ਨਗਰ ਕੌਂਸਲ ਚੋਣਾਂ ਦਾ ਵੀ ਕਰਾਂਗੇ ਪੂਰਨ ਬਾਈਕਾਟ : ਸੂਬਾ ਪ੍ਰਧਾਨ ਔਲਖ
ਸੰਗਰੂਰ, 2 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੀ ਇੱਕ ਵਿਸੇਸ਼ ਮੀਟਿੰਗ ਸਥਾਨਕ ਬਨਾਸਰ ਬਾਗ ਵਿਖੇ ਹੋਈ ਜਿਸ ਨੂੰ ਸੰਬੋਧਨ ਕਰਨ ਲਈ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਨੇ ਵਿਸੇਸ਼ ਰੂਪ ਵਿੱਚ ਸਿਰਕਤ ਕੀਤੀ।ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਨੇ ਕਿਹਾ ਕਿ ਪਿਛਲੇ ਲੰਬੇ ਸ਼ਮੇ ਤੋਂ ਆਪਣੀ ਇੱਕੋ ਇੱਕ ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਯੂ
ਨੀਅਨ ਸਘੰਰਸ਼ ਕਰਦੀ ਆ ਰਹੀ ਹੈ ਉਹਨਾਂ ਦੱਸਿਆ ਕਿ ਸਿੱਖਿਆ ਪ੍ਰੋਵਾਈਡਰ ਅਧਿਆਪਕ ਪਿਛਲੇ ਕਰੀਬ 10 ਸਾਲਾ ਤੋਂ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਸਰਕਾਰੀ ਸਕੂਲਾਂ ਵਿੱਚ ਪੜਾਉਂਦੇ ਆ ਰਹੇ ਹਨ ਅਤੇ ਸਰਕਾਰ ਨੇ ਹਮੇਸ਼ਾ ਹੀ ਸਾਡੇ ਨਾਲ ਮਤਰੇਈ ਮਾਂ ਵਾਲਾ ਸਕੂਲ ਕੀਤਾ ਹੈ ਅਤੇ 2011 ਵਿੱਚ ਉਸ ਸਮੇ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾ ਨੇ ਅਪ੍ਰੈਲ 2012 ਤੋਂ ਪੂੁਰੇ ਗ੍ਰੇਡ ਤੇ ਰੈਗੂਲਰ ਕਰਨ ਦਾ ਲਿਖਤੀ ਵਾਅਦਾ ਕੀਤਾਂ ਸੀ ਅਤੇ ਇਸ ਵਾਅਦੇ ਦੀਆਂ ਯੂਨੀਅਨ ਸੀਡੀਆ ਵੀ ਤਿਆਰ ਕਰ ਕਹੀ ਹੈ ਉਹਨਾਂ ਦੱਸਿਆਂ ਕਿ ਅਕਾਲੀ ਦਲ ਦੀ ਸਰਕਾਰ ਫਿਰ ਤੋਂ ਬਣੀ ਅਤੇ ਹੁਣ ਤੱਕ ਆਪਣੇ ਹੀ ਸਿੱਖਿਆ ਮੰਤਰੀ ਵੱਲੋਂ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਜਿਸ ਨੂੰ ਪੂਰਾ ਕਰਾਉਣ ਦੇ ਲਈ ਯੂਨੀਅਨ ਸਘੰਰਸ਼ ਕਰਦੀ ਆ ਰਹੀ ਹੈ।ਉਹਨਾਂ ਦੱਸਿਆ ਕਿ ਅਗਾਮੀ ਨਗਰ ਕੌਸ਼ਲ ਅਤੇ ਨਗਰ ਨਿਗਮ ਚੋਣਾਂ ਦਾ ਯੂਨੀਅਨ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਅਤੇ ਇਹਨਾਂ ਚੋਣਾਂ ਵਿੱਚ ਸਰਕਾਰ ਦੀ ਵਾਅਦਾ ਖਿਲਾਫੀ ਲੋਕਾਂ ਦੀ ਕਚਿਹਰੀ ਵਿੱਚ ਰੱਖੀ ਜਾਵੇਗੀ ਉਹਨਾਂ ਦੱਸਿਆ ਕਿ ਪੰਜਾਬ ਦੇ 7000 ਸਿੱਖਿਆ ਪ੍ਰੋਵਾਈਡਰ ਆਪਣੀਆਂ ਹੱਕੀ ਮੰਗਾਂ ਨੂੰ ਮੰਨਣ ਤੱਕ ਇਹ ਸਘੰਰਸ਼ ਜ਼ਾਰੀ ਰੱਖਣਗੇ।ਇਸ ਮੌਕੇ ਹਾਜ਼ਰ ਜਿਲ੍ਹਾ ਜਥੇਬੰਦੀ ਦੇ ਆਗੂਆਂ ਅਤੇ ਬਲਾਕ ਪ੍ਰਧਾਨਾਂ ਨੇ ਸਰਕਾਰ ਖਿਲਾਫ ਆਪਣਾ ਰੋਸ ਵੀ ਪ੍ਰਗਟ ਕੀਤਾ ਇਸ ਮੌਕੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਲੋਵਾਲ, ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਮਾਹਮਦਪੁਰ, ਸੀਨੀਅਰ ਮੀਤ ਪ੍ਰਧਾਨ ਜੁਝਾਰ ਸਿੰਘ ਸੰਗਰੂਰ, ਜ਼ਿਲ੍ਹਾ ਖਜਾਨਚੀ ਸੁਖਚੈਨ ਸਿੰਘ ਉਗਰਾਹਾ, ਲਖਵਿੰਦਰ ਸਿੰਘ ਸੁਨਾਮ, ਵਿਕਾਸ ਵਡੇਰਾ ਸੰਗਰੂਰ, ਮਨਦੀਪ ਚਾਂਗਲੀ ਬਲਾਕ ਪ੍ਰਧਾਨ ਸ਼ੇਰਪੁਰ, ਸੁਖਵੰਤ ਸਿੰਘ ਬਲਾਕ ਪ੍ਰਧਾਨ ਮਲੇਰਕੋਟਲਾ, ਰਘਵੀਰ ਸਿੰਘ ਚੀਮਾਂ, ਗੁਰਿੰਦਰ ਸਿੰਘ ਫਰੀਦਪੁਰ, ਸੁਖਪਾਲ ਕੌਰ ਸੁਨਾਮ, ਸੁਖਪਾਲ ਕੌਰ ਸੰਗਰੂਰ, ਮਨਪ੍ਰੀਤ ਕੌਰ, ਮੰਜਨਾ ਰਾਣੀ, ਜਗਤਾਰ ਸਿੰਘ ਸੁਨਾਮ, ਜੁਗਰਾਜ ਸਿੰਘ ਅਹਿਮਦਗੜ੍ਹ,ਮਨਦੀਪ ਸਿੰਘ ਮਲੇਰਕੋਟਲਾ ਸਮੇਤ ਕਈ ਆਗੂ ਹਾਜ਼ਰ ਸਨ।



