ਇਸਲਾਮਾਬਾਦ, 2 ਫਰਵਰੀ (ਪੀ. ਟੀ.)- ਪਾਕਿਸਤਾਨ ਨੇ ਕਿਹਾ ਕਿ ਦੱਖਣ ਏਸ਼ੀਆ ਦੀ ਸਥਾਈ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਕਸ਼ਮੀਰ ਮੁੱਦੇ ਦਾ ਹੱਲ ਜ਼ਰੂਰੀ ਹੈ।ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਵੇਜ਼ ਰਾਸ਼ਿਦ ਨੇ ‘ਕਸ਼ਮੀਰ ਇੱਕਜੁੱਟਤਾ ਦਿਵਸ’ ’ਤੇ ਇੱਥੇ ਆਯੋਜਿਤ ਇੱਕ ਪ੍ਰੋਗਰਾਮ ‘ਚ ਕਿਹਾ ਕਿ ਕਸ਼ਮੀਰ ਮੁੱਦੇ ਦੇ ਹੱਲ ਨਾਲ ਖੇਤਰ ‘ਚ ਖ਼ੁਸ਼ਹਾਲੀ ਆਵੇਗੀ ਤੇ ਲੋਕਾਂ ਨੂੰ ਅਨਪੜ੍ਹਤਾ ਤੇ ਗ਼ਰੀਬੀ ਤੋਂ ਨਿਜਾਤ ਮਿਲੇਗੀ। ਰਾਸ਼ਿਦ ਨੇ ਕਿਹਾ ਕਿ ਪਾਕਿਸਤਾਨ ਆਤਮ – ਫ਼ੈਸਲੇ ਦਾ ਅਧਿਕਾਰ ਹਾਸਲ ਕਰਨ ਲਈ ਕਸ਼ਮੀਰੀਆਂ ਦੇ ਸੰਘਰਸ਼ ‘ਚ ਉਨ੍ਹਾਂ ਨੂੰ ਨੈਤਿਕ, ਰਾਜਨੀਤਕ ਤੇ ਸਿਆਸਤੀ ਸਮਰਥਨ ਦੇਣਾ ਜਾਰੀ ਰੱਖੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਬਣਨਾ ਚਾਹੁੰਦਾ ਹੈ ਤਾਂ ਉਸਨੂੰ ਅੰਤਰਰਾਸ਼ਟਰੀ ਜਵਾਬ ਦੇਹੀਆਂ ਨੂੰ ਪੂਰਾ ਕਰਨਾ ਹੋਵੇਗਾ।
ਦੱਖਣ ਏਸ਼ੀਆ ਦੀ ਸਥਾਈ ਸ਼ਾਂਤੀ ਲਈ ਕਸ਼ਮੀਰ ਮੁੱਦੇ ਦਾ ਹੱਲ ਜ਼ਰੂਰੀ : ਪਾਕਿਸਤਾਨ


