ਜਲੰਧਰ, 5 ਫਰਵਰੀ (ਪੀ.ਟੀ.)-ਦੁਆਬੇ ਦੇ ਸਿਰ ਕੱਢ ਆਗੂ, ਦਲਿਤਾਂ ਦੇ ਮਸੀਹਾ, ਪੰਜਾਬ ੍ਯਛ ਹਰੀਕ੍ਰਾਂਤ ਦੇ ਮੋਢੀ ਤੇ ਉ¤ਘੇ ਸਿੱਖਿਆ ਸਾਸ਼ਤਰੀ ਮਾਸਟਰ ਗੁਰਬੰਤਾ ਸਿੰਘ ਸਾਬਕਾ ਖੇਤੀ ਬਾੜੀ ਮੰਤਰੀ ਪੰਜਾਬ ਦੀ 35ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਉਤਾ ਦੇ ਜੱਦੀ ਪਿੰਡ ਧਾਲੀਵਾਲ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗੀ। ਬੁਲਾਰਿਆ ਨੇ ਮਾਸਟਰ ਜੀ ਵੱਲੋਂ ਦਲਿਤਾਂ, ਕਿਸਾਨਾਂ, ਸਿੱਖਿਆ ਤੇ ਪੰਜਾਬ ਦੇ ਵਿਕਾਸ ’ਚ ਪਾਏ ਯੋਗਦਾਨ ਬਾਰੇ ਭਰਪੂਰ ਚਾਨਣਾ ਪਾਉਦਿਆਂ ਉਨ੍ਹਾਂ ਦੀ ਜੀਵਨ ਦ੍ਰਿਸ਼ਟਰੀਬਾਰੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਸੁਖਵਿੰਦਰ ਸਿੰਘ ਰੰਧਾਵਾ ਐਮ ਐਲ ਏ, ਤ੍ਰਿਪਤਰਜਿੰਦਰ ਸਿੰਘ ਬਾਜਵਾ ਐਮ ਐਲ ਏ, ਸੁੰਦਰ ਸ਼ਾਮ ਅਰੋੜਾ ਐਮ ਐਲ ਏ, ਅਰੁਣਾ ਚੋਧਰੀ ਐਮ ਐਲ ਏ, ਗੁਰਇਕਬਾਲ ਕੌਰ, ਬਬਲੀ ਐਮ ਐ ਏ ਸ. ਇਕਬਾਲ ਸਿੰਘ ਸਾਬਕਾ ਲੈਫਟੀਨੈਟ ਗਵਰਨਰ ਪੈਂਡੂਚਰੀ, ਸ. ਅਮਰਜੀਤ ਸਿੰਘ ਸਾਬਕਾ ਮੰਤਰੀ, ਸਤਕਾਰ ਸਿੰਘ ਕੈਂਥ ਸਬਕਾ ਐਮ ਪੀ,
ਮਲਕੀਅਤ ਸਿੰਘ ਦਾਖਾ ਸਾਬਕਾ ਮੰਤਰੀ, ਡੀ ਆਰ ਭੱਟੀ ਸਾਬਕਾ ਡੀ ਜੀ ਪੀ ਪੰਜਾਬ, ਤੇਜਗਾਹ ਬਾਘਾ ਮੇਅਰ ਟੀਲਨ ਯੂਕੇ ਤੇਜਿੰਦਰ ਸਿੰਘ ਬਿਟੂ ਸਾਬਕਾ ਚੇਅਰਮੈਨ ਕਮਰ ਸੁਧਾਰ ਟਰੱਸਟ ਨੇ ਮਾਸਟਰ ਜੀ ਦੀ ਦੇਸ਼ ਤੇ ਪੰਜਾਬ ਦੇ ਵਿਕਾਸ ਵਿੱਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਕਿਹਾ ਕਿ ਉਹ ਪਾਕਦਾਸਕ ਸਖਸ਼ੀਅਤ ਸਨ ਤੇ ਉਨ੍ਹਾਂ ਦੇ ਸਪੁੱਤਰ ਚੌਧਰੀ ਸੰਤੋਖ ਸਿੰਘ, ਚੌਧਰੀ ਜਗਜੀਤ ਸਿੰਘ ਤੇ ਪੋਤਰੇ ਵਿਕਰਮਜੀਤ ਸਿੰਘ ਚੌਧਰੀ ਤੇ ਸੁਰਿੰਦਰਚੌਧਰੀ ਵਧਾਈ ਦੇ ਪਾਤਰ ਹਨ ਜਿਹੜੇ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਪੰਜਾਬ ਦੀ ਸੇਵਾ ਵਿੱਚ ਜੁਟੇ ਹੋਏ ਹਨ।
ਚੌਧਰੀ ਜਗਜੀਤ ਸਿੰਘ ਸਾਬਕਾ ਮੰਤਰੀ ਨੇ ਆਏ ਸਾਰੇ ਪਤਨਤਿਆਂ ਤੇ ਲੋਕਾਂ ਦਾ ਧੰਨਵਾਦ ਕੀਤਾ ਜਿਹੜੇ ਹਮੇਸ਼ਾ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਹਨ ਤੇ ਦੁਖ ਸੁਖ ’ਚ ਸਦਾ ਹੀ ਸਹਾਈ ਹੋਣਗੇ।
ਇਸ ਸਮੇਂ ਹੋਰਣਾਂ ਤੋਂ ਇਲਾਵਾ ਸੰਤੋਖ ਸਿੰਘ ਚੌਧਰੀ ਐਮ ਪੀ, ਵਿਕਰਮਜੀਤ ਸਿੰਘ ਚੌਧਰੀ, ਸੁਰਿੰਦਰ ਸਿੰਘ ਚੌਧਰੀ, ਸ੍ਰੀਮਤੀ ਕਰਮਜੀਤ ਕੌਰ ਤੋਂ ਇਲਾਵਾ, ਲੀਨਾ ਕਪਿਲ ਸਵੀਟੀ, ਗੁਰਬਚਨ ਕੌਰ ਚੌਧਰੀ, ਜਗਬੀਰ ਸਿੰਘ ਬਰਾੜ ਸਾਬਕਾ ਐ¤ਮ ਐਲ, ਸੁਨੀਲ ਦੱਤੀ ਸਾਬਕਾ ਮੇਅਰ, ਬਲਬੀਰ ਰਾਜਾ ਸੋਢੀ, ਪਵਨ ਕੁਮਾਰ ਕੌਂਸਲਰ, ਜੁਗਲ ਕਿਸ਼ੋਰ ਸ਼ਰਮਾ ਸਾਬਕਾ ਐਮ ਐਲ ਏ, ਰਜਿੰਦਰ ਸਿੰਘ ਬਸੰਤ, ਹਰਜਿੰਦਰ ਸਿੰਘ ਠੇਕੇਦਾਰ ਸਾਬਕਾ ਵਿਧਾਇਕ, ਡਾ. ਜੀ ਐਸ ਗਿਲ, ਪ੍ਰਿੰਸੀਪਲ ਸੁਰਿੰਦਰ ਬੰਗੜ, ਪ੍ਰਿੰਸੀਪਲ ਭਗਵੰਤ ਕੌਰ, ਪ੍ਰਿੰਸੀਪਲ ਰਾਧਿਕਾ ਵਾਲੀਆ, ਪ੍ਰਿੰਸੀਪਲ ਆਰ.ਐਲ. ਸ਼ੈਲੀ, ਸੋਹਣ ਲਾਲ ਸੈਕਟਰੀ, ਅਮਰਜੀਤ ਸਿੰਘ ਕੰਗ, ਹਰਭਜਨ ਸਿੰਘ ਸ਼ੇਖੇ, ਦਲਜੀਤ ਸਿੰਘ ਆਹਲੂਵਾਲੀਆ ਆਦਿ ਹਾਜ਼ਰ ਸਨ।



