Skip to content
Independent perspectives. Global stories.
BREAKING

ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਨੇ 9/11 ਹਮਲਿਆਂ ਲਈ ਅਲਕਾਇਦਾ ਨੂੰ ਦਿੱਤੀ ਸੀ ਵਿੱਤੀ ਮਦਦ

Share this story

Page-1_03 ਨਿਊਯਾਰਕ, 5 ਫਰਵਰੀ (ਪੀ. ਟੀ.)- ਇਕ ਸਨਸਨੀਖ਼ੇਜ਼ ਦਾਅਵੇ ’ਚ ਅਲਕਾਇਦਾ ਦੇ ਅੱਤਵਾਦੀ ਅਤੇ ਸਾਜ਼ਿਸ਼ਕਰਤਾ ਜ਼ਕਰੀਆ ਮੋਸਾਵੀ ਨੇ ਕਿਹਾ ਹੈ ਕਿ ਸਾਊਦੀ ਅਰਬ ਦੇ ਚੋਟੀ ਦੇ ਅਧਿਕਾਰੀ ਜਿਸ ’ਚ ਸਾਊਦੀ ਸ਼ਾਹੀ ਪਰਿਵਾਰ ਦੇ ਕੁਝ ਮੈਂਬਰ ਵੀ ਸ਼ਾਮਲ ਹਨ, ਨੇ ਅੱਤਵਾਦੀ ਸੰਗਠਨ ਅਲਕਾਇਦਾ ਨੂੰ 9/11 ਹਮਲੇ ਲਈ ਵਿੱਤੀ ਮਦਦ ਦਿੱਤੀ ਸੀ।ਜ਼ਕਰੀਆ ਮੋਸਾਵੀ ਜੋ ਕਿ ਇਕ ਫਰਾਂਸੀਸੀ ਨਾਗਰਿਕ ਹੈ, ਨੇ ਇਹ ਦਾਅਵਾ 9/11 ਹਮਲੇ ਦੇ ਪੀੜਤਾਂ ਦੇ ਵਕੀਲਾਂ ਦੇ ਸਾਹਮਣੇ ਅਕਤੂਬਰ ਮਹੀਨੇ ’ਚ ਇਕ ਗਵਾਹੀ ਦੌਰਾਨ ਕੀਤਾ।ਇਨ੍ਹਾਂ ਲੋਕਾਂ ਨੇ ਸਾਊਦੀ ਅਰਬ ਦੇ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਹੈ। ਹਾਲਾਂਕਿ ਸਾਊਦੀ ਅਰਬ ਵੱਲੋਂ ਇਸ ਮੁਕੱਦਮੇ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ।ਇਸ ਹਮਲੇ ਦੇ ਪੀੜਤਾਂ ਦੇ ਵਕੀਲਾਂ ਦਾ

ਦਾਅਵਾ ਹੈ ਕਿ ਉਨ੍ਹਾਂ ਕੋਲ ਇਕ ਨਵਾਂ ਸਬੂਤ ਹੈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ  ਸਾਊਦੀ ਏਜੰਟਾਂ ਨੇ ਹਾਈਜੈਕਰਾਂ ਨੂੰ ਸਿੱਧੇ ਤੌਰ ’ਤੇ ਅਤੇ ਜਾਣਬੁੱਝ ਕੇ ਮਦਦ ਮੁਹੱਈਆ ਕਰਵਾਈ।

WRITTEN BY