Skip to content
Independent perspectives. Global stories.
BREAKING

ਦਿੱਲੀ ਵਿਚ ਇਸਾਈ ਧਰਮ ਦੇ ਪੈਰੋਕਾਰਾਂ ਵੱਲੋਂ ਚਰਚਾਂ ’ਤੇ ਹੋ ਰਹੇ ਹਮਲਿਆਂ ਖਿਲਾਫ ਰੋਸ ਮਾਰਚ

Share this story

Page-1_17 ਨਵੀਂ ਦਿੱਲੀ, 5 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਵਿਖੇ ਹੋ ਰਹੇ ਚਰਚਾਂ ’ਤੇ ਹਮਲਿਆਂ ਦੇ ਖਿਲਾਫ ਅੱਜ ਇਸਾਈ ਧਰਮ ਦੇ ਪੈਰੋਕਾਰਾਂ ਵੱਲੋਂ ਰੋਹ ਭਰਪੂਰ ਮਾਰਚ ਜਿਸਦਾ ਰੁੱਖ ਗ੍ਰਹਿਮੰਤਰੀ ਰਾਜਨਾਥ ਸਿੰਘ ਦੇ ਘਰ ਵਲ ਸੀ ਕਢਿਆ ਗਿਆ। ਇਸਾਈ ਧਰਮ ਨਾਲ ਤਾਲੁਕਾਤ ਰਖਦੇ ਹੋਏ ਪੈਰੋਕਾਰ ਗੁਰਦੁਆਰਾ ਬੰਗਲਾ ਸਾਹਿਬ ਦੇ ਲਾਗੇ ਸੈਕ੍ਰੇਡ ਹਾਰਟ ਕ੍ਰੈਥੇਡਲ ਚਰਚ ਵਿਚ ਇਕਠੇ ਹੋਏ ਸਨ। ਪੈਰੋਕਾਰਾਂ ਨੇ ਅਪਣੇ ਹੱਥ ਵਿਚ ਫੜੀਆਂ ਹੋਈਆਂ ਤਖਤੀਆਂ ਜਿਨ੍ਹਾਂ ’ਤੇ ਠਸਾਨੂੰ ਇਨਸਾਫ ਦੇਵੋੂ, ਠਸਾਡੇ ’ਤੇ ਹੋ ਰਹੇ ਵਾਰ ਵਾਰ ਹਮਲਿਆਂ ਨੂੰ ਰੋਕਿਆ ਜਾਏੂ, ਅਤੇ ਅਸੀਂ ਸ਼ਾਤੀ ਚਾਹੁੰਦੇ ਹਾਂੂ ਵਰਗੇ ਨਾਹਰੇ ਲਿਖੇ ਹੋਏ ਸਨ । ਪੈਰੋਕਾਰਾਂ ਵੱਲੋਂ ਇਸ ਲਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਵੀ ਬਨਾਉਣ ਦੀ ਵੀ ਮੰਗ ਕੀਤੀ।ਜ਼ਿਕਰਯੋਗ ਹੈ ਕਿ 2

ਫਰਵਰੀ ਨੂੰ ਦੱਖਣੀ ਦਿੱਲੀ ਦੇ ਇਕ ਚਰਚ ਵਿਚ ਕੁਝ ਪਵਿਤਰ ਚੀਜ਼ਾਂ ਅਤੇ ਡੀਵੀਡੀ ਪਲੇਅਰ ਚੁਰਾ ਲਏ ਗਏ ਸਨ ਤੇ ਇਸ ਤੋਂ ਪਹਿਲਾਂ ਵੀ 1 ਦਸੰਬਰ ਨੂੰ ਦਿੱਲੀ ਦੇ ਇਕ ਇਲਾਕੇ ਵਿਚ ਇਕ ਚਰਚ ਨੂੰ ਅੱਗ ਲਾਉਣ ਸਣੇ ਚਾਰ ਹੋਰ ਮਾਮਲੇ ਸੁਰਖਿਆਂ ਵਿਚ ਆਏ ਸਨ। ਵਸੰਤ ਵਿਹਾਰ ਨਿਵਾਸੀ ਡੇਵਿਡ ਜਾਨੀ ਨੇ ਪ੍ਰੈਸ ਨਾਲ ਗਲਬਾਤ ਕਰਦੇ ਕਿਹਾ ਕਿ ਅਸੀ ਨਿਆਂ ਮੰਗਦੇ ਹਾਂ ਉਹ ਵੀ ਇਸ ਕਰਕੇ ਕਿ ਸਰਕਾਰ ਵਲੋਂ ਸਾਡੀ ਸੁਰਖਿਆ ਲਈ ਕੋਈ ਵੀ ਕਦਮ ਨਹੀ ਚੁਕਿਆ ਹੈ  ਜਿਸ ਕਰਕੇ ਅਸੀ ਅਪਣੇ ਆਪ ਨੂੰ ਅਸੁਰਖਿਅਤ ਸਮਝਦੇ ਹਾਂ। ਪੁਲਿਸ ਵੱਲੋਂ ਗ੍ਰਹਿਮੰਤਰੀ ਰਾਜਨਾਥ ਸਿੰਘ ਦੇ ਘਰ ਨੂੰ ਜਾਣ ਵਾਲਾ ਰਾਹ ਬੰਦ ਕਰਨ ਕਰਕੇ ਗ੍ਰਿਫਤਾਰ ਕੀਤੇ ਗਏ ਪੈਰੋਕਾਰਾਂ ਨੂੰ ਸੰਸਦ ਮਾਰਗ ਥਾਣੇ ਵਿਚ ਲੈ ਕੇ ਜਾਇਆ ਗਿਆ ਹੈ । ਥਾਣੇ ਦੇ ਪਰਿਸਰ ਵਿਚ ਮੌਜੁਦ ਫਾਦਰ ਡਾਮਿਨਿਕ ਨੇ ਦਸਿਆ ਕਿ ਪੁਲਿਸ ਨੇ ਉਨ੍ਹਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਸੀ ਤੇ ਸਾਨੂੰ ਸੜਕ ਤੇ ਘੜੀਸਦੇ ਹੋਏ ਗਡੀਆਂ ਵਿਚ ਚੜਾਇਆ ਗਿਆ ਸੀ । ਉਨ੍ਹਾਂ ਪੁਲਿਸ ਦੇ ਵਿਵਹਾਰ ਤੇ ਉੰਗਲੀ ਚੁਕਦਿਆਂ ਕਿਹਾ ਸਾਡੀ ਤੇ ਛੱਡੋ ਪੁਲਿਸ ਵਾਲੇਆਂ ਨੇ ਤਾਂ ਨਨਾਂ ਨੂੰ ਵੀ ਨਹੀ ਛਡਿਆ ਤੇ ਉਨ੍ਹਾਂ ਨਾਲ ਬਦਸਲੁਕੀ ਕਰਦਿਆਂ ਹੋਇਆ ਉਨ੍ਹਾਂ ਨੂੰ ਵੀ ਘੜੀਸਦੇ ਹੋਏ ਪੁਲਿਸ ਦੀ ਗਡੀਆਂ ਵਿਚ ਬਿਠਾਇਆ ਗਿਆ ਸੀ।

WRITTEN BY