ਮੁੰਬਈ- ਇਸ ਸਾਲ ਦੀ ਜੁਲਾਈ ‘ਚ ਸਲਮਾਨ ਖਾਨ ਦੀਆਂ ਦੋ ਫਿਲਮਾਂ ਰਿਲੀਜ਼ ਹੋਣਗੀਆਂ। ਇਕ ਫਿਲਮ ‘ਚ ਸਲਮਾਨ ਮੁਖ ਭੂਮਿਕਾ ‘ਚ ਨਜ਼ਰ ਆਉਣਗੇ ਤਾਂ ਦੂਜੀ ਫਿਲਮ ਨੂੰ ਸੁਭਾਸ਼ ਘਈ ਨਾਲ ਮਿਲਾ ਕੇ ਨਿਰਮਾਣ ਕਰ ਰਹੇ ਹਨ। ਕਬੀਰ ਖਾਨ ਦੇ ਨਿਰਦੇਸ਼ਨ ‘ਚ ਬਣ ਰਹੀ ‘ਬਜਰੰਗੀ ਭਾਈਜਾਨ’ ਨਾਲ ਸਲਮਾਨ ਦੀ ਜੋ ਦੂਜੀ ਫਿਲਮ ਜੁਲਾਈ ‘ਚ ਰਿਲੀਜ਼ ਹੋਵੇਗੀ। ਉਹ ਹੈ ‘ਹੀਰੋ’ ।ਇਸ ਫਿਲਮ ਤੋਂ ਆਦਿੱਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਅਤੇ ਸੁਨਿਲ ਸ਼ੈਟੀ ਦੇ ਬੇਟੀ ਆਥਿਆ ਸ਼ੈਟੀ ਬਾਲੀਵੁੱਡ ‘ਚ ਡੈਬਿਊ ਕਰ ਰਹੇ ਹਨ। ਫਿਲਮ 1983 ‘ਚ ਆਈ ਜੈਕੀ ਸ਼ਰਾਫ ਦੀ ਫਿਲਮ ‘ਹੀਰੋ’ ਦੀ ਰੀਮੇਕ ਹੈ। ਸਲਮਾਨ ਸੁਭਾਸ਼ ਘਈ ਨਾਲ ਮਿਲ ਕੇ ਇਸ ਫਿਲਮ ਦਾ ਨਿਰਮਾਣ ਕਰ ਰਹੇ ਹਨ। ‘ਬਜਰੰਗੀ ਭਾਈਜਾਨ’ ‘ਚ ਸਲਮਾਨ ਇਕ ਵਾਰ ਫਿਰ ਕਰੀਨਾ
ਕਪੂਰ ਨਾਲ ਨਜ਼ਰ ਆਉਣਗੇ। ‘ਹੀਰੇ’ 3 ਜੁਲਾਈ ਨੂੰ ਜਦਕਿ ‘ਬਜਰੰਗੀ ਭਾਈਜਾਨ’ 17 ਜੁਲਾਈ ਨੂੰ ਰਿਲੀਜ਼ ਹੋਵੇਗੀ।



