Skip to content
Independent perspectives. Global stories.
BREAKING

ਦੁਕਾਨਦਾਰ ਨੇ 10 ਰੂਪਏ ਬਦਲੇ ਗਾਹਕ ਨੂੰ ਕੁੱਟਿਆ

Share this story

ਜਲੰਧਰ, 8 ਫਰਵਰੀ (ਸੁਖਵਿੰਦਰ ਦਕੋਹਾ)- ਸਥਾਨਕ ਇੰਡਸਟਰੀਅਲ ਇਸਟੇਟ ਦੇ ਬਾਹਰ ਅੱਜ ਬੜਾ ਹੀ ਅਜੀਬ ਵਾਕਿਆ ਘਟਿਤ ਹੋਇਆ, ਜਦੋਂ ਮੱਛੀ ਵੇਚਣ ਵਾਲੇ ਜੁਗਨੂੰ ਨੇ 10 ਰੂਪਏ ਘੱਟ ਦੇਣ ਤੇ ਗਾਹਕ ਰਾਮ ਯਾਦਵ ਨੂੰ ਬੁਰੀ ਤਰ੍ਹਾਂ ਕੁੱਟਿਆ। ਪੁੱਛਣ ਤੇ ਪੀੜਤ ਰਾਮ ਯਾਦਵ ਨੇ ਦੱਸਿਆ ਕਿ ਦੁਕਾਨਦਾਰ ਜੁਗਨੂੰ ਨੇ ਤੋਲਦੇ ਵੇਲੇ ਥੋੜ੍ਹੀ ਜਿਹੀ ਮੱਛੀ ਵੱਧ ਦੇ ਦਿੱਤੀ ਅਤੇ ਤੈਅ ਪੈਸਿਆਂ ਤੋਂ ਦਸ ਰੂਪਏ ਜਿਆਦਾ ਮੰਗਣ ਲੱਗ ਪਿਆ?ਰਾਮ ਨੇ ਇਹ ਕਹਿ ਕੇ ਫਾਲਤੂ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਕਿ ਜੁਗਨੂੰ ਨੇ ਆਪਣੀ ਮਰਜੀ ਨਾਲ ਵੱਧ ਸਮਾਨ ਦਿੱਤਾ ਹੈ ?ਇਸ ਤੇ ਗੁੱਸੇ ਵਿੱਚ ਆਏ ਜੁਗਨੂੰ ਨੇ ਪਹਿਲਾਂ ਰਾਮੂ ਨੂੰ ਗਾਲ੍ਹਾਂ ਕੱਢੀਆਂ ਅਤੇ ਫਿਰ ਥੱਪੜ ਮਾਰੇ ਅਤੇ ਕੁੱਟਿਆ?ਰਾਮੂ ਨੇ ਜਦੋਂ ਪੁਲਸ ਕੋਲ ਸ਼ਿਕਾਇਤ ਕਰਨ ਬਾਰੇ ਕਿਹਾ ਤਾਂ ਬਾਕੀ ਦੁਕਾਨਦਾਰਾਂ ਨੇ ਦੋਵਾਂ ਨੂੰ ਸਮਝਾ  -ਬੁਝਾ ਕਿ ਸਮਝੌਤਾ ਕਰਵਾ ਦਿੱਤਾ ?ਸਮਝੌਤੇ ਅਧੀਨ ਦੁਕਾਨਦਾਰ ਨੇ ਗਾਹਕ ਕੋਲੋਂ ਮਾਫ਼ੀ ਮੰਗੀ ਅਤੇ ਹਰਜਾਨੇ ਦੇ ਤੌਰ ਤੇ 200 ਰੂਪਏ ਵੀ ਦਿੱਤੇ?ਥੋੜੇ ਜਿਹੇ ਗੁੱਸੇ ਕਰਕੇ 20 ਗੁਣਾ ਹਰਜਾਨਾ ਭਰਨ ਵਾਲੇ ਜੁਗਨੂੰ ਨੇ ਭਵਿੱਖ ਵਿੱਚ ਕਦੇ ਵੀ ਕਿਸੇ ਗਾਹਕ ਨਾਲ ਦੁਰਵਿਵਹਾਰ ਨਾ ਕਰਨ ਦੀ ਕਸਮ ਖਾਧੀ।

WRITTEN BY