Skip to content
Independent perspectives. Global stories.
BREAKING

ਬਾਜੀਗਰ ਭਾਈਚਾਰੇ ਦੇ 50 ਪਰਿਵਾਰ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ

Share this story

ਸੁਨਾਮ/ਸੰਗਰੂਰ, 8 ਫਰਵਰੀ (ਰਾਕੇਸ਼ ਜਿੰਦਲ ਘਾਬਦਾਂ)- ਸੁਨਾਮ ਦੇ ਪਿੰਡ ਛਾਜਲੀ ਵਿਖੇ ਅੱਜ ਬਾਬਾ ਅਮਰਨਾਥ ਯੂਥ ਸਪੋਰਟਸ ਕਲੱਬ ਛਾਜਲੀ ਵੱਲੋਂ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ,ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜਸਪਾਲ ਮਿੱਤਲ,ਸ੍ਰੀ ਸ਼ੁਰਨੇਸ਼ ਕੁਮਾਰ ਸਿੰਗਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ  ਸੁਨਾਮ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀੇ। ਇਸ ਸਮੇ ਬਾਜੀਗਰ ਭਾਈਚਾਰੇ ਦੇ 50 ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸ੍ਰੀ ਸੁਰਨੇਸ਼ ਕੁਮਾਰ ਅਤੇ ਜਸਪਾਲ ਮਿੱਤਲ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਾਰਟੀ ਵੱਲੋਂ ਸਾਰੇ ਵਰਗਾਂ ਦੇ ਲੋਕਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ,ਉਨਾਂ ਆਖਿਆ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਪੰਜਾਬ ਵਿੱਚ ਨਗਰ ਪਾਲਿਕਾ ਦੀ ਚੋਣਾਂ ਭਾਜਪਾ ਅਕਾਲੀ ਗਠਜੋੜ ਸਾਂਝੇ ਤੌਰ ’ਤੇ ਮਿਲ ਕੇ ਲੜੇਗਾ ਅਤੇ ਵੱਡੀ ਗਿਣਤੀ ਵਿੱਚ ਵੋਟਾਂ ਹਾਸਲ

ਕਰਕੇ ਜਿੱਤ ਹਾਸਲ ਕਰੇਗਾ। ਇਸ ਮੌਕੇ ਉਨਾਂ ਨਾਲ ਸ੍ਰ. ਜੁਗਰਾਜ ਸਿੰਘ ਬਲਾਕ ਪ੍ਰਧਾਨ ਸ੍ਰੋਮਣੀ ਅਕਾਲੀ ਦਲ,ਗੁਰਸੇਵਕ ਸਿੰਘ ਕਮਾਲਪੁਰ ਜ਼ਿਲ੍ਹਾ ਪ੍ਰਧਾਨ ਭਾਜਪਾ ਐਸ.ਸੀ.ਮੋਰਚਾ, ਹਰਜੀਤ ਸਿੰਘ ਮੰਡਲ ਪ੍ਰਧਾਨ, ਸੰਜੀਵ ਕੁਮਾਰ ਛਾਜਲੀ, ਬਿਕਰਮਜੀਤ ਸ਼ਰਮਾ, ਲਖਵਿੰਦਰ ਸਿੰਘ ਆਦਿ ਹਾਜਰ ਸਨ।

WRITTEN BY