ਮਸਤੂਆਣਾ ਸਾਹਿਬ/ਸੰਗਰੂਰ 4 ਫਰਵਰੀ (ਗਰੋਵਰ)- ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਮਿਤੀ 6 ਫਰਵਰੀ ਦਿਨ ਸ਼ੁੱਕਰਵਾਰ ਨੂੰ ਇਕ ਦਿਨ ਦੌਰੇ ਤੇ ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ ਵਿਚ ਆ ਰਹੇ ਹਨ। ਇਸ ਦੌਰਾਨ ਉਹ 15 ਪਿੰਡਾਂ ਵਿਚ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਣਗੇ ਅਤੇ ਪੰਚਾਇਤਾਂ ਨਾਲ ਚਰਚਾ ਕਰਕੇ ਮੌਕੇ ਤੇ ਵਿਕਾਸ ਕਾਰਜਾਂ ਲਈ ਲੋੜੀਂਦੀ ਗ੍ਰਾਂਟ ਜਾਰੀ ਕਰਨ ਦੀਆਂ ਹਦਾਇਤਾਂ ਵਿਭਾਗਾਂ ਨੂੰ ਜਾਰੀ ਕਰਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਨੇ ਦੱ੍ਯਸਿਆ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਸਵੇਰੇ 8.30 ਵਜੇ ਪਿੰਡ ਰੁਲਦੂ ਸਿੰਘ ਵਾਲਾ, 9 ਵਜ੍ਹੇ ਰਜਿੰਦਰਾਪੁਰੀ, 9:30 ਵਜੇ ਬੱਬਨਪੁਰ, 10.00 ਵਜ੍ਹੇ ਬੱਲਮਗੜ੍ਹ, 10.30 ਵਜ੍ਹੇ ਜਾਤੀਮਾਜਰਾ, 11.00 ਦੁਗਨੀ, 11.30 ਵਜ੍ਹੇ ਧੂਰੀ ਪਿੰਡ, 12.00 ਵਜ੍ਹੇ ਰਣੀਕੇ, 12.30 ਵਜ੍ਹੇ ਮੂਲੋਵਾਲ, 1.50 ਅਲਾਲ, 2.20 ਰੰਗੀਆਂ, 2.50 ਸੁਲਤਾਨਪੁਰ, 3.20 ਧੰਦੀਵਾਲ, 3.50 ਕੁੰਭੜਵਾਲ ਅਤੇ 4.20 ਵਜ੍ਹੇ ਪਿੰਡ ਬਾਲੀਆਂ ਵਿਖੇ ਸੰਗਤ ਦਰਸ਼ਨ ਸਮਾਗਮ ਨੂੰ ਸੰਬੋਧਨ ਕਰਣਗੇ।



