ਚੰਡੀਗੜ, 1 ਫ਼ਰਵਰੀ (ਪੀ. ਟੀ. ਬਿਊਰੋ)- ਅ¤ਜ ਖ਼ਾਲਸਾ ਕਾਲਜ ਪਟਿਆਲਾ ਦੇ ਪਿੰਡ ਧਬਲਾਨ ਵਿਖੇ ਨਵੇਂ ਉਸਾਰੇ ਜਾਣ ਵਾਲੇ ‘ਕੈਂਪਸ ਫ਼ਾਰ ਰਿਸਰਚ ਐਂਡ ਐਡਵਾਂਸ ਸਟ¤ਡੀਜ਼‘ ਦੇ ਉਸਾਰੀ ਆਰੰਭਤਾ ਸਮਾਗਮ ਦੌਰਾਨ ਜਥੇਦਾਰ ਅਵਤਾਰ ਸਿੰਘ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਲੋਂ ਸ. ਸੁਰਜੀਤ ਸਿੰਘ ਰ¤ਖੜਾ, ਉਚੇਰੀ ਸਿ¤ਖਿਆ, ਭਾਸ਼ਾਵਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ, ਪੰਜਾਬ ਸਰਕਾਰ ਦੀ ਮੌਜੂਦਗੀ ਵਿਚ ਖ਼ਾਲਸਾ ਕਾਲਜ ਪਟਿਆਲਾ ਨੂੰ ਅਗਲੇ ਸੈਸ਼ਨ ਤੋਂ ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਵਜੋਂ ਸਥਾਪਤ ਕਰਨ ਦਾ ਐਲਾਨ ਕੀਤਾ।ਇਸ ਮੌਕੇ ‘ਤੇ ਜਥੇਦਾਰ ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਨੇ ਜਿਸ ਤੇਜ਼
ਰਫ਼ਤਾਰ ਨਾਲ ਵਿਕਾਸ ਕੀਤਾ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ ਅਤੇ ਕਾਲਜ ਵਿਚ ਇਸ ਸਮੇਂ ਵਿਦਿਆਰਥੀਆਂ ਦੀ 5200 ਗਿਣਤੀ ਅਤੇ ਕੋਰਸਾਂ ਦੀ ਵਿਭੰਨਤਾ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਵਰਤਮਾਨ ਸਮੇਂ ਵਿਚ ਇਹ ਕਾਲਜ ਕਿਸੇ ਯੂਨੀਵਰਸਿਟੀ ਤੋਂ ਘ¤ਟ ਨਹੀਂ। ਉਹਨਾਂ ਕਿਹਾ ਕਿ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਉਪਰ ਯੂਨੀਵਰਸਿਟੀ ਸਥਾਪਿਤ ਕਰਦੇ ਹੋਏ ਮੈਨੂੰ ਇਕ ਇਲਾਹੀ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ। ਉਹਨਾਂ ਦ¤ਸਿਆ ਕਿ ਪਿੰਡ ਧਬਲਾਨ ਵਿਖੇ ਉਸਾਰੇ ਜਾਣ ਵਾਲੇ ਕੈਂਪਸ ਵਿਚ 6 ਅਕਾਦਮਿਕ ਬਲਾਕ, ਕੁੜੀਆਂ ਅਤੇ ਮੁੰਡਿਆਂ ਦਾ ਹੋਸਟਲ, ਸਟਾਫ ਕੁਆਟਰ, ਗੈਸਟ ਹਾਊਸ ਦੀ ਉਸਾਰੀ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ ਸਥਾਪਿਤ ਹੋਣ ਵਾਲੇ ਇਹਨਾਂ ਅਕਾਦਮਿਕ ਬਲਾਕਾਂ ਨੂੰ 10 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।