ਚੰਡੀਗੜ੍ਹ, 1 ਫਰਵਰੀ (ਪੀ. ਟੀ.)- ਪੰਜਾਬ ਵਿਚ ‘ਸੋਲਰ ਰੂਫ ਟਾਪ ਨੈਟ ਮੀਟਰਿੰਗ’ ਦੀ ਸ਼ੁਰੂਆਤ ਹੋਣ ਨਾਲ ਸੂਰਜੀ ਊਰਜਾ ਤੋਂ ਲੋਕਾਂ ਵਲੋਂ ਆਪਣੇ ਤੌਰ ’ਤੇ ਬਿਜਲੀ ਪੈਦਾ ਕਰਨੀ ਹਕੀਕਤ ਬਣ ਗਈ ਹੈ। ਇਸ ਵਿਵਸਥਾ ਨੂੰ ਪ੍ਰਫੁੱਲਿਤ ਕਰਕੇ ਲੋਕਾਂ ਨੂੰ ਘਰਾਂ, ਦੁਕਾਨਾਂ ਦੀਆਂ ਛੱਤਾਂ ’ਤੇ ਸੂਰਜੀ ਊਰਜਾ ਪਲਾਂਟ ਸਥਾਪਿਤ ਕਰਨ ਲਈ ਪੇਡਾ ਵਲੋਂ ਵੈਬਸਾਇਟ ਸੋਲੳਰਪੁਨਜੳਬ.ਚੋਮ ੳਨਦ ਨੲਟਮੲਟੲਰਨਿਗਪੁਨਜੳਬ.ਚੋਮ ਵੀ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਲੋਕਾਂ ਨੂੰ ਇਸਦੇ ਲਾਭਾਂ ਤੇ ਆਸਾਨ ਤਰੀਕੇ ਨਾਲ ਊਰਜਾ ਉਤਪਾਦਨ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਗੈਰ ਰਵਾਇਤੀ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨੈਟ ਮੀਟਰਿੰਗ ਰਾਹੀਂ ਲੋਕ ਆਪਣੇ ਘਰਾਂ ਤੇ ਹੋਰਨਾਂ ਇਮਾਰਤਾਂ ਦੀਆਂ੍ਯ ਛੱਤਾਂ ’ਤੇ
ਆਸਾਨੀ ਨਾਲ ਆਨਲਾਇਨ ਪ੍ਰਕ੍ਰਿਆ ਤਹਿਤ ਸੂਰਜੀ ਊਰਜਾ ਯੂਨਿਟ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੇਡਾ ਵਲੋਂ ਇਸ ਸਬੰਧੀ ਵੈਬਸਾਇਟਾਂ ਨੂੰ ਜਾਰੀ ਕਰਨ ਦਾ ਮਕਸਦ ਲੋਕਾਂ ਨੂੰ ਸਾਰੀ ਪ੍ਰਕ੍ਰਿਆ ਬਾਰੇ ਜਾਣਕਾਰੀ ਦੇਣ ਤੇ ਬਿਨੈਪੱਤਰ ਤੋਂ ਲੈ ਕੇ ਪਲਾਂਟ ਦੀ ਸਥਾਪਨਾ ਤੱਕ ਦੀ ਵਿਵਸਥਾ ਨੂੰ ਆਸਾਨ ਬਣਾਉਣਾ ਹੈ। ਸਾਫ ਸੁਥਰੀ ਊਰਜਾ ਉਤਪਾਦਨ ’ਤੇ ਜ਼ੋਰ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਹ ਵਰਤਮਾਨ ਪੀੜ੍ਹੀ ਦਾ ਫਰਜ਼ ਹੈ ਕਿ ਉਹ ਵਾਤਾਵਰਣ ਦੀ ਸਾਂਭ ਸੰਭਾਲ ਲਈ ਰਵਾਇਤੀ ਸਾਧਨਾਂ ਤੋਂ ਪੈਦਾ ਹੁੰਦੀ ਊਰਜਾ ’ਤੇ ਨਿਰਭਰਤਾ ਘਟਾਉਣ ਤਾਂ ਜੋ ਭਵਿੱਖੀ ਪੀੜ੍ਹੀ ਲਈ ਵੀ ਵਰਤਣਯੋਗ ਤੇ ਲੋੜੀਂਦੇ ਕੁਦਰਤੀ ਸਾਧਨ ਮੌਜੂਦ ਹੋਣ। ਸ. ਮਜੀਠੀਆ ਨੇ ਕਿਹਾ ਕਿ ਨੈਟ ਮੀਟਰਿੰਗ ਤਹਿਤ ਅਗਲੇ 3 ਸਾਲਾਂ ਵਿਚ ਇਕ ਲੱਖ ਇਮਾਰਤਾਂ ’ਤੇ ਸੂਰਜੀ ਊਰਜਾ ਪਲਾਂਟ ਸਥਾਪਿਤ ਕੀਤੇ ਜਾਣਗੇ ਜੋ ਕਿ 200ਮੈਗਾਵਾਟ ਬਿਜਲੀ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 31 ਮਾਰਚ 2015 ਤੱਕ ਨੈਟ ਮੀਟਰਿੰਗ ਸਥਾਪਿਤ ਕਰਨ ਲਈ ਬਿਨੈ ਪੱਤਰ ਦੇਣ ਵਾਲਿਆਂ ਨੂੰ 30 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਇਲਾਵਾ ਸਕੂਲਾਂ, ਉਦਯੋਗਾਂ, ਵਪਾਰਕ ਅਦਾਰਿਆਂ, ਹੋਟਲਾਂ, ਸ਼ਾਪਿੰਗ ਮਾਲਾਂ ਤੇ ਰੀਅਲ ਅਸਟੇਟ ਡਿਵੈਲਪਰਾਂ ਨੂੰ ਅਪੀਲ ਕੀਤੀ ਕਿ ਉਹ ਸੂਰਜੀ ਊਰਜਾ ਪਲਾਂਟਾਂ ਦੀ ਸਹੂਲਤ ਨੂੰ ਅਪਣਾਉਣ, ਜਿਸ ਨਾਲ ਨਾ ਸਿਰਫ ਸਾਫ ਸੁਥਰੀ ਊਰਜਾ ਮਿਲ ਸਕੇਗੀ ਸਗੋਂ ਬਿਜਲੀ ਬਿੱਲ ਵੀ ਬਹੁਤ ਹੱਦ ਤੱਕ ਘਟ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਨੈਟ ਮੀਟਰਿੰਗ ਤਹਿਤ ਵਾਧੂ ਬਿਜਲੀ ਪੈਦਾ ਕਰਨ ਵਾਲੇ ਲੋਕ ਜ੍ਯਾਂ ਅਦਾਰੇ ਵਾਧੂ ਬਿਜਲੀ ਨੂੰ ਪਾਵਰਕਾਮ ਕੋਲ ‘ਬੈਕਿੰਗ ਸਰਪਲਸ ਪਾਵਰ’ ਤਹਿਤ ਜਮ੍ਹਾਂ ਕਰਵਾਕੇ ਬਾਅਦ ਵਿਚ ਲੋੜ ਪੈਣ ’ਤੇ ਵਰਤ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਬਿਜਲੀ ਬਿੱਲ 85 ਫੀਸਦੀ ਤੱਕ ਘਟ ਜਾਵੇਗਾ। ਇਨ੍ਹਾਂ ਪ੍ਰਾਜੈਕਟਾਂ ’ਤੇ ਸਬਸਿਡੀ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ’ਤੇ ਮਿਲੇਗੀ ਤੇ 1 ਕਿਲੋਵਾਟ ਤੋਂ 1000 ਕਿਲੋਵਾਟ ਤੱਕ ਦੇ ਸੂਰਜੀ ਊਰਜਾ ਪਲਾਂਟ ਸਥਾਪਿਤ ਕੀਤੇ ਜਾ ਸਕਣਗੇ।



