿਆ ਗਿਆ ਹੈ। ਇਸੇ ਦੌਰਾਨ ਆਪ ਨੇਤਾ ਆਸ਼ੂਤੋਸ਼ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਸਾਲ 14 ਫਰਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਅਰਵਿੰਦ ਕੇਜਰੀਵਾਲ ਇਸ ਵਾਰ 14 ਫਰਵਰੀ ਨੂੰ ਹੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਵੀ ਇਸ ਵਾਰ ਪਹਿਲੇ ਦੀ ਤਰ੍ਹਾਂ ਰਾਮਲੀਲਾ ਮੈਦਾਨ ਵਿੱਚ ਹੀ ਹੋਵੇਗਾ।

WRITTEN BY