Skip to content
Independent perspectives. Global stories.
BREAKING

ਸੰਤ ਭਿੰਡਰਾਂਵਾਲੇ ਸੱਤਵਾਦੀ ਤੇ ਉਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਅੱਤਵਾਦੀ : ਜਸਕਰਨ ਸਿੰਘ ਕਾਹਨ ਸਿੰਘ ਵਾਲਾ

Share this story

Page-1_21 ਫ਼ਤਹਿਗੜ੍ਹ ਸਾਹਿਬ, 5 ਫ਼ਰਵਰੀ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ 68ਵੇਂ ਜਨਮ ਦਿਨ ਦੀਆਂ ਤਿਆਰੀਆਂ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਪੂਰੀਆਂ ਜੋਰਾਂ ਤੇ ਹਨ । ਇਸ ਦਾ ਪ੍ਰਚਾਰ ਅਖ਼ਬਾਰਾਂ ਰਾਹੀ ਅਤੇ ਪ੍ਰਿੰਟ ਮੀਡੀਏ ਰਾਹੀ ਤੇ ਸੋ ਮੀਡੀਏ ਰਾਹੀ ਪੂਰੇ ਜੋਬਨ ਤੇ ਹੈ । ਹਰ ਨੌਜਵਾਨ ਦੇ ਦਿਲਾਂ ਦੀ ਧੜਕਣ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਤਸਵੀਰ ਹਰ ਇਕ ਮੋਬਾਇਲ ਦਾ ਸਿੰਗਾਰ ਬਣੀ ਹੋਈ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੀਤਾ । 1984 ਵਿਚ ਹਿੰਦ ਹਕੂਮਤ ਨੇ

ਬੀਜੇਪੀ, ਆਰ.ਐਸ.ਐਸ, ਸੋਵੀਅਤ ਯੂਨੀਅਨ, ਬਰਤਾਨੀਆ ਸਰਕਾਰ ਤੇ ਪੀ.ਐਲ.ਓ. ਦੇ ਮੁੱਖੀ ਅਤੇ ਰਵਾਇਤੀ ਅਕਾਲੀਆਂ ਨਾਲ ਮਿਲਕੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਸ਼ਹੀਦ ਕਰਕੇ ਗੈਰ-ਇਤਿਹਾਸਿਕ ਅਤੇ ਸਿੱਖ ਵਿਰੋਧੀ ਕਾਰਾਂ ਕੀਤਾ ਹੈ । ਜਿਸ ਨੂੰ ਆਉਣ ਵਾਲੀਆਂ ਸਿੱਖ ਕੌਮ ਦੀਆਂ ਨਸ਼ਲਾਂ ਕਦੇ ਵੀ ਭੁੱਲ ਨਹੀਂ ਸਕਣਗੀਆਂ । ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਕ ਸੱਤਵਾਦੀ ਅਤੇ ਮਾਨਵਤਾਵਾਦੀ ਜਰਨੈਲ ਸਨ । ਜਿਨ੍ਹਾਂ ਨੇ ਸਦਾ ਹੀ ਦੱਬੇ-ਕੁੱਚਲੇ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਜਾਤ-ਬਰਾਦਰਦੀ ਤੋ ਉਪਰ ਉੱਠਕੇ ਕੀਤੀ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਦਿੱਲੀ ਦੀ ਹਕੂਮਤ ਨੇ ਸ਼ਹੀਦ ਕਿਉਂ ਕੀਤਾ। ਇਸਦਾ ਕਾਰਨ ਇਹ ਹੈ ਕਿ ਇਹ ਸਾਰੇ ਸਤਿਕਾਰਯੋਗ ਬਾਬੇ ਸਿਰਫ਼ ਧਰਮ ਦੀ ਗੱਲ ਕਰਦੇ ਹਨ, ਸਿਆਸਤ ਦੀ ਗੱਲ ਨਹੀਂ ਕਰਦੇ । ਜੋ ਸਿਧਾਂਤ ਸਾਨੂੰ ਛੇਵੇਂ ਪਾਤਸਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਆਂ ਹੈ। ਬਸ ਫਰਕ ਐਨਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਧਰਮ ਦੇ ਨਾਲ-ਨਾਲ ਸਿਆਸਤ ਦੀ ਗੱਲ ਕਰਦੇ ਸਨ । ਅੱਜ ਬੜਾ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਰਫ਼ ਸਿੱਖਾਂ ਦੀ ਹੀ ਤਰਜ਼ਮਾਨੀ ਕਰਦੇ ਸਨ ।  ਸੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਯੋਗ ਅਗਵਾਈ ਵਿਚ ਬੜੀ ਸੋਚ ਤੇ ਲਿਆਕਤ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਜਨਮ ਦਿਨ ਮਨਾਉਣਾ ਸਿੱਖ ਕੌਮ ਲਈ ਇਕ ਮਾਰਗ ਦਰਸ਼ਨ ਹੈ । ਜਿਸ ਦੀ ਵਜ੍ਹਾ ਕਾਰਨ ਅੱਜ ਹਰ ਨੌਜ਼ਵਾਨ ਦੇ ਹਿਰਦੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਨਾਮ ਵੱਸ ਚੁੱਕਿਆ ਹੈ । ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸ. ਮਾਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਜਨਮ ਦਿਨ ਦੇ ਸੰਬੰਧ ਵਿਚ ਦਿੱਤੇ ਪ੍ਰੋਗਰਾਮ ਨੂੰ ਅਪਣਾਕੇ ਇਕ ਵਿਸ਼ਾਲ ਇਕੱਠ ਕਰਕੇ ਦੁਨੀਆਂ ਸਾਹਮਣੇ ਦੱਸੀਏ ਕਿ ਅੱਜ ਪੂਰੀ ਸਿੱਖ ਕੌਮ ਖ਼ਾਲਿਸਤਾਨ ਦੇ ਹੱਕ ਵਿਚ ਡੱਟਕੇ ਖੜ੍ਹੀ ਹੈ । ਅਸੀਂ ਸਮੂਹ ਤਖ਼ਤਾਂ ਦੇ ਜਥੇਦਾਰਾਂ ਨੂੰ, ਸਮੂਹ ਪੰਥਕ ਜਥੇਬੰਦੀਆਂ ਨੂੰ, ਸਮੂਹ ਹਿੰਦੂ ਜਥੇਬੰਦੀਆਂ ਨੂੰ ਤੇ ਸਮੂਹ ਮੁਸਲਿਮ ਜਥੇਬੰਦੀਆਂ ਨੂੰ ਤੇ ਸਮੂਹ ਇਸਾਈ ਜਥੇਬੰਦੀਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੰਦੇ ਹਾਂ।

WRITTEN BY