Skip to content
Independent perspectives. Global stories.
BREAKING

ਰਾਸ਼ਟਰ ਪੱਧਰੀ ਪ੍ਰਾਪਤੀਆਂ ਬਦਲੇ ਤਿੰਨ ਸਨਮਾਨਿਤ

Share this story

Page-1_23 ਫ਼ਰੀਦਕੋਟ, 1 ਫ਼ਰਵਰੀ (ਜਸਬੀਰ/ਗੁਰਮੀਤ)- ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਜਿਹਨਾਂ ’ਚੋਂ ਅਮਰਜੀਤ ਸਿੰਘ ਪੁੱਤਰ ਸ. ਜਸਵਿੰਦਰ  ਸਿੰਘ, ਪਿੰਡ ਜਿਉਣਵਾਲਾ  ਨੇ ਰੋਪ ਸਕਿੱਪਿੰਗ ’ਚ ਰਾਸ਼ਟਰੀ ਪੱਧਰ ’ਤੇ ਪਹਿਲਾ ਸਥਾਨ ਹਾਸਿਲ ਕਰਕੇ ਪੈਰਿਸ (ਫਰਾਂਸ) ਵਿਖੇ ਹੋਣ ਵਾਲੀਆਂ ਅੰਤਰ ਰਾਸ਼ਟਰੀ ਖੇਡਾਂ ਲਈ ਚੁਣਿਆ ਗਿਆ। ਇਸੇ ਤਰ੍ਹਾਂ ਹਰਪ੍ਰੀਤ ਸਿੰਘ ਪੁੱਤਰ ਸ. ਅਮਰਜੀਤ ਸਿੰਘ, ਪਿੰਡ ਢੁੱਡੀ ਅਤੇ ਸੁਖਪ੍ਰੀਤ  ਕੌਰ ਪੁੱਤਰੀ ਸ. ਮੱਖਣ ਸਿੰਘ, ਪਿੰਡ ਰੋਡੇ ਨੇ ਐੱਨ. ਸੀ. ਸੀ. ਦੇ ਖੇਤਰ ’ਚ ਮੱਲਾਂ ਮਾਰਦੇ ਹੋਏ ਪੰਜਾਬ ਡਾਇਰੈਕਟੋਰੇਟ ਵੱਲੋਂ ਕਰਵਾਏ ਰਾਸ਼ਟਰੀ ਪੱਧਰੀ ਥਲ ਸੈਨਾ ਕੈਂਪ ਦੌਰਾਨ ਸ਼ੂਟਿੰਗ ਮੁਕਾਬਲਿਆਂ ’ਚੋਂ ਕ੍ਰਮਵਾਰ ਤੀਜਾ ਅਤੇ ਵਿਸ਼ੇਸ਼ ਸਥਾਨ ਪ੍ਰਾਪਤ ਕਰਕੇ ਸੰਸਥਾ, ਮਾਪਿਆਂ

ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਇਹਨਾਂ ਵਿਦਿਆਰਥੀਆਂ ਦੀਆਂ ਮਾਣਮੱਤੀਆਂ ਪ੍ਰਾਪਤੀ ਬਦਲੇ ਭਾਰਤ ਦੇ 66ਵੇਂ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਾਣਯੋਗ ਸ. ਅਜੀਤ ਸਿੰਘ ਕੋਹਾੜ ਟਰਾਂਸਪੋਰਟ, ਕਾਨੂੰਨੀ ਅਤੇ ਵਿਧਾਇਕ ਮਾਮਲੇ, ਚੋਣਾਂ ਅਤੇ ਰੋਜ਼ਗਾਰ ਉਤਪਤੀ ਮੰਤਰੀ, ਪੰਜਾਬ ਸਰਕਾਰ, ਦੀਪ ਮਲਹੋਤਰਾ ਵਿਧਾਇਕ ਹਲਕਾ ਫ਼ਰੀਦਕੋਟ, ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਸ. ਸੁਖਦੇਵ ਸਿੰਘ ਕਾਹਲੋਂ(ਸੀਨੀਅਰ ਪੁਲਿਸ ਕਪਤਾਨ, ਫਰੀਦਕੋਟ ਵੱਲੋਂ ਸਨਮਾਨਿਤ ਕੀਤਾ ਗਿਆ। ਇਹਨਾਂ ਸਨਮਾਨਿਤ ਵਿਦਿਆਰਥੀਆਂ ਅਤੇ ਇੰਚਾਰਜ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਸੰਸਥਾ ਮੁਖੀ ਐੱਸ. ਐੱਸ. ਬਰਾੜ ਨੇ ਆਉਣ ਵਾਲੇ ਸਮੇਂ ’ਚ ਵੀ ਨਿਰੰਤਰ ਵੱਡੀਆਂ ਉਪਲਬਧੀਆਂ ਕਰਦੇ ਰਹਿਣ ਲਈ ਪ੍ਰੇਰਿਆ।

WRITTEN BY