ਸੁਨਾਮ, 5 ਫਰਵਰੀ (ਰਾਕੇਸ਼ ਜਿੰਦਲ)- ਮੌਜੂਦਾ ਹਾਲਤਾਂ ’ਚ ਪੰਜਾਬ ਦਾ ਕਿਸਾਨ ਯੂਰੀਆ ਖਾਦ ਦੀ ਸਮੱਸਿਆ ਨਾਲ ਜੁਝ ਰਿਹਾ ਹੈ,ਯੂਰੀਏ ਦੀ ਕਿੱਲਤ ਨੇ ਪੰਜਾਬ ਦੇ ਕਿਸਾਨਾਂ ਦੇ ਨੱਕ ਵਿੱਚ ਦਮ ਲਿਆਦਾ ਹੋਇਆ ਹੈ। ਯੁਰੀਏ ਦੀ ਕਮੀ ਦੀ ਸਮੱਸਿਆ ਦੇ ਨਾਲ ਨਾਲ ਕਿਸਾਨਾਂ ਨੂੰ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਕੱਟਿਆ ਜਾਣਾ,ਖੇਤਾਂ ’ਚੋ ਟਰਾਸਫਾਰਮਰ ਚੋਰੀ ਹੋ ਜਾਣ ਆਦਿ। ਇਸੇ ਤਰ੍ਹਾ ਬੀਤੀ ਰਾਤ ਇਕ ਦਰਜਨ ਤੋਂ ਵੀ ਵੱਧ ਕਿਸਾਨਾਂ ਦੇ ਖੇਤਾਂ ਵਿਚੋ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਗਈਆ ਅਤੇ ਇਕ ਘਰ ਵਿਚੋ ਵੀ ਚੋਰੀ ਕਰਨ ਦੀ ਨਾਕਾਮ ਕੋਸ਼ਿਸ ਵੀ ਕੀਤੀ ਗਈ। ਚੋਰੀ ਦੀਆਂ ਵਾਰਦਾਤਾਂ ਥਾਣਾ ਛਾਜਲੀ ਵਿਖੇ ਦਰਜ ਕਰਵਾਇਆਂ ਗਈਆਂ ਹਨ। ਪੀੜਤ ਕਿਸਾਨਾਂ ਨੇ ਪੁਲਸ ’ਤੇ ਉਗਲੀ ਉਠਾਈ ਹੈ ਕਿ ਪਿੰਡ ਵਿੱਚ ਪੁਲਸ ਚੌਕੀ ਹੋਣ ਦੇ ਬਾਵਜੂਦ ਵੀ ਚੋਰੀ ਬੜੀ ਅਸਾਨੀ ਨਾਲ ਚੋਰੀ ਕਰਕੇ ਚਲੇ ਜਾਦੇ ਹਨ ਅਤੇ ਪੁਲਸ ਨੂੰ ਇਸ ਦੀ
ਭਣਕ ਵੀ ਨਹੀ ਪੈਦੀ। ਕਿਸਾਨ ਆਗੂਆਂ ਨੇ ਪ੍ਰਸਾਸ਼ਨ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਸਮੇ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ,ਜਗਜੀਤ ਸਿੰਘ,ਦਰਸ਼ਨ ਸਿੰਘ,ਭੋਲਾ ਸਿੰਘ,ਪਾਲਾ ਸਿੰਘ,ਲਾਭ ਸਿੰਘ,ਗੁਰਮੇਲ ਸਿੰਘ,ਸੁਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।



