Skip to content
Independent perspectives. Global stories.
BREAKING

ਭਾਜਪਾ ਸਰਕਾਰ ਮੇਰੇ ਵਿਰੁੱਧ ਰਚ ਰਹੀ ਹੈ ਸਾਜ਼ਿਸ਼ : ਕੇਜਰੀਵਾਲ

Share this story

Page-1_21 ਨਵੀਂ ਦਿੱਲੀ, 3 ਫਰਵਰੀ (ਪੀ. ਟੀ.)- ਅਰਵਿੰਦ ਕੇਜਰੀਵਾਲ ਨੇ ਭਾਜਪਾ ਨੀਤ ਕੇਂਦਰ ਸਰਕਾਰ ‘ਤੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਹਾਰ ਨੂੰ ਦੇਖ ਕੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੀ ਸਾਜ਼ਸ਼ ਰਚਣ ਦਾ ਦੋਸ਼ ਲਗਾਇਆ ਹੈ। ਪਟੇਲ ਨਗਰ, ਰਜਿੰਦਰ ਨਗਰ ਅਤੇ ਕਰੋਲ ਬਾਗ ਵਿਧਾਨ ਸਭਾ ਖੇਤਰਾਂ ‘ਚ ਰੈਲੀਆਂ ‘ਚ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਪਹਿਲਾ ਆਪਣੇ ਸੰਸਦ ਮੈਂਬਰਾਂ, ਮੰਤਰੀਆਂ, ਮੁੱਖ ਮੰਤਰੀਆਂ ਅਤੇ ਆਰ.ਐਸ.ਐਸ. ਦੇ ਕਾਰਜਕਰਤਾਵਾਂ ਨੂੰ ਵੀ ਲੈ ਕੇ ਆਈ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਸਰਕਾਰ ਉਨ੍ਹਾਂ ਖਿਲਾਫ ਸਾਜ਼ਸ਼ ਰਚ ਰਹੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਨੇਤਾਵਾਂ ਨੇ ਉਨ੍ਹਾਂ ਦੇ ਖਿਲਾਫ ਆਪਣੇ ਬਿਆਨਾਂ ਤੋਂ ਰਾਜਨੀਤੀ ਦਾ ਪੱਧਰ ਹੇਠਾਂ ਸੁੱਟ ਦਿੱਤਾ ਹੈ, ਉਨ੍ਹਾਂ ਨੇ ਕਿਹਾ ਕਿ ਨੁਪੁਰ

ਸ਼ਰਮਾ ਨੇ ਉਨ੍ਹਾਂ ਨੂੰ ਬੰਦਰ ਕਿਹਾ, ਕਿਰਨ ਬੇਦੀ ਨੇ ਉਨ੍ਹਾਂ ਨੂੰ ਜਹਰਿਲਾ ਦੱਸਿਆ ਹੈ। ਗਾਲੀ-ਗਲੌਚ ਵਾਲੀ ਸਿਆਸਤ ਚੰਗੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਨੇ ਕਿਸੇ ਨੂੰ ਗਾਲ ਕੱਢੀ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਜਪਾ ਜਬਰ ਜਨਾਹ ਤੇ ਛੇੜਖਾਨੀ ਦੀ ਵੱਧ ਰਹੀਆਂ ਘਟਨਾਵਾਂ ਅਤੇ ਮਹਿੰਗਾਈ ਵਰਗੇ ਮੁੱਦਿਆਂ ’ਤੇ ਚਰਚਾ ਲਈ ਤਿਆਰ ਨਹੀਂ ਹੈ।

WRITTEN BY