Skip to content
Independent perspectives. Global stories.
BREAKING

ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜ ਹੋਣਗੇ ਤੰਬਾਕੂ ਮੁਕਤ : ਵਿੰਨੀ ਮਹਾਜਨ

Share this story

ਕਿਹਾ, ਵਿਦਿਅਕ ਅਦਾਰੇ ਸਰਕਾਰ ਦੀ ਇਸ ਮੁਹਿੰਮ ਵਿੱਚ ਵੱਡਾ ਰੋਲ ਨਿਭਾਅ ਸਕਦੇ ਹਨ

Page-1_06 ਚੰਡੀਗੜ੍ਹ, 9 ਫਰਵਰੀ- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ ਨੇ ਸੂਬੇ ਦੀਆਂ ਸਾਰੀਆਂ ਸਰਕਾਰੀ ਤੇ ਨਿੱਜੀ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਅਧਿਕਾਰ ਖੇਤਰ ਤਹਿਤ ਆਉਂਦੇ ਅਦਾਰਿਆਂ ਨੂੰ ਤੰਬਾਕੂ ਮੁਕਤ ਐਲਾਨੇ ਜਾਣ ਲਈ ਲੋੜੀਂਦੇ ਕਦਮ ਚੁੱਕਣ। ਸਾਰੇ ਉਪ ਕੁਲਪਤੀਆਂ  ਤੇ ਯੂਨੀਵਰਸਿਟੀਆਂ ਨਾਲ ਸਬੰਧਿਤ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਇਕ ਪੱਤਰ ਲਿਖਕੇ ਪ੍ਰਮੁੱਖ ਸਕੱਤਰ ਨੇ ਕਿਹਾ ਹੈ ਕਿ ਉਹ ਕੌਪਟਾ (ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟ ਕੰਟਰੋਲ ਐਕਟ) ਨੂੰ ਆਪੋ ਆਪਣੇ ਅਦਾਰੀਆਂ ਵਿਚ ਸਖਤੀ ਨਾਲ ਲਾਗੂ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸਨੇ ਖੁੱਲੀਆਂ ਸਿਗਰਟਾਂ ਵੇਚਣ ’ਤੇ  ਰੋਕ  ਲਾਈ ਹੈ। ਇਸ ਸਬੰਧੀ ਨੋਟੀਫੀਕੇਸ਼ਨ ਜਾਰੀ

ਕਰਕੇ ਸਿਗਰਟ ਦੀ ਖੁੱਲੀ ਵੇਚ ਅਤੇ ਤੰਬਾਕੂ  ਦੀ ਵੇਚ ’ਤੇ ਐਕਟ 2003 ਤਹਿਤ ਮੁਕੰਮਲ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਤੰਬਾਕੂ ਕੰਟਰੋਲ ਸੈਲ ਵਲੋਂ ਇਸਦੀ ਵਰਤੋਂ ਨੂੰ ਘਟਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰੇ ਸਰਕਾਰ ਦੀ ਇਸ ਮੁਹਿੰਮ ਵਿਚ ਵੱਡਾ ਰੋਲ ਨਿਭਾਅ ਸਕਦੇ ਹਨ ਜਿਸ ਤਹਿਤ ਉਹ ਆਪਣੇ ਅਦਾਰਿਆਂ ਦੇ ਨੇੜੇ ਤੇੜੇ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ, ਖੋਖਿਅ੍ਯਾਂ, ਰੇਹੜੀਆਂ ’ਤੇ ਕਰੜੀ ਨਿਗਰਾਨੀ ਰੱਖਣ। ਉਨ੍ਹਾਂ ਕਿਹਾ ਕਿ ਤੰਬਾਕੂ ਰੋਕੂ ਐਕਟ ਦੀ ਧਾਰਾ 4  ਤਹਿਤ ਜਿੱਥੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਦੀ ਪੂਰਨ ਮਨਾਹੀ ਹੈ ਉ¤ਥੇ ਵਿਦਿਅਕ  ਅਦਾਰਿਆਂ ਦੇ 100 ਮੀਟਰ ਦੇ ਘੇਰੇ ਵਿਚ ਇਸਦੀ ਵਿਕਰੀ ਵੀ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਨਾਲ ਹੀ ਕਿਹਾ ਕਿ ਸਕੂਲ੍ਯਾਂ ਨੇੜੇ ਤੰਬਾਕੂ ਦੀ ਵੇਚ ਤੇ ਖਪਤ ਨੂੰ ਮਕੁੰਮਲ ਤੌਰ ’ਤੇ ਰੋਕਣ ਲਈ ਡੀ.ਜੀ.ਐਸ.ਸੀ. ਨੂੰ ਕਿਹਾ ਗਿਆ ਹੈ ਕਿ ਉਹ ਇਸ ਸਬੰਧੀ ਦਿਸ਼ਾ ਨਿਰਦੇਸ਼ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਜਾਰੀ ਕਰਨ।

WRITTEN BY