Skip to content
Independent perspectives. Global stories.
BREAKING

123 ਨਗਰ ਕੌਂਸਲਾਂ ਤੇ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ

Share this story

ਵੋਟਾਂ ਪੈਣ ਦਾ ਕੰਮ ਅਤੇ ਗਿਣਤੀ ਦੋਵੇਂ 25 ਫਰਵਰੀ ਨੂੰ

Page-1_06 ਜਲੰਧਰ/ਚੰਡੀਗੜ੍ਹ, 10 ਫਰਵਰੀ- ਸਟੇਟ ਚੋਣ ਕਮਿਸ਼ਨ ਨੇ ਅੱਜ ਸੂਬੇ ਵਿੱਚ ਹੋਣ ਵਾਲੀਆਂ 123 ਨਗਰ ਕੌਂਸਲਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਪੈਂਦੀ ਬਰੀਵਾਲਾ ਨਗਰ ਪੰਚਾਇਤ ਦੇ ਇਕ ਵਾਰਡ ਦੀ ਉਪ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਅੱਜ ਸਵੇਰੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਾਲ ਹੀ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਚੋਣ ਕਮਿਸ਼ਨਰ ਸ੍ਰੀ ਐਸ.ਐਸ. ਬਰਾੜ ਨੇ ਦੱਸਿਆ ਕਿ 123 ਨਗਰ ਕੌਂਸਲਾਂ/ਪੰਚਾਇਤਾਂ ਅਤੇ ਇਕ ਨਗਰ ਪੰਚਾਇਤ ਦੇ ਇਕ ਵਾਰਡ ਦੀ ਉਪ ਚੋਣ ਬਾਰੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਸ ਦੇ ਨਾਲ ਹੀ ਨਗਰ ਕੌਂਸਲਾਂ/ਪੰਚਾਇਤਾਂ ਦੇ ਦਾਇਰੇ ਅਧੀਨ ਆਉਂਦੇ ਖੇਤਰਾਂ ਅਤੇ ਉਪ ਚੋਣ ਵਾਲੇ ਵਾਰਡ ਵਿੱਚ ਅੱਜ 10 ਫਰਵਰੀ ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਜਿਹੜਾ 27 ਫਰਵਰੀ ਤੱਕ ਜਾਰੀ ਰਹੇਗਾ।

ਉਨ੍ਹਾਂ ਦੱਸਿਆ ਕਿ 123 ਨਗਰ ਕੌਂਸਲਾਂ/ਪੰਚਾਇਤਾਂ ਅਤੇ ਇਖ ਨਗਰ ਪੰਚਾਇਤ ਦੇ ਇਕ ਵਾਰਡ ਦੀ ਉਪ ਚੋਣ ਲਈ ਅੱਜ 10 ਫਰਵਰੀ ਤੋਂ ਹੀ ਨਾਮਜ਼ਾਦਗੀਆਂ ਸ਼ੁਰੂ ਗਈਆਂ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਤਾਰੀਖ 13 ਫਰਵਰੀ ਹੋਵੇਗੀ, ਕਾਗਜ਼ਾਂ ਦੀ ਪੜਤਾਲ 14 ਫਰਵਰੀ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਤਾਰੀਖ 16 ਫਰਵਰੀ ਹੋਵੇਗੀ। ਵੋਟਾਂ 25 ਫਰਵਰੀ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ ਵੋਟਾਂ ਪੈਣ ਉਪਰੰਤ ਨਾਲ ਹੀ 25 ਫਰਵਰੀ ਨੂੰ ਹੀ ਹੋ ਜਾਵੇਗੀ।
ਸਟੇਟ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ 123 ਨਗਰ ਕੌਂਸਲਾਂ/ਪੰਚਾਇਤਾਂ ਅਤੇ ਇਕ ਵਾਰਡ ਵਿੱਚ ਕੱਲ ਵੋਟਰਾਂ ਦੀ ਗਿਣਤੀ 28,50,000 ਦੇ ਕਰੀਬ ਹੈ। ਕੁੱਲ ਵਾਰਡਾਂ ਦੀ ਗਿਣਤੀ 2062 ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਿਆਂ ਨੂੰ ਸਾਰੀ ਲੋੜੀਂਦੀ ਚੋਣ ਸਮੱਗਰੀ ਜਿਨ੍ਹਾਂ ਵਿੱਚ ਈ.ਵੀ.ਐਮ. ਮਸ਼ੀਨਾਂ ਵੀ ਸ਼ਾਮਲ ਹਨ, ਭੇਜ ਦਿੱਤੀਆਂ ਗਈਆਂ ਹਨ। ਕਮਿਸ਼ਨ ਵੱਲੋਂ ਡੀ.ਡੀ.ਪੀ. ਪੰਜਾਬ ਨੂੰ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹਾਉਣ ਲਈ ਕਿਹਾ ਗਿਆ ਹੈ।

WRITTEN BY