Skip to content
Independent perspectives. Global stories.
BREAKING

ਬੰਦੀ ਸਿੱਖਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ : ਬਾਪੂ ਸੂਰਤ ਸਿੰਘ ਖਾਲਸਾ

Share this story

ਮਰਨ ਵਰਤ 22ਵੇਂ ਦਿਨ ’ਚ
Page-1_32 ਲੁਧਿਆਣਾ, 5 ਫਰਵਰੀ (ਪੀ. ਟੀ.)- ਬੰਦੀ ਸਿੰਘਾਂ ਦੀ ਰਿਹਾਈ ਲਈ ਪਿੰਡ ਹਸਨਪੁਰ ਵਿਖੇ ਮਰਨ ਵਰਤ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 22ਵੇਂ ਦਿਨ ’ਚ ਦਾਖਲ ਹੋ ਗਈ ਹੈ। ਇਸ ਦੌਰਾਨ ਪੰਥਕ ਜਥੇਬੰਦੀਆਂ ਨੇ ਸੰਘਰਸ਼ ਨੂੰ ਨਵੀਂ ਦਿਸ਼ਾ ਦੇਣ ਲਈ ਤਾਲਮੇਲ ਸੰਘਰਸ਼ ਕਮੇਟੀ ਕਾਇਮ ਕੀਤੀ ਹੈ।ਕਮੇਟੀ ਦੇ ਕੋਆਰਡੀਨੇਟਰ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਜੇਲ੍ਹਾਂ ’ਚ ਬੰਦ ਸਿੱਖਾਂ ਦੀ ਰਿਹਾਈ ਲਈ ਸਿੱਖ ਕੌਮ ਨੂੰ  ਵੱਡੀ ਲੜਾਈ ਲੜਨੀ ਪਏਗੀ, ਹੁਣ ਇਹ ਸੰਘਰਸ਼ ਕਿਸੇ ਇੱਕ ਵਿਆਕਤੀ ਵਿਸ਼ੇਸ਼ ਦਾ ਨਹੀਂ ਸਗੋਂ ਸਮੁਚੇ ਪੰਥ ਦਾ ਹੋਵੇਗਾ, ਫੈਸਲੇ ਵੀ ਸਿੱਖ ਸੰਗਤਾਂ ਦੇ ਸਾਹਮਣੇ ਹੋਣਗੇ। ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਬਾਪੂ ਸੂਰਤ ਸਿੰਘ ਖਾਲਸਾ ਨੇ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਜਦੋਂ ਜੇਲ੍ਹਾਂ ਵਿੱਚ

ਬੰਦ ਸਜ਼ਾ ਕੱਟ ਚੁੱਕੇ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ  ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਵਰਿਆਮ ਸਿੰਘ, ਭਾਈ ਲਾਲ ਸਿੰਘ, ਸ਼ਹੀਦਾਂ ਦੀ ਧਰਤੀ ਪਿੰਡ ਹਸਨਪੁਰ ਰਿਹਾਅ ਹੋ ਕੇ ਆਉਣਗੇ ਤਾਂ ਹੀ ਉਹ ਅੰਨ ਦਾ ਦਾਣਾ ਮੁੂੰਹ ਵਿੱਚ ਪਾਉਣਗੇ। ਇਸ ਲਈ ਹੁਣ ਜਾਂ ਤਾਂ ਸ਼ਹੀਦੀ ਹੋਵੇਗੀ ਜਾਂ ਸਿੰਘਾਂ ਦੀ ਰਿਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਉਹ ਇਸ ਦੌਰਾਨ ਸ਼ਹਾਦਤ ਪ੍ਰਾਪਤ ਕਰਦੇ ਹਨ ਤਾਂ ਸ਼ਹੀਦੀ ਦੀ ਇਸ ਕਤਾਰ ਵਿਚ ਇਸ ਤੋਂ ਅਗੇ ਲਾਈਨ ਲਗ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਨੂੰ ਵੀ ਪੰਥਕ ਮਖੌਟਾ ਪਾਕੇ ਇਸ ਸੰਘਰਸ਼ ਵਿਚ ਘੁਸ-ਪੈਠ ਨਹੀਂ ਕਰਨ ਦਿੱਤੀ ਜਾਵੇਗੀ। ਇਸ ਲਈ ਖਾਲਸਾ ਪੰਥ ਸਹਿਯੋਗ ਦੇਵੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੇ। ਤਾਲਮੇਲ ਸੰਘਰਸ਼ ਕਮੇਟੀ ਦੇ ਇੱਕ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਸ ਕਮੇਟੀ ਵਿੱਚ ਭਾਈ ਪਰਮਿੰਦਰ ਸਿੰਘ ਖਾਲਸਾ ਕੋਆਰਡੀਨੇਟਰ ਬਣਾਏ ਗਏ ਹਨ ਜਦੋਂ ਕਿ ਇਸ ਵਿੱਚ ਭਾਈ ਜਤਿੰਦਰ ਸਿੰਘ ਈਸੜੂ ਯੂਨਾਈਟਡ ਅਕਾਲੀ ਦਲ, ਭਾਈ ਜਸਵੀਰ ਸਿੰਘ ਖਡੂਰ, ਅਕਾਲੀ ਦਲ ਪੰਚ ਪ੍ਰਧਾਨੀ, ਜਥੇਦਾਰ ਤਰਲੋਕ ਸਿੰਘ ਡੱਲਾ ਸ਼੍ਰੋਮਣੀ ਅਕਾਲੀ ਦਲ (ਮਾਨ), ਜਥੇਦਾਰ ਬੂਟਾ ਸਿੰਘ ਰਣਸੀਂਹ ਅਕਾਲੀ ਦਲ 1920, ਰਣਬੀਰ ਸਿੰਘ ਦਲ ਖਾਲਸਾ, ਭਾਈ ਪਪਲਪ੍ਰੀਤ ਸਿੰਘ ਸਿੱਖ ਯੂਥ ਫਰੰਟ, ਲਖਬੀਰ ਸਿੰਘ ਏਕਨੂਰ ਖਾਲਸਾ, ਸੁਰਿੰਦਰ ਸਿੰਘ ਠੀਕਰੀਵਾਲ ਗੁਰਮਤਿ ਪ੍ਰਚਾਰ ਲਹਿਰ, ਜਸਪਾਲ ਸਿੰਘ ਮਾਨ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ, ਜੰਗ ਸਿੰਘ ਬੰਦੀ ਸਿੰਘ ਪਰਿਵਾਰ, ਰਿਟਾ: ਪ੍ਰਿੰ: ਭੁਪਿੰਦਰ ਸਿੰਘ, ਦਮਨਦੀਪ ਸਿੰਘ ਖਾਲਸਾ ਅਕਾਲ ਪੁਰਖ ਕੀ ਫੌਜ, ਗੁਰਪ੍ਰੀਤ ਸਿਘ ਗੁਰੀ ਸਿੱਖ ਯੂਥ ਫੈਡਰੇਸ਼ਨ ਫਾਰ ਜਸਟਿਸ ਆਦਿ ਮੈਂਬਰ ਵਜੋਂ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਕੁਝ ਅਖਬਾਰਾਂ ਵਿੱਚ ਕਮੇਟੀ ਮੈਂਬਰਾਂ ਦੇ ਨਾਵਾਂ ਬਾਰੇ ਭੁਲੇਖਾ ਪਾਉਣ ਲਈ ਗਲਤ ਜਾਣਕਾਰੀ ਦਿੱਤੀ ਗਈ ਹੈ ਸੰਗਤਾਂ ਸੁਚੇਤ ਰਹਿਣ।

WRITTEN BY