ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ 12 ਨੂੰ ਮਨਾਇਆ ਜਾਵੇਗਾ
ਫ਼ਤਹਿਗੜ੍ਹ ਸਾਹਿਬ, 9 ਫ਼ਰਵਰੀ (ਪੀ. ਟੀ.)- ‘‘22 ਅਤੇ 25 ਫ਼ਰਵਰੀ ਨੂੰ ਪੰਜਾਬ ਦੀਆਂ ਮਿਊਸੀਪਲ ਕਾਰਪੋਰੇਸ਼ਨਾਂ ਅਤੇ ਮਿਊਸੀਪਲ ਕੌਸ਼ਲਾਂ ਦੀਆਂ ਹੋ ਰਹੀਆਂ ਚੋਣਾਂ ਵਿਚ ਪਾਰਟੀ ਆਪਣੇ ਬਲਬੂਤੇ ਤੇ ਉ¤ਚੇ-ਸੁੱਚੇ ਇਖ਼ਲਾਕ ਵਾਲੇ ਉਮੀਦਵਾਰਾਂ ਨੂੰ ਇਹਨਾਂ ਚੋਣਾਂ ਵਿਚ ਉਤਾਰੇਗੀ ਅਤੇ ਆਪਣੇ ਤੌਰ ਤੇ ਇਹ ਚੋਣਾਂ ਲੜੇਗੀ ਅਤੇ 12 ਫ਼ਰਵਰੀ 2015 ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ 68ਵਾਂ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪੂਰੀ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ।ੂ ਇਹ ਫੈਸਲਾ ਅੱਜ ਇਥੇ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਜ਼ਿਲ੍ਹਾ ਜਥੇਦਾਰ, ਅਗਜੈਕਟਿਵ ਮੈਬਰਾਂ ਅਤੇ ਬੀਤੇ ਸਮੇਂ ਵਿਚ ਗੁਰਦੁਆਰਾ ਚੋਣਾਂ ਵਿਚ ਪਾਰਟੀ ਵੱਲੋਂ ਖੜ੍ਹੇ
ਕੀਤੇ ਗਏ ਸਮੁੱਚੇ ਉਮੀਦਵਾਰਾਂ ਦੀ ਇਕ ਹੋਈ ਇਕੱਤਰਤਾ ਵਿਚ ਸਰਬਸੰਮਤੀ ਨਾਲ ਕੀਤਾ ਗਿਆ । ਪਾਰਟੀ ਵੱਲੋਂ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ, ਅਹੁਦੇਦਾਰਾਂ, ਕਾਰਜਕਾਰਨੀ ਮੈਬਰਾਂ ਨੂੰ ਆਪੋ-ਆਪਣੇ ਸ਼ਹਿਰਾਂ ਵਿਚ ਸਹੀ ਸਮੇਂ ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਪਾਰਟੀ ਦੀ ਮਨੁੱਖਤਾ ਪੱਖੀ ਅਤੇ ਕੌਮੀ ਆਜ਼ਾਦੀ ਦੀ ਸੋਚ ਨੂੰ ਲੈਕੇ ਇਹਨਾਂ ਚੋਣਾਂ ਉਪਰੰਤ ਸਮੁੱਚੇ ਸ਼ਹਿਰਾਂ ਵਿਚ ਬਰਾਬਰਤਾ ਤੇ ਇਨਸਾਫ਼ ਵਾਲਾ ਨਿਜ਼ਾਮ ਕਾਇਮ ਕਰਨ ਦੀ ਸੋਚ ਨੂੰ ਲੈਕੇ ਇਹਨਾਂ ਚੋਣਾਂ ਨੂੰ ਪੂਰੀ ਸਿੱਦਤ ਅਤੇ ਦ੍ਰਿੜਤਾ ਨਾਲ ਲੜਨ ਦੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਦਾਇਤ ਕਰਦੇ ਹੋਏ ਪ੍ਰਗਟ ਕੀਤੇ ਗਏ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਮਹੂਰੀਅਤ ਅਤੇ ਅਮਨਮਈ ਕਦਰਾ-ਕੀਮਤਾ ਵਿਚ ਪੂਰਨ ਵਿਸ਼ਵਾਸ ਰੱਖਦਾ ਹੈ । ਇਸ ਨੂੰ ਮੁੱਖ ਰੱਖਕੇ ਹੀ ਇਹਨਾਂ ਚੋਣਾਂ ਨੂੰ ਪੂਰੀ ਸੰਜ਼ੀਦਗੀ ਨਾਲ ਲੜੇਗਾ । ਪਾਰਟੀ ਦੀ ਸੋਚ ਨਾਲ ਸਹਿਮਤ ਤੇ ਕੌਮੀ ਅਤੇ ਸਮਾਜ ਦੀ ਵਫਾਦਾਰੀ ਨਾਲ ਸੰਬੰਧ ਰੱਖਣ ਵਾਲੇ ਸਰਵ ਪ੍ਰਵਾਨਿਤ ਉਮੀਦਵਾਰਾਂ ਨੂੰ ਇਹਨਾਂ ਚੋਣਾਂ ਵਿਚ ਉਤਾਰਦੇ ਹੋਏ ਸ਼ਹਿਰੀ ਨਿਵਾਸੀਆਂ ਨੂੰ ਨਿਜ਼ਾਮੀ ਪੱਧਰ ਤੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਮਿਸਨ ਨੂੰ ਮੁੱਖ ਰੱਖਕੇ ਇਹਨਾਂ ਚੋਣਾਂ ਵਿਚ ਕੁੱਦ ਰਿਹਾ ਹੈ । ਸ. ਮਾਨ ਨੇ ਪੰਜਾਬ ਦੇ ਸਮੁੱਚੇ ਸ਼ਹਿਰਾਂ ਦੀਆਂ ਕਾਰਪੋਰੇਸ਼ਨਾਂ ਜਾਂ ਮਿਊਸੀਪਲ ਕੌਸ਼ਲਾਂ ਦੇ ਅਧੀਨ ਆਉਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕਿਸੇ ਵੀ ਕੌਮ, ਧਰਮ, ਵਰਗ ਜਾਂ ਫਿਰਕੇ ਨਾਲ ਕਿਸੇ ਤਰ੍ਹਾਂ ਦਾ ਵੈਰ-ਵਿਰੋਧ ਨਹੀਂ । ਇਥੋ ਦੇ ਸਭ ਵਾਸੀ ਉਸ ਅਕਾਲ ਪੁਰਖ ਦੀ ਰਚਨਾ ਹਨ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਅਤੇ ਸਤਿਕਾਰ ਮਿਲਣਾ ਚਾਹੀਦਾ ਹੈ । ਅਜਿਹਾ ਨਿਜ਼ਾਮ ਤਦ ਹੀ ਕਾਇਮ ਹੋ ਸਕੇਗਾ, ਜੇਕਰ ਅਸੀਂ ਕੌਮਾਂ, ਧਰਮਾਂ, ਫਿਰਕਿਆ ਆਦਿ ਦੀਆਂ ਸੌੜੀ ਵਲਗਣਾ ਤੋਂ ਉਪਰ ਉ¤ਠਕੇ ਆਪੋ-ਆਪਣੇ ਇਲਾਕੇ ਵਿਚ ਵਿਚਰ ਰਹੇ ਉਮੀਦਵਾਰਾਂ ਵਿਚੋਂ ਸਹੀ ਅਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਵਾਲੇ ਇਨਸਾਨਾਂ ਨੂੰ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰਕੇ ਵੋਟਾਂ ਪਾ ਕੇ ਨਿਜ਼ਾਮ ਵਿਚ ਹਿੱਸੇਦਾਰ ਬਣਾਉਣ ਦੇ ਫਰਜ ਅਦਾ ਕਰ ਸਕੀਏ।ਇਸ ਗੱਲ ਦਾ ਨਮੂਨਾ ਆਪ ਜੀ ਇਹਨਾਂ ਮਿਊਸੀਪਲ ਕੌਸ਼ਲਾਂ ਤੇ ਮਿਊਸੀਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ ਵਿਚ ਪਾਰਟੀ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਜਿਤਾਕੇ ਖੁਦ ਹੀ ਇਸ ਅੱਛੇ ਪ੍ਰਬੰਧ ਦੀ ਖੁਸਬੋਂ ਨੂੰ ਪਰਖ ਸਕਦੇ ਹੋ । ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਅਹੁਦੇਦਾਰ ਸਾਹਿਬਾਨ ਚੰਗੀਆਂ ਸਖਸ਼ੀਅਤਾਂ ਨੂੰ ਇਹਨਾਂ ਚੋਣਾਂ ਵਿਚ ਖੜ੍ਹਾਕੇ ਦਲੀਲ ਸਹਿਤ ਪਾਰਟੀ ਦੀ ਸੋਚ ਅਤੇ ਕੀਤੇ ਜਾਣ ਵਾਲੇ ਨਿਜਾਮੀ ਪ੍ਰਬੰਧ ਤੋਂ ਜਾਣੂ ਕਰਵਾਉਦੇ ਹੋਏ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਿਚ ਮੁੱਖ ਭੂਮਿਕਾ ਨਿਭਾਉਣਗੇ । ਅੱਜ ਦੀ ਮੀਟਿੰਗ ਵਿਚ ਸ. ਮਾਨ ਤੋਂ ਇਲਾਵਾ ਭਾਈ ਧਿਆਨ ਸਿੰਘ ਮੰਡ, ਸ. ਜਸਵੰਤ ਸਿੰਘ ਮਾਨ, ਬਾਬਾ ਸੁਰਿੰਦਰਹਰੀ ਸਿੰਘ ਸਰਾਏਨਾਗਾ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾ, ਜਥੇਦਾਰ ਭਾਗ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਇਕਬਾਲ ਸਿੰਘ ਟਿਵਾਣਾ, ਸੁਰਜੀਤ ਸਿੰਘ ਕਾਲਾਬੂਲਾ, ਰਣਜੀਤ ਸਿੰਘ ਚੀਮਾਂ, ਰਮਿੰਦਰਜੀਤ ਸਿੰਘ ਮਿੰਟੂ (ਅਮਰੀਕਾ), ਗੁਰਜੰਟ ਸਿੰਘ ਕੱਟੂ, ਰਣਦੇਵ ਸਿੰਘ ਦੇਬੀ, ਗੁਰਨੈਬ ਸਿੰਘ ਨੈਬੀ, ਗੁਰਨਾਮ ਸਿੰਘ ਸਿੰਗੜੀਵਾਲਾ, ਅਵਤਾਰ ਸਿੰਘ ਖੱਖ, ਸੁਖਜੀਤ ਸਿੰਘ ਡਰੋਲੀ, ਪਰਮਿੰਦਰ ਸਿੰਘ ਬਾਲਿਆਵਾਲੀ, ਜਸਵੀਰ ਸਿੰਘ ਭੁੱਲਰ, ਸਰੂਪ ਸਿੰਘ ਸੰਧਾ, ਰਜਿੰਦਰ ਸਿੰਘ ਛੰਨਾ, ਬਹਾਦਰ ਸਿੰਘ ਭਸੌੜ, ਸਿੰਗਾਰਾ ਸਿੰਘ ਬਡਲਾ, ਅਮਰੀਕ ਸਿੰਘ ਨੰਗਲ, ਇਕਬਾਲ ਸਿੰਘ ਬਰੀਵਾਲਾ, ਸੁਰਜੀਤ ਸਿੰਘ ਅਰਾਈਆਵਾਲਾ, ਗੁਰਬਚਨ ਸਿੰਘ ਪਵਾਰ, ਕੁਲਦੀਪ ਸਿੰਘ ਭਾਗੋਵਾਲ, ਰਣਜੀਤ ਸਿੰਘ ਸੰਤੋਖਗੜ੍ਹ, ਫੌਜਾ ਸਿੰਘ ਧਨੌਰੀ, ਦੀਦਾਰ ਸਿੰਘ ਰਾਣੋ, ਹਰਬੰਸ ਸਿੰਘ ਪੈਲੀ, ਰਜਿੰਦਰ ਸਿੰਘ ਜਵਾਹਰਕੇ, ਸੁਰਿੰਦਰ ਸਿੰਘ ਚੋਹਲਾ ਸਾਹਿਬ, ਨਰਿੰਦਰ ਸਿੰਘ ਖੁਸਰੋਪੁਰ, ਹਰਦੇਵ ਸਿੰਘ ਪੱਪੂ, ਬਲਵਿੰਦਰ ਸਿੰਘ ਮੰਡੇਰ, ਹਰਜੀਤ ਸਿੰਘ ਸੰਜੂਮਾ, ਕੁਲਦੀਪ ਸਿੰਘ ਪਹਿਲਵਾਨ, ਬਲਕਾਰ ਸਿੰਘ ਭੁੱਲਰ, ਜਸਵੰਤ ਸਿੰਘ ਚੀਮਾਂ, ਹਰਪਾਲ ਸਿੰਘ ਕੁੱਸਾ, ਬੋਹੜ ਸਿੰਘ ਥਿੰਦ, ਸੁਲੱਖਣ ਸਿੰਘ ਸਾਹਕੋਟ, ਬਲਵੀਰ ਸਿੰਘ ਬੱਛੋਆਣਾ, ਸੁਰਿੰਦਰ ਸਿੰਘ ਬੋਰਾ ਆਦਿ ਹਾਜ਼ਰ ਸਨ।



