Skip to content
Independent perspectives. Global stories.
BREAKING

ਸਾਲ 2014 ’ਚ 19 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਆਰ.ਟੀ.ਐਸ. ਐਕਟ ਅਧੀਨ ਦਿੱਤੀਆਂ ਗਈਆਂ ਅਹਿਮ ਸੇਵਾਵਾਂ : ਐਸ.ਐਸ.ਪੀ. ਘੁੰਮਣ

Share this story

Page-1_27 ਬਰਨਾਲਾ, 6 ਫਰਵਰੀ (ਸੂਦ, ਬਾਂਸਲ)- ਮਾਣਯੋਗ ਜ਼ਿਲ੍ਹਾ ਪੁਲੀਸ ਮੁੱਖੀ ਬਰਨਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਦੀ  ਅਗਵਾਈ ਵਿੱਚ ਮੀਟਿੰਗ ਹਾਲ ਸੀ.ਪੀ.ਆਰ.ਸੀ. ਬਰਨਾਲਾ ਵਿਖੇ ਕਮੇਟੀ ਮੈਂਬਰਾਂ ਦੀ ਮੀਟਿੰਗ ਕੀਤੀ ਗਈ।  ਮੀਟਿੰਗ ਵਿੱਚ ਜ਼ਿਲ੍ਹਾ ਕਮਿਊਨਟੀ ਪੋਲਸਿੰਗ ਅਫ਼ਸਰ ਬਰਨਾਲਾ ਜਸਮੇਲ ਸਿੰਘ ਪੀ. ਪੀ. ਐੱਸ., ਇੰਚਾਰਜ ਸੀ.ਪੀ.ਆਰ.ਸੀ. ਬਰਨਾਲਾ ਇੰਸਪੈਕਟਰ ਕੁਲਵੰਤ ਸਿੰਘ, ਇੰਚਾਰਜ ਸੁਵਿਧਾ ਕੇਂਦਰ ਬਰਨਾਲਾ ਐੱਸ.ਆਈ. ਅਸ਼ੋਕ ਕੁਮਾਰ, ਇੰਚਾਰਜ ਸੁਵਿਧਾ ਕੇਂਦਰ ਤਪਾ ਐੱਸ. ਆਈ ਹਰਵਿੰਦਰ ਸਿੰਘ, ਇੰਚਾਰਜ ਸੁਵਿਧਾ ਕੇਂਦਰ ਮਹਿਲਕਲਾਂ ਐੱਸ. ਆਈ. ਪਰਮਜੀਤ ਸਿੰਘ ਅਤੇ ਕਮੇਟੀ ਦੇ 22 ਮੈਂਬਰ ਮੌਜੂਦ ਸਨ।    ਮੀਟਿੰਗ ਦੌਰਾਨ ਐਸ. ਐਸ. ਪੀ. ਸ. ਘੁੰਮਣ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਅੰਦਰ 14 ਸਾਂਝ ਕੇਂਦਰ

ਮੌਜੂਦ ਹਨ, ਜਿੰਨ੍ਹਾ ਵਿੱਚੋਂ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ (ਸੀ.ਪੀ.ਆਰ.ਸੀ) ਅਤੇ ਸਬ ਡਵੀਜਨ ਪੱਧਰ ’ਤੇ ਬਰਨਾਲਾ, ਤਪਾ ਅਤੇ ਮਹਿਲ ਕਲਾਂ ਵਿਖੇ 3 ਸਾਂਝ ਕੇਂਦਰਾਂ ਸਮੇਤ 10 ਥਾਣਿਆਂ ਵਿੱਚ ਸਾਂਝ ਕੇਂਦਰ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਾਂਝ ਕੇਂਦਰਾਂ ਵਿੱਚ ਵੈਰੀਫਿਕੇਸ਼ਨ, ਪਾਸਪੋਰਟ, ਅਸਲਾ ਲਾਇਸੰਸ, ਐਫ.ਆਈ.ਆਰ. ਡੀ.ਡੀ.ਆਰ ਦੀ ਨਕਲ ਜਾਂ ਰਪਟ, ਬੱਚਿਆਂ ਤੇ ਔਰਤਾਂ ਦੀ ਕਾਨੂੰਨੀ ਰੱਖਿਆ ਨਾਲ ਸਬੰਧਤ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਸਾਂਝ ਕੇਂਦਰਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਸਾਲ 2014 ਵਿੱਚ 19792 ਵਿਅਕਤੀਆਂ ਨੂੰ ਵੱਖ-ਵੱਖ ਸੁਵਿਧਾਵਾਂ ਆਰ.ਟੀ.ਐਸ. ਐਕਟ ਅਧੀਨ ਪ੍ਰਦਾਨ ਕੀਤੀਆਂ ਗਈਆਂ। ਮੀਟਿੰਗ ਦੌਰਾਨ ਜਿਲ੍ਹੇ ਦੀ ਟ੍ਰੈਫਿਕ ਸਮੱਸਿਆ, ਨਸ਼ੇ ਛੁਡਾਉਣ, ਭਰੂਣ ਹੱਤਿਆ, ਸਮਾਜਿਕ ਕੁਰੀਤੀਆਂ ਆਦਿ ਨੂੰ ਦੂਰ ਕਰਨ ਅਤੇ ਸਾਂਝ ਕੇਂਦਰਾਂ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਹੋਰ ਸੁਚਾਰੂ ਢੰਗ ਨਾਲ ਪ੍ਰਦਾਨ ਕਰਨ ਲਈ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਤੋਂ ਇਲਾਵਾ ਸਾਂਝ ਕੇਂਦਰਾਂ ਅਤੇ ਕਮੇਟੀ ਮੈਂਬਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਸੈਮੀਨਾਰ, ਨੁੱਕੜ ਮੀਟਿੰਗਾਂ ਆਦਿ ਵੱਧ ਤੋਂ ਵੱਧ ਕੀਤੇ ਜਾਣ ਲਈ ਅਗਾਊਂ ਪ੍ਰੋਗਰਾਮ ਉਲੀਕੇ ਗਏ।ਮੀਟਿੰਗ ਵਿੱਚ ਰਾਣਾ ਰਣਦੀਪ ਸਿੰਘ ਔਜਲਾ ਵਾਤਾਵਰਣ ਪ੍ਰੇਮੀ/ਸੈਕਟਰੀ ਸੀ.ਪੀ.ਆਰ.ਸੀ. ਅਤੇ ਕਮੇਟੀ ਮੈਂਬਰਾਂ ਵੱਲੋਂ ਟ੍ਰੈਫਿਕ ਸੰਬੰਧੀ ਸੜਕੀ ਨਿਯਮਾਂ ਬਾਰੇ, ਰੁੱਖ ਲਗਾਉਣ ਬਾਰੇ ਅਤੇ ਨਸ਼ਿਆਂ ਦੇ ਖਿਲਾਫ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਕੇਬਲ ਨੈੱਟਵਰਕ ਰਾਹੀਂ ਸੀ.ਪੀ.ਆਰ.ਸੀ/ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾਣ- ਵਾਲੀਆਂ ਸੁਵਿਧਾਵਾਂ ਦੇ ਪ੍ਰਚਾਰ ਲਈ ਕੇਬਲ ਉਪਰੇਟਰਾਂ ਵੱਲੋ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।

WRITTEN BY