Skip to content
Independent perspectives. Global stories.
BREAKING

ਮੁਹੱਲਾ ਹਵੇਲੀਆਂ ਨਗੀਨਾ, ਮੀਂਹ ਇਕ ਘੰਟਾ ਚਿੱਕੜ ਮਹੀਨਾ

Share this story

ਝਬਾਲ, 4 ਫਰਵਰੀ (ਗੁਰਮੀਤ ਸਿੰਘ ਝਬਾਲ)- ਇਤਿਹਾਸਕ ਪੱਖੋਂ ਅਹਿਮ ਰੁਤਬਾ ਰੱਖਣ ਵਾਲੇ ਕਸਬਾ ਝਬਾਲ ਦੇ ਵਿਕਾਸ ਵੱਲ ਜੇਕਰ ਝਾਤ ਮਾਰੀ ਜਾਵੇ ਤਾਂ ਅਜ਼ਾਦੀ ਤੋਂ ਪਹਿਲਾਂ ਵਾਲੇ ਪੁਰਾਰਤਨ ਪਿੰਡਾਂ ਦੀ ਇਹ ਕਸਬਾ ਯਾਦ ਨੂੰ ਤਾਜਾ ਕਰਵਾ ਰਿਹਾ ਹੈ। ਇਸ ਕਸ਼ਬੇ ਦਾ ਦਿਲ ਜਾਣੇ ਜਾਦੇਂ ਮੁਹੱਲਾ ਹਵੇਲੀਆਂ ਦੇ ਵਿਕਾਸ਼ ਨੂੰ ਅਜਿਹਾ ਗ੍ਰਹਿਣ ਲੱਗਿਆ ਹੈ ਕਿ ਜਿਸ ਬਦੌਲਤ ਲੋਕ ਨਰਕ ਵਰਗਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਤਾਜਾ ਹਲਾਤ ਇਹ ਹਨ ਕੇ ਥੋੜੀ ਜਹੀ ਹੁੰਦੀ ਬਾਰਸ਼ ਤੋਂ ਬਾਅਦ ਵੀ ਇਸ ਮੁਹੱਲੇ ਦੀਆਂ ਗਲੀਆਂ ਦਾ ਚਿੱਕੜ ਮਹੀਨੇ ਬੱਧੀ ਵੀ ਨਹੀ ਸੁੱਕਦਾ ਇਹ ਸਭ ਕਾਸ਼ੇ ਤੋਂ ਬਾਅਦ ਜੇਕਰ ਮੁਹੱਲਾ ਹਵੇਲੀਆਂ ਨਗੀਨਾਂ, ਮੀਂਹ ਇਕ ਘੰਟਾਂ ਚਿੱਕੜ ਮਹੀਨਾਂ ਕਹਿ ਲਿਆ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ। ਦੱਸਣਯੋਗ ਹੈ ਕਿ ਸ੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨੇ ਜਾਣ ਵਾਲੇ ਮਾਝਾ ਖੇਤਰ ਦੇ ਕਸਬਾ ਝਬਾਲ ਦਾ ਇਹ ਅਹਿਮ ਮੁਹੱਲਾ ਜਿਸ ਵਿਚ ਵੱਸਦੇ ਹਜਾਰਾਂ ਦੀ ਗਿਣਤੀ ਵਿਚ

ਬਸ਼ਿਦੇਂ ਅਤੇ ਸੈਂਕੜੇ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਤਾਂ ਮਹਿਸ਼ੂਸ਼ ਕਰ ਹੀ ਰਹੇ ਹਨ ਨਾਲ ਹੀ ਇਸ ਮੁਹੱਲੇ ਦੇ ਵਸ਼ਨੀਕਾਂ ਦਿਲਬਾਗ ਸਿੰਘ, ਮਨਦੀਪ ਸਿੰਘ, ਅਰਮਾਨਜੋਤ ਸਿੰਘ,ਮੁਹਿੰਦਰ ਸਿੰਘ,ਕੰਵਲਜੀਤ ਸਿੰਘ, ਲਵਪ੍ਰੀਤ ਸਿੰਘ, ਲਾਡੀ, ਮਨਦੀਪ ਸਿੰਘ, ਸਵਰਨ ਸਿੰਘ ਅਤੇ ਗੁਰਜੰਟ ਸਿੰਘ ਦੀ ਹਾਕਮ ਧਿਰ ਦੇ ਆਗੂਆਂ ਨੂੰ ਇਹ ਚੇਤਾਵਨੀ ਵੀ ਹੈ ਕਿ ਜੇਕਰ ਉਨ੍ਹਾਂ ਦੀ ਉਕਤ ਸਮੱਸਿਆ ਤੋਂ ਉਨ੍ਹਾਂ ਨੂੰ ਨਿਯਾਤ ਨਾ ਦਿਵਾਈ ਗਈ ਤਾਂ ਹਵੇਲੀਆਂ ਵਾਸੀ ਆਉਣ ਵਾਲੇ ਸਮੇਂ ਵਿਚ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ, ਕਿਉਂਕਿ ਉਕਤ ਲੋਕਾਂ ਨੂੰ ਮੀਂਹ ਤੋਂ ਬਾਅਦ ਆਪਣੀਆਂ ਔਰਤਾਂ ਸਮੇਤ ਕਈ ਕਈ ਦਿਨ ਗਲੀਆਂ ਤੋਂ ਚਿੱਕੜ ਸਾਫ ਕਰਨਾ ਪੈਦਾਂ ਹੈ।

WRITTEN BY