ਇਸ ਮੌਕੇ ਸ੍ਰ. ਸੁਰਜੀਤ ਸਿੰਘ ਰ¤ਖੜਾ, ਕੈਬਨਿਟ ਮੰਤਰੀ ਪੰਜਾਬ ਨੇ ਜਥੇਦਾਰ ਅਵਤਾਰ ਸਿੰਘ ਦੁਆਰਾ ਖ਼ਾਲਸਾ ਕਾਲਜ ਪਟਿਆਲਾ ਨੂੰ ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਵਿਚ ਤਬਦੀਲ ਕਰਨ ਦੇ ਇਸ ਫ਼ੈਸਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਬਹੁਤ ਦੂਰ ਅੰਦੇਸ਼ੀ ਵਾਲਾ ਫ਼ੈਸਲਾ ਸਿ¤ਧ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਚ ਪਾਇ ਦੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਖ਼ਾਲਸਾ ਕਾਲਜ ਪਟਿਆਲਾ ਨੂੰ ਤਬਦੀਲ ਕਰਕੇ ਬਣਾਈ ਜਾਣ ਵਾਲੀ ਇਹ ਯੂਨੀਵਰਸਿਟੀ ਸਿ¤ਖਿਆ ਦੇ ਖੇਤਰ ਵਿਚ ਇਕ ਬਹੁਤ ਵ¤ਡਾ ਇਤਹਾਸਿਕ ਕਦਮ ਸਿ¤ਧ ਹੋਵੇਗੀ। ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਮਾਣਯੋਗ ਸ੍ਰ. ਪ੍ਰਕਾਸ਼ ਸਿੰਘ ਜੀ ਬਾਦਲ, ਮੁ¤ਖ ਮੰਤਰੀ ਪੰਜਾਬ ਅਤੇ ਡਿਪਟੀ ਮੁ¤ਖ ਮੰਤਰੀ ਸ੍ਰ. ਸੁਖਬੀਰ ਸਿੰਘ ਜੀ ਬਾਦਲ ਦੀ ਯੋਗ ਅਗਵਾਈ ਵਿਚ ਰਾਜ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਮੁਹ¤ਈਆ ਕਰਵਾਈ ਜਾਵੇਗੀ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉ¤ਭਾ ਨੇ ਸਾਰਿਆ ਨੂੰ ‘ਜੀ ਆਇਆਂ‘ ਕਹਿੰਦਿਆਂ ਦ¤ਸਿਆ ਕਿ ਖ਼ਾਲਸਾ ਕਾਲਜ ਪਟਿਆਲਾ ਇਸ ਸਮੇਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸਿ¤ਖਿਆ ਨੀਤੀ ਨੂੰ ਸਮਝਦੇ ਹੋਏ ਕਿ¤ਤਾ ਮੁ¤ਖੀ, ਪੇਸ਼ਾਵਾਰ ਅਤੇ ਹੁਨਰ ਵਿਕਾਸ ਨਾਲ ਸਬੰਧਤ ਉਹ ਸਾਰੇ ਕੋਰਸ ਚਲਾ ਰਿਹਾ ਹੈ ਜਿਹੜੇ ਅ¤ਜ ਦੇ ਨੋਜਵਾਨਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਲਈ ਬਹੁਤ ਜਰੂਰੀ ਹਨ। ਉਹਨਾਂ ਦ¤ਸਿਆ ਕਿ ਭਾਰਤ ਸਰਕਾਰ ਦੀ ਉਚੇਰੀ ਸਿ¤ਖਿਆ ਨੂੰ ਨਿਯੰਤਰਨ ਕਰਨ ਵਾਲੀ ਸੰਸਥਾ ਯੂ.ਜੀ.ਸੀ. ਦੁਆਰਾ ਕਾਲਜ ਨੂੰ ਮਾਸਟਰ ਆਫ਼ ਲੀਡਰਸ਼ਿਪ, ਫੂਡ ਪ੍ਰੋਸੈਸਿੰਗ, ਗਰੀਨ ਹਾਊਸ ਟੈਕਨਾਲੋਜੀ ਅਤੇ ਐਡਵਾਸਡ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਵਰਗੇ ਕੋਰਸ ਮੁਹ¤ਈਆ ਕਰਵਾਏ ਗਏ ਹਨ। ਉਹਨਾਂ ਇਹ ਵੀ ਦ¤ਸਿਆ ਕਿ ਖ਼ਾਲਸਾ ਕਾਲਜ ਪਟਿਆਲਾ ਵਿਚ ਯੂਨੀਵਰਸਿਟੀ ਪ¤ਧਰ ਦੇ ਕੋਰਸ, ਖੋਜ ਅਤੇ ਅਕਾਦਮਿਕ ਗਤੀ ਵਿਧੀਆਂ ਨਿਰੰਤਰ ਚਲ ਰਹੀਆਂ ਹਨ।
