ਬਠਿੰਡਾ, 9 ਫਰਵਰੀ (ਗੁਰਤੇਜ ਸਿੱਧੂ/ਅਮਰਜੀਤ ਸਿੱਧੂ)- ਥਾਈਲੈਂਡ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦੇ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਭਾਈ ਜਗਤਾਰ ਸਿੰਘ ਤਾਰਾ ਨੂੰ ਪੁਲਿਸ ਅੱਜ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਬਠਿੰਡਾ ਲੈ ਕੇ ਆਈ। ਬਠਿੰਡਾ ਪੁਲਿਸ ਦੇ ਡੀ.ਐਸ.ਪੀ. ਗੁਰਦਰਸ਼ਨ ਸਿੰਘ ਅਤੇ ਸੁਖਦੇਵ ਸਿੰਘ ਬਰਾੜ ਦੀ ਅਗਵਾਈ ਹੇਠ ਬਹੁਤ ਹੀ ਸਖ਼ਤ ਸੁਰੱਖਿਆ ਪ੍ਰਬੰਧਾਂ ਨਾਲ ਭਾਈ ਤਾਰਾ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਰਮਨ ਕੁਮਾਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਿਸ ਨੇ ਭਾਈ ਤਾਰਾ ਨੂੰ ਬਹੁਤ ਹੀ ਗੁਪਤ ਢੰਗ ਨਾਲ ਅਦਾਲਤ ’ਚ ਲਿਆਂਦਾ ਤੇ ਛੇਤੀ ਹੀ ਰਿਮਾਂਡ ਹਾਸਲ ਕਰਨ ਤੋਂ ਬਾਅਦ ਪਿਛਲੇ ਦਰਵਾਜੇ ਕਾਹਲੀ ’ਚ ਪੁਲਿਸ ਭਾਈ ਤਾਰਾ ਨੂੰ ਅਣਪਛਾਤੀ ਥਾਂ ’ਤੇ ਲੈ ਗਈ। ਪੁਲਿਸ ਨੇ ਸੀ.ਜੇ.ਐਮ
. ਮੈਜਿਸਟ੍ਰੇਟ ਰਮਨ ਕੁਮਾਰ ਦੀ ਅਦਾਲਤ ’ਚ ਭਾਈ ਤਾਰਾ ਦੇ 7 ਦਿਨਾਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਪਰ ਭਾਈ ਤਾਰਾ ਦੇ ਵਕੀਲਾਂ ਹਰਪਾਲ ਸਿੰਘ ਖਾਰਾ ਅਤੇ ਹਰਿੰਦਰ ਸਿੰਘ ਅਕਲੀਆਂ ਨੇ ਡੱਟਵਾਂ ਵਿਰੋਧ ਕਰਦਿਆਂ ਅਦਾਲਤ ਨੂੰ ਦਲੀਲ ਦਿੱਤੀ ਕਿ ਭਾਈ ਤਾਰਾ ਪਿਛਲੇ ¦ਮੇ ਸਮੇਂ ਤੋਂ ਭਾਰਤ ਵਿਚ ਨਹੀਂ ਸੀ ਤੇ ਹੁਣ ਤੱਕ ਉਸ ਕੋਲੋਂ ਪੰਜਾਬ ਪੁਲਿਸ ਦੀਆਂ ਵੱਖ ਵੱਖ ਟੀਮਾਂ ਪੁੱਛਗਿਛ ਕਰ ਚੁੱਕੀਆਂ ਹਨ, ਇਸ ਲਈ ਭਾਈ ਤਾਰਾ ਤੋਂ ਹੋਰ ਕਿਸੇ ਪ੍ਰਕਾਰ ਦੀ ਪੁਛਗਿੱਛ ਕਰਨ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ, ਪਰ ਇਸ ਦੇ ਬਾਵਜੂਦ ਵੀ ਅਦਾਲਤ ਨੇ ਭਾਈ ਤਾਰਾ ਨੂੰ 4 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਇਥੇ ਜਿਕਰਯੋਗ ਹੈ ਕਿ ਬਠਿੰਡਾ ਪੁਲਿਸ ਨੇ 9 ਨਵੰਬਰ 2014 ਨੂੰ ਭਾਈ ਜਗਤਾਰ ਸਿੰਘ ਤਾਰਾ ਦੇ ਇੱਕ ਸਾਥੀ ਖਾੜਕੂ ਰਮਨਦੀਪ ਸਿੰਘ ਸ਼ਨੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਭਾਈ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਸ਼ਨੀ ਵਿਰੁੱਧ ਮੁਕੱਦਮਾ ਨੰਬਰ 406 ਭਾਰਤੀ ਦੰਡਾਵਲੀ ਦੀ ਧਾਰਾ 10,13,18,20 ਅਨਲਾਅਫੁਲ ਪ੍ਰੋਵੇਨਸ਼ਨ ਐਕਟ 1967 25, 54, 59ਏ ਆਰਮਜ਼ ਐਕਟ, 3,4,5 ਐਕਸ (ਪੀ) ਐਕਟ 1908 ਥਾਣਾ ਕੋਤਵਾਲੀ ਬਠਿੰਡਾ ਵਿੱਚ ਦਰਜ਼ ਕੀਤਾ ਗਿਆ ਸੀ। ਪੁਲਿਸ ਭਾਈ ਤਾਰਾ ਤੋਂ ਇਸੇ ਮਾਮਲੇ ਵਿੱਚ ਪੁੱਛਗਿਛ ਕਰਨਾ ਚਾਹੁੰਦੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਦੋਸ਼ ਲਾਇਆ ਕਿ ਪੁਲਿਸ ਬਿਨਾਂ ਕਾਰਨ ਭਾਈ ਜਗਤਾਰ ਸਿੰਘ ਤਾਰਾ ਤੇ ਅਨਮਨੁੱਖੀ ਤਸੱਦਦ ਕਰ ਰਹੀ ਹੈ। ਉਨ੍ਹਾਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਭਾਈ ਤਾਰਾ ਨੂੰ ਰਿਮਾਂਡ ਖ਼ਤਮ ਹੋਣ ਉਪਰੰਤ ਮੁੜ ਪੇਸ਼ ਕਰਨ ਮੌਕੇ ਵੱਡੀ ਗਿਣਤੀ ’ਚ ਅਦਾਲਤ ਦੇ ਬਾਹਰ ਇਕੱਠੇ ਹੋ ਕੇ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫੀਆਂ, ਧੱਕੇਸ਼ਾਹੀਆਂ ਦੇ ਖਿਲਾਫ਼ ਆਪਣੀ ਆਵਾਜ਼ ਬੁ¦ਦ ਕਰਨ।



