ਚੰਡੀਗੜ੍ਹ, 4 ਫਰਵਰੀ (ਪੀ. ਟੀ.)- ਰਾਜ ਸਰਕਾਰ ਨੇ ਪੰਜਾਬ ਡੇਅਰੀ ਵਿਕਾਸ ਬੋਰਡ ਦੇ ਛੇ ਗੈਰ ਸਰਕਾਰੀ ਡਾਇਰੈਕਟਰ ਨਾਮਜ਼ਦ ਕੀਤੇ ਹਨ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਨਾਮਜ਼ਦਗੀਆਂ ਪੰਜਾਬ ਡੇਅਰੀ ਵਿਕਾਸ ਬੋਰਡ ਐਕਟ, 2000 ਦੀ 20 ਅਪ੍ਰੈਲ 2004 ਨੂੰ ਕੀਤੀ ਸੋਧ ਦੇ ਸੈਕਸ਼ਨ 3 ਅਧੀਨ ਕੀਤੀਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਿਲਕਫੈੱਡ ਦੇ ਮੈਜੇਜਿੰਗ ਡਾਇਰੈਕਟਰ ਨੂੰ ਮਿਲਕ ਪਲਾਂਟਾਂ ਦੇ ਨੁਮਾਇੰਦੇ ਦੇ ਤੌਰ ‘ਤੇ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਦੇ ਨੁਮਾਇੰਦਿਆਂ ‘ਚੋਂ ਮੈ/ਸ ਨੈਸਲੇ ਇੰਡੀਆ ਲਿਮ. ਮੋਗਾ ਨੂੰ ਨਾਮਜ਼ਦ ਕੀਤਾ ਗਿਆ ਹੈ ਜਦਕਿ ਦੁੱਧ ਨਿਰਮਾਤਾਵਾਂ ਵਿਚੋਂ ਨਰਿੰਦਰ ਸਿੰਘ ਪਿੰਡ ਖਡੂਰ ਸਾਹਿਬ ਤੇ ਸੁਖਹਰਪ੍ਰੀਤ ਸਿੰਘ ਰੋਡੇ ਪਿੰਡ ਕੋਠੇ ਗੁਰੂਪੁਰਾ, ਮੋਗਾ ਨੂੰ ਗੈਰ ਸਰਕਾਰੀ ਡਾਇਰੈਕਟਰ ਲਾਇਆ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਵਰਨ ਸਿੰਘ ਹਰੀਪੁਰਾ, ਅੰਮ੍ਰਿਤਸਰ ਅਤੇ ਪਰਤਾਪ ਸਿੰਘ ਪਿੰਡ ਚੱਬਾ ਨੂੰ ਖਪਤਕਾਰ ਐਸੋਸੀਏਸ਼ਨ ਦੇ ਨੁਮਾਇੰਦੇ ਵੱਜੋਂ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਨਿਯੁਕਤੀ ਇਕ ਸਾਲ ਲਈ ਕੀਤੀ ਗਈ ਹੈ।