ਇਸ ਮੌਕੇ ‘ਤੇ ਉਸਾਰੀ ਕਾਰਜਾ ਆਰੰਭ ਕਰਨ ਤੋਂ ਪਹਿਲਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਵਾ ਕੇ ਅਤੇ ਇਲਾਹੀ ਬਾਣੀ ਦਾ ਕੀਰਤਨ ਕਰਵਾ ਕੇ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਪ੍ਰਾਪਤ ਕਰਨ ਲਈ ਸਾਰਿਆ ਵਲੋਂ ਅਰਦਾਸ ਕੀਤੀ ਗਈ। ਜਥੇਦਾਰ ਅਵਤਾਰ ਸਿੰਘ ਅਤੇ ਸ੍ਰ. ਸੁਰਜੀਤ ਸਿੰਘ ਰ¤ਖੜਾ ਵਲੋਂ ਉਸਾਰੀ ਕਾਰਜਾਂ ਦੇ ਉਦਘਾਟਨ ਦਾ ਪਰਦਾ ਹਟਾ ਕੇ ਅਤੇ ਟ¤ਕ ਲਗਾ ਕੇ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਪ੍ਰ੍ਰੋ. ਕ੍ਰਿਪਾਲ ਸਿੰਘ ਬੰਡੂਗਰ, ਸਾਬਕਾ ਪ੍ਰਧਾਨ, ਸ਼੍ਰੋ.ਗੁ.ਪ੍ਰ.ਕ., ਵਾਇਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਸ੍ਰ. ਹਰਮੇਲ ਸਿੰਘ ਟੌਹੜਾ, ਸਾਬਕਾ ਮੰਤਰੀ ਪੰਜਾਬ ਸਰਕਾਰ, ਉਘੇ ਸਮਾਜ ਸੇਵੀ ਸ੍ਰ. ਚਰਨਜੀਤ ਸਿੰਘ ਰ¤ਖੜਾ, ਸ੍ਰ. ਅਜੀਤ ਸਿੰਘ ਪੰਨੂ, ਕਮਿਸ਼ਨਰ ਪਟਿਆਲਾ ਡਵੀਜ਼ਨ, ਸ੍ਰ. ਗੁਰਮੀਤ ਸਿੰਘ ਚੌਹਾਨ, ਐਸ.ਐਸ.ਪੀ, ਪਟਿਆਲਾ, ਸ੍ਰ੍ਰੀ ਮਹਿੰਦਰ ਪਾਲ ਏ.ਡੀ.ਸੀ. ਪਟਿਆਲਾ, ਸ੍ਰੀ ਗੁਰਪਾਲ ਸਿੰਘ ਚਾਹਲ, ਐਸ.ਡੀ.ਐਮ. ਪਟਿਆਲਾ, ਸ੍ਰ. ਰਣਧੀਰ ਸਿੰਘ ਰ¤ਖੜਾ, ਸ੍ਰ. ਕੁਲਦੀਪ ਸਿੰਘ ਨ¤ਸੂਪੁਰ, ਸ੍ਰ. ਸਵਿੰਦਰ ਸਿੰਘ ਸਭਰਵਾਲ, ਸ. ਜਸਵਿੰਦਰ ਸਿੰਘ ਚੀਮਾ, ਸ੍ਰ. ਜਸਪਾਲ ਸਿੰਘ ਕਲਿਆਣ, ਸ੍ਰ. ਸਤਵਿੰਦਰ ਸਿੰਘ ਟੌਹੜਾ, ਸ੍ਰ. ਗੁਰਦੇਵ ਸਿੰਘ ਧਾਲੀਵਾਲ, ਸ੍ਰ. ਅਮਰਜੀਤ ਸਿੰਘ, ਸ੍ਰ. ਹਰਵਿੰਦਰ ਸਿੰਘ ਵਿਰਕ ਤੋਂ ਇਲਾਵਾ ਵ¤ਖ ਵ¤ਖ ਕਾਲਜਾਂ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਬ¤ਲ, ਰਮਨਜੀਤ ਕੌਰ, ਡਾ. ਹਰਮੀਤ ਕੌਰ, ਡਾ. ਕਸ਼ਮੀਰ ਸਿੰਘ, ਕਾਲਜ ਦੇ ਸਾਬਕਾ ਅਧਿਆਪਕ ਸਾਹਿਬਾਨ, ਸਮੂਹ ਸਟਾਫ, ਵਿਦਿਆਰਥੀਆਂ ਤੋਂ ਇਲਾਵਾਂ ਸਮੁ¤ਚੇ ਇਲਾਕੇ 60 ਦੇ ਕਰੀਬ ਪਿੰਡਾਂ ਦੇ ਸਰਪੰਚ, ਮਾਰਕੀਟ ਕਮੇਟੀਆਂ ਦੇ ਚੇਅਰਮੈਨ ਅਤੇ ਸਾਬਕਾ ਚੇਅਰਮੈਨ, ਅਕਾਲੀ ਆਗੂਆ ਅਤੇ ਹੋਰ ਪਤਵੰਤਿਆਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ।



