Skip to content
Independent perspectives. Global stories.
BREAKING

ਭਰੂਣ ਹੱਤਿਆ ਸਬੰਧੀ ਜਾਗਰੂਕਤਾ ਅਤੇ ਸਖਤੀ ਨਾਲ ਲੜਕੀਆਂ ਦੀ ਗਿਣਤੀ ’ਚ ਵਾਧਾ : ਡੀ. ਸੀ

Share this story

Page-1_24 ਜ¦ਧਰ, 6 ਫਰਵਰੀ (ਸੁਖਵਿੰਦਰ ਦਕੋਹਾ)- ਜ਼ਿਲ੍ਹੇ ਵਿਚ ਪੀ.ਐਨ.ਡੀ.ਟੀ.ਐਕਟ ਨਾਲ ਕੀਤੀ ਜਾ ਰਹੀ ਸਖਤੀ ਅਤੇ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਕਾਰਨ 0 ਤੋਂ 6 ਸਾਲ ਦੀਆਂ ਲੜਕੀਆਂ ਦੀ ਗਿਣਤੀ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਸ੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ ਜ¦ਧਰ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ 2011 ਦੀ ਜਨ ਗਣਨਾ ਦੇ ਅਨੁਸਾਰ 1000 ਲੜਕਿਆਂ ਪਿਛੇ 895 ਲੜਕੀਆਂ ਸਨ ਜਦਕਿ ਜ਼ਿਲ੍ਹਾ ਜ¦ਧਰ ਵਿਚ ਇਸ ਜਨ ਗਣਨਾ ਦੇ ਅਨੁਸਾਰ 1000 ਲੜਕਿਆਂ ਦੇ ਪਿਛੇ  915 ਲੜਕੀਆਂ  ਅਤੇ ਹੁਸ਼ਿਆਰਪੁਰ ਵਿਖੇ 1000 ਲੜਕਿਆਂ ਪਿਛਲੇ 961,ਨਵਾਂ ਸ਼ਹਿਰ 954 ਅਤੇ ਕਪੂਰਥਲਾ ਵਿਚ 912 ਲੜਕੀਆਂ ਦੀ ਗਿਣਤੀ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ

