ਨਵੀਂ ਦਿ¤ਲੀ, 31 ਜਨਵਰੀ (ਪੀ. ਟੀ. ਲਾਇਵ)- ਆਮ ਆਦਮੀ ਪਾਰਟੀ ਨੇ ਦਿ¤ਲੀ ਚੋਣਾਂ ਲਈ ਆਪਣਾ ਮਨੋਰਥ ਪ¤ਤਰ ਜਾਰੀ ਕਰਦੇ ਹੋਏ ਕਿਹਾ ਕਿ ਮਨੋਰਥ ਪ¤ਤਰ ਪਾਰਟੀ ਲਈ ਧਰਮ ਗ੍ਰੰਥ ਵਾਂਗ ਹੈ।ਆਪ ਪ੍ਰਮੁ¤ਖ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਲਈ ਚਾਰ ਮਹੀਨੇ ਦੀ ਸਖ਼ਤ ਮਿਹਨਤ ਕੀਤੀ।ਉਹ ਹਰ ਵਰਗ ਦੀ ਹਿ¤ਸੇਦਾਰੀ ਚਾਹੁੰਦੇ ਹਨ ਅਤੇ ਸਾਰੇ ਵਰਗਾਂ ਦੀ ਸਮ¤ਸਿਆਵਾਂ ਨੂੰ ਧਿਆਨ ’ਚ ਰ¤ਖਿਆ ਗਿਆ ਹੈ।ਮਹਿਲਾ, ਸੁਰ¤ਖਿਆ, ਬਜ਼ੁਰਗਾਂ ਦੇ ਬਾਰੇ ’ਚ ਉਨ੍ਹਾਂ ਦਾ ਖਾਸ ਜ਼ੋਰ ਹੈ। ਮਹਿੰਗਾਈ, ਰਿਸ਼ਵਤਖ਼ੋਰੀ, ਬ¤ਚਿਆਂ ਦੀ ਸਿ¤ਖਿਆ, ਨੌਜਵਾਨਾਂ ਲਈ ਰੋਜ਼ਗਾਰ ਅਤੇ ਵਪਾਰੀਆਂ ਨੂੰ ਸਹੂਲਤਾਂ ਦੇਣ ’ਤੇ ਪਾਰਟੀ ਦਾ ਜ਼ੋਰ ਰਹੇਗਾ।ਕੇਜਰੀਵਾਲ ਨੇ ਕਿਹਾ ਕਿ
ਬਿਜਲੀ ਕੰਪਨੀਆਂ ਦਾ ਆਡਿਟ ਕਰਾਇਆ ਜਾਵੇਗਾ ਅਤੇ ਸਬਸਿਡੀ ਦੇ ਰਾਹੀਂ ਤਤਕਾਲ ਬਿਜਲੀ ਦੀਆਂ ਕੀਮਤਾਂ ਅ¤ਧੀਆਂ ਕਰ ਦਿ¤ਤੀਆਂ ਜਾਣਗੀਆਂ। ਸਾਰੇ ਘਰਾਂ ਨੂੰ ਮਹੀਨੇ ’ਚ 20 ਹਜ਼ਾਰ ਲੀਟਰ ਪਾਣੀ ਮੁਫ਼ਤ ’ਚ ਦਿ¤ਤਾ ਜਾਵੇਗਾ।ਕੇਜਰੀਵਾਲ ਨੇ ਕਿਹਾ ਕਿ ਉਹ ਦਿ¤ਲੀ ਨੂੰ ਅਜਿਹਾ ਬਣਾਉਣਾ ਚਾਹੁੰਦੇ ਹਨ ਕਿ ਜਿਸ ’ਤੇ ਸਾਰੇ ਮਾਣ ਮਹਿਸੂਸ ਕਰਨ।ਉਨ੍ਹਾਂ ਕਿਹਾ ਕਿ ਦਿੱਲੀ ’ਚ ਫ੍ਰੀ ਵਾਈ-ਫਾਈ ਦੀ ਸਹੂਲਤ ਦਿੱਤੀ ਜਾਵੇਗੀ ਜਿਸ ਨਾਲ ਮਹਿਲਾ ਸੁਰੱਖਿਆ ਵਿੱਚ ਕਾਫੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਮੁਕੰਮਲ ਰਾਜ ਦਾ ਦਰਜਾ ਦਵਾਇਆ ਜਾਵੇਗਾ।
ਆਮ ਆਦਮੀ ਪਾਰਟੀ ਨੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਹੈ ਕਿ ਦਿੱਲੀ ਵਿੱਚ ਬਿਜਲੀ ਦੀਆਂ ਦਰਾਂ ਮੌਜੂਦਾ ਦਰਾਂ ਤੋਂ ਅੱਧੀਆਂ ਕੀਤੀਆਂ ਜਾਣਗੀਆਂ ਅਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਪਾਰਟੀ ਨੇ ਇਹ ਵੀ ਵਾਅਦਾ ਕੀਤਾ ