Skip to content
Independent perspectives. Global stories.
BREAKING

ਨਿਤਿਸ਼ ਕੁਮਾਰ ਵੱਲੋਂ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼

Share this story

ਜਨਤਾ ਦਲ (ਯੂ) ’ਚੋਂ ਕੱਢੇ ਗਏ ਮਾਂਝੀ

Page-1_09 ਪਟਨਾ, 9 ਫਰਵਰੀ (ਪੀ. ਟੀ. ਲਾਇਵ)- ਬਿਹਾਰ ’ਚ ਸਿਆਸੀ ਸੰਕਟ ਵਿਚਕਾਰ ਨਿਤਿਸ਼ ਕੁਮਾਰ ਅ¤ਜ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੂੰ ਮਿਲਣ ਲਈ ਰਾਜਭਵਨ ਪਹੁੰਚੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।ਨਿਤਿਸ਼ ਅ¤ਜ ਦੁਪਹਿਰ ਡੇਢ ਵਜੇ ਦੇ ਕਰੀਬ ਰਾਜਭਵਨ ਪਹੁੰਚੇ ਅਤੇ ਰਾਜਪਾਲ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਸਰਕਾਰ ਬਣਾਉਣ ਅਤੇ ਬਹੁਮਤ ਪੇਸ਼ ਕਰਨ ਦਾ ਮੌਕਾ ਦਿੱਤੇ ਜਾਣ ਦੀ ਗੱਲ ਆਖੀ। ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਦੱਸਿਆ ਕਿ ਕਾਂਗਰਸ ਆਗੂ ਸਦਾਨੰਦ ਸਿੰਘ, ਸੀਪੀਆਈ ਆਗੂ ਅਵਧੇਸ਼ ਰਾਏ ਅਤੇ ਸਦੀਕੀ ਦੇ ਨਾਲ ਸਾਰੇ ਨੇਤਾਵਾਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਜਲਦੀ ਹੋ ਸਕੇ ਫੈਸਲਾ ਕੀਤਾ ਜਾਵੇ ਕਿ ਬਿਹਾਰ ਵਿੱਚ ਕਿਸ ਦੀ

ਸਰਕਾਰ ਹੋਵੇਗੀ। ਨਿਤਿਸ਼ ਕੁਮਾਰ ਇਸ ਗੱਠਜੋੜ ਦੇ ਨੇਤਾ ਹਨ ਅਤੇ ਸਰਕਾਰ ਬਣਾਉਣ ਦਾ ਮੌਕਾ ਉਨ੍ਹਾਂ ਨੂੰ ਦਿੱਤਾ ਜਾਵੇ। ਇਸ ਮੌਕੇ ਆਰ ਜੇ ਦੇ ਪ੍ਰਧਾਨ ਲਾਲੂ ਯਾਦਵ ਨੇ ਕਿਹਾ ਕਿ ਨਿਤਿਸ਼ ਕੁਮਾਰ ਦੀ ਅਗਵਾਈ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਰਾਜਪਾਲ ਨੂੰ ਅਪੀਲ ਕੀਤੀ ਗਈ ਹੈ।  ਉਨ੍ਹਾਂ ਕਿਹਾ ਕਿ ਨਿਤਿਸ਼ ਦੇ ਕੋਲ ਬਹੁਮਤ ਹੈ ਜਿਸ ਲਈ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਿਆ ਜਾਣਾ ਚਾਹੀਦਾ ਹੈ। ਇਸ ਦੌਰਾਨ ਨਿਤਿਸ਼ ਕੁਮਾਰ ਨੇ ਕਿਹਾ ਕਿ ਅਸੀਂ 8 ਫਰਵਰੀ ਨੂੰ ਰਾਜਪਾਲ ਨੂੰ ਆਪਣੇ ਸਮਰਥਕਾਂ ਦੀ ਸੂਚੀ ਸੌਂਪ ਦਿੱਤੀ ਸੀ ਇਸ ਲਈ ਜਲਦੀ ਤੋਂ ਜਲਦੀ ਫੈਸਲਾ ਕੀਤਾ ਜਾਵੇ। ਨਿਤਿਸ਼ ਕੁਮਾਰ ਨੇ ਅੱਜ ਆਪਣੇ ਨਾਲ ਤਕਰੀਬਨ 130 ਵਿਧਾਇਕਾਂ ਨੂੰ ਲੈ ਕੇ ਸੜਕ ਉ¤ਪਰ ਪਰੇਡ ਪੇਸ਼ ਕੀਤੀ ਅਤੇ ਉਸ ਬਾਅਦ ਰਾਜਪਾਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਨਾਲ ਕੁਝ ਆਜ਼ਾਦ ਵਿਧਾਇਕ ਵੀ ਸ਼ਾਮਿਲ ਸਨ।
ਪਾਰਟੀ ਸੂਤਰ ਦਸਦੇ ਹਨ ਕਿ ਨਿਤਿਸ਼ ਕੁਮਾਰ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮਿਲਣ ਲਈ ਸਮਾਂ ਮੰਗਿਆ ਹੈ। ਜਾਣਕਾਰੀ ਅਨੁਸਾਰ ਜਨਤਾ ਦਲ ਯੂਨਾਇਟਿਡ ਨੇ ਹਵਾਈ ਜਹਾਜ਼ ਦੀਆਂ ਪਟਨਾ ਤੋਂ ਦਿੱਲੀ ਲਈ 140 ਸੀਟਾਂ ਬੁੱਕ ਕਰਵਾਈਆਂ ਹਨ।
ਇਸ ਦੌਰਾਨ ਮੁੱਖ ਮੰਤਰੀ ਦਾ ਅਹੁਦਾ ਛੱਡਣ ਅਤੇ ਨਿਤਿਸ਼ ਕੁਮਾਰ ਲਈ ਰਸਤਾ ਬਣਾਉਣ ਤੋਂ ਇਨਕਾਰ ਕਰਨ ਵਾਲੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੂੰ ਅੱਜ ਪਾਰਟੀ ਪ੍ਰਧਾਨ ਸ਼ਰਦ ਯਾਦਵ ਨੇ ਪਾਰਟੀ ਸਰਗਰਮੀਆਂ ’ਚ ਸ਼ਾਮਿਲ ਰਹਿਣ ਕਾਰਨ ਪਾਰਟੀ ’ਚੋਂ ਕੱਢ ਦਿੱਤਾ। ਜ਼ਿਕਰਯੋਗ ਹੈ ਕਿ 2005 ਅਤੇ 2002 ਵਿੱਚ ਦੋਵੇਂ ਸਮੇਂ ਜੀਤਨ ਰਾਮ ਮਾਂਝੀ ਨਿਤਿਸ਼ ਕੁਮਾਰ ਸਰਕਾਰ ’ਚ ਸ਼ਾਮਲ ਸਨ ਅਤੇ ਪਿਛਲੇ ਸਾਲ 19 ਮਈ ਨੂੰ ਨਿਤਿਸ਼ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ।

WRITTEN BY