Skip to content
Independent perspectives. Global stories.
BREAKING

ਝਾਰਖੰਡ ’ਚ ਨਕਸਲੀਆਂ ਵੱਲੋਂ 7 ਦੀ ਹੱਤਿਆ

Share this story

ਗੁਮਲਾ, 4 ਫਰਵਰੀ (ਪੀ. ਟੀ.)- ਝਾਰਖੰਡ ਦੇ ਗੁਮਲਾ ਜ਼ਿਲ੍ਹੇ ’ਚ ਘਾਘਰਾ ਥਾਣਾ ਖੇਤਰ ਦੇ ਸੇਹਲ ਬਰਲਾਂਗ ਪਿੰਡ ‘ਚ ਕੱਲ੍ਹ ਦੇਰ ਰਾਤ ਨਕਸਲੀਆਂ ਨੇ ਸੱਤ ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਹੱਤਿਆ ਦੀ ਇਸ ਵਾਰਦਾਤ ਦੀ ਪੁਸ਼ਟੀ ਕੀਤੀ ਹੈ ਪਰ ਮ੍ਰਿਤਕਾਂ ਦੀ ਗਿਣਤੀ ਦੇ ਬਾਰੇ ‘ਚ ਕੁਝ ਨਹੀਂ ਦੱਸਿਆ ਹੈ। ਸੂਤਰਾਂ ਅਨੁਸਾਰ ਇਸ ਘਟਨਾ ਨੂੰ ਨਕਸਲੀਆਂ ਨੇ ਅੰਜਾਮ ਦਿੱਤਾ ਹੈ। ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਇਆ। ਜਾਣਕਾਰੀ ਮੁਤਾਬਿਕ ਘਾਘਰਾ ਦੇ ਬਰਲਾਂਗ ਪਿੰਡ ‘ਚ ਰਾਤ ਕਰੀਬ 10 ਵਜੇ ਮਾਓਵਾਦੀਆਂ ਦਾ ਇਕ ਹਥਿਆਰਬੰਦ ਦਸਤਾ ਪਹੁੰਚਿਆ ਤੇ ਉਸ ਦਸਤੇ ‘ਚ 100 ਦੇ ਕਰੀਬ ਨਕਸਲੀ ਸਨ। ਜਿਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤਾ ਤੇ ਇਸ ਗੋਲੀਬਾਰੀ ‘ਚ ਸੱਤ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

WRITTEN BY