ਲੜਕੀਆਂ ਦੀ ਗਿਣਤੀ ਵਿਚ ਵਾਧਾ ਹੋਣ ਨਾਲ ਇਹ ਗਿਣਤੀ ਇਸ ਵੇਲੇ 1000 ਲੜਕਿਆਂ ਪਿਛੇ 922 ਲੜਕੀਆਂ ਤੱਕ ਪਹੁੰਚ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ¦ਧਰ ਜ਼ਿਲ੍ਹੇ ਵਿਚ 245 ਦੇ ਕਰੀਬ ਸਕੈਨ ਸੈਂਟਰ ਸਰਕਾਰ ਵਲੋਂ ਰਜਿਸਟਰਡ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਸਕੈਨ ਸੈਂਟਰ ਜ¦ਧਰ ਸ਼ਹਿਰ ਵਿਚ 204, ਫਿਲੌਰ ਸਬ ਡਵੀਜ਼ਨ ਵਿਚ 17, ਸ਼ਾਹਕੋਟ 14 ਅਤੇ ਨਕੋਦਰ ਸਬ ਡਵੀਜ਼ਨ 10 ਸਕੈਨ ਸੈਂਟਰ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਪੀ.ਐਨ.ਡੀ.ਟੀ ਕਮੇਟੀ ਵਲੋਂ ਜ਼ਿਲ੍ਹੇ ਦੇ ਵੱਖ ਵੱਖ ਸਕੈਨਿੰਗ ਸੈਂਟਰਾਂ ਵਿਚ ਆਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਸਕੈਨ ਸੈਂਟਰਾਂ ਦਾ ਰਿਕਾਰਡ, ¦ਿਗ ਜਾਂਚ ਕਰਨ ਦੀ ਵਿਧੀ ਦਾ ਨਿਰੀਖਣ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿਛਲੇ ਇਕ ਮਹੀਨੇ ਦੌਰਾਨ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ 41 ਸੈਂਟਰਾਂ ਦਾ ਇੰਸਪੈਕਸ਼ਨ ਕੀਤੀ ਗਈ ਸੀ  ਅਤੇ 3 ਸੈਂਟਰਾਂ ਨੂੰ ਕਾਰਨ ਦਸੋ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਪਿਛਲੇਰੇ ਮਹੀਨੇ ਦੌਰਾਨ 3 ਸਕੈਨਿੰਗ ਸੈਂਟਰ ਜਿੰਨ੍ਹਾਂ ਵਿਚ ਨਰੇਸ਼ ਹਸਪਤਾਲ ਸ਼ਾਹਕੋਟ, ਪ੍ਰੀਤੀਕਾ ਹਸਪਤਾਲ ਲੋਹੀਆਂ ਅਤੇ ਸੋਂਧੀ ਹਸਪਤਾਲ ਗੁਜਾਪੀਰ ਰੋਡ ਜ¦ਧਰ ਦੀ ਮਸ਼ੀਨ ਵਿਚ ਗੰਭੀਰ ਖਾਮੀਆਂ ਪਾਈਆਂ ਜਾਣ ਕਾਰਨ ਇਨ੍ਹਾਂ ਕੇਂਦਰਾਂ ਨੂੰ ਸੀਲ ਕੀਤਾ ਗਿਆ ਹੈ ।  ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿਚ ਇਸ ਤੋਂ ਪਹਿਲਾਂ ਸੀਲ ਕੀਤੇ ਗਏ ਪ੍ਰਾਕਿਰਤੀ ਹਸਪਤਾਲ ਜ¦ਧਰ ਕੈਂਟ, ਬੀ.ਐਸ. ਐਫ ਹਸਪਾਤਲ ਜ¦ਧਰ ਦੇ ਸੈਂਟਰਾਂ ਨੂੰ ਮੁੜ ਚਾਲੂ ਕਰਨ ਲਈ ਕਮੇਟੀ ਵਲੋਂ ਸਹਿਮਤੀ ਦੇ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀਆਂ ਤੋਂ ਇਲਾਵਾ ਸਿਹਤ ਵਿਭਾਗ ਦੇ ਸਟੇਟ ਹੈਡਕੁਆਰਟਰ ਤੋਂ ਵੀ ਰਜਿਸਟਰਡ ਕੀਤੇ ਗਏ ਸਕੈਨਿੰਗ ਸੈਂਟਰਾਂ ਤੇ ਨਜ਼ਰ ਰੱਖਣ ਲਈ ਟੀਮਾ ਬਣਾਈਆਂ ਗਈਆਂ ਹਨ ਜੋ ਅੰਤਰ ਜ਼ਿਲ੍ਹਾ ਨਿਰੀਖਣ ਲਈ ਸਮੇਂ-ਸਮੇਂ ’ਤੇ ਅਚਨਚੇਤ ਚੈਕਿੰਗ ਕਰਦੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ,ਸਿੱਖਿਆ ਵਿਭਾਗ,ਨਹਿਰੂ ਯੂਵਾ ਕੇਂਦਰ,ਯੁਵਕ ਸੇਵਾਵਾਂ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡਾਂ ਵਿਚ ¦ਿਗ ਅਨੁਪਾਤ ਦੇ ਸੁਧਾਰ ਵਾਸਤੇ ਪਿੰਡ,ਸਬ ਸੈਂਟਰ ਪੱਧਰ ਅਤੇ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਸੈਮੀਨਾਰ ਲਗਾ ਕੇ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਹਰੇਕ ਗਰਭਵਤੀ ਔਰਤ ਦਾ ਰਿਕਾਰਡ ਆਨ ਲਾਈਨ ਐਮ.ਸੀ.ਟੀ.ਐਸ.ਰਾਹੀਂ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਕਰ ਲਈ ਜਾਂਦੀ ਹੈ ਤਾਂ ਸੁਭਾਵਿਕ ਹੀ ਹੈ ਕਿ ਸਿਹਤ ਵਿਭਾਗ ਵਲੋਂ ਸਬੰਧਿਤ ਜੱਚਾ-ਬੱਚਾ ਦੀ ਸੰਭਾਲ ਵਾਸਤੇ ਸਿਹਤ ਵਿਭਾਗ ਦੇ ਲੇਡੀ ਕਰਮਚਾਰੀ ਉਸ ਨਾਲ ਸੰਪਰਕ ਵਿਚ ਰਹਿੰਦੇ ਹਨ।

WRITTEN BY