ਭਦੌੜ/ਤਪਾ, 8 ਫਰਵਰੀ (ਖੁਸ਼ਦੀਪ/ਰੋਬਿਨ)- ਨਗਰ ਕੌਂਸਲ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਹੁੰਦੇ ਸਾਰ ਹੀ ਸਥਾਨਕ ਸ਼ਹਿਰ ਦੇ ਵੱਖ ਵੱਖ ਵਾਰਡਾਂ ਅੰਦਰ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਚੋਣ ਲੱੜਣ ਦੇ ਇੱਛੁਕ ਉਮੀਦਵਾਰਾਂ ਨੇ ਆਪਣੀਆਂ ਆਪਣੀਆਂ ਕੱਮਰਾਂ ਕੱਸਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਮੀਦਵਾਰਾਂ ਵੱਲੋ ਆਪਣੇ ਆਪਣੇ ਵਾਰਡਾਂ ਅੰਦਰਲੇ ਕੰਮਾਂ-ਕਾਰਾਂ ਦੇਖਣ ਦੇ ਨਾਲ ਨਾਲ ਲੋਕਾਂ ਵਿੱਚ ਵਿਚਰਨਾਂ ਸ਼ੁਰੂ ਕਰ ਦਿੱਤਾ ਹੈ। ਇੱਥੋ ਤੱਕ ਕਿ ਉਹਨਾਂ ਵੱਲੋ ਆਪਣੇ ਵਾਰਡਾਂ ਦੇ ਵਸਨੀਕਾਂ ਦੇ ਦੁੱਖ-ਸੁੱਖ ਵਿੱਚ ਆਣਾ-ਜਾਣਾ ਵੀ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਅੰਦਰ ਨਗਰ ਕੌਂਸਲ ਚੋਣਾਂ ਦਾ ਮਸਲਾ ਦਿਨੋ ਦਿਨ ਭੱਖਦਾ ਨਜਰ ਆ ਰਿਹਾ ਹੈ ਜਿਸਦੀ ਮਿਸਾਲ ਸ਼ਹਿਰ ਦੇ ਹਰ ਕੋਨੇ ਕੋਨੇ, ਹਰ ਗਲੀ-ਮੋੜ ਉੱਤੇ ਖੜ੍ਹੇ ਲੋਕਾਂ ਦੇ ਗਰੁੱਪਾਂ ਵਿੱਚ ਵੱਖ ਵੱਖ ਵਾਰਡਾ ਅੰਦਰ ਚੋਣ ਲੜ੍ਹ ਰਹੇ ਉਮੀਦਵਾਰਾਂ ਬਾਰੇ ਹੋ ਰਹੀ ਗੱਲਾ ਤੋ ਮਿਲਦੀ ਹੈ। ਉਮੀਦਵਾਰ ਦੇ ਪਰਿਵਾਰਕ ਮੈਂਬਰਾਂ, ਯਾਰਾਂ-ਮਿੱਤਰਾਂ ਸੱਜਣਾ ਵੱਲੋ ਵੱਖ ਵੱਖ
ਟੋਲੀਆਂ ਬਣਾਕੇ ਆਪਣੇ ਵਾਰਡ ਦੇ ਵੋਟਰਾਂ ਨੂੰ ਆਪਣੀ ਵੋਟ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋ ਆਪਣੀ ਜਿੱਤ ਨੂੰ ਸਫਲ ਬਣਾਉਣ ਲਈ ਦਿਨ ਰਾਤ ਪਾਪੜ ਵੇਲਣੇ ਸ਼ੁਰੂ ਕਰ ਦਿੱਤੇ ਗਏ ਹਨ। ਉਮੀਦਵਾਰਾਂ ਵੱਲੋ ਆਪਣੇ ਆਪਣੇ ਵਾਰਡਾਂ ਦੇ ਵਸਨੀਕਾਂ ਨੂੰ ਵਾਰਡਾਂ ਸਬੰਧੀ ਸੱਮਸਿਆਵਾ ਬਾਰੇ ਪੁੱਛਿਆ ਜਾ ਰਿਹਾ ਹੈ ਤੇ ਵੋਟਾ ਵਟੋਰਨ ਲਈ ਆਪਣੇ ਵੱਲੋ ਉਸਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇੱਥੋ ਤੱਕ ਕਿ ਕੁਝ ੳੱਚ ਵਿਅਕਤੀਆਂ ਵੱਲੋ ਆਪਣੇ ਸਕੇ-ਸਬੰਧੀਆਂ ਦੀ ਪੱਕੀ ਜਿੱਤ ਬਾਰੇ ਅੰਦਰੋਗਤਿ ਸ਼ਰਤਾਂ ਲਗਾਉਣ ਬਾਰੇ ਸੁਣਨ ਨੂੰ ਮਿਲ ਰਿਹਾ ਹੈ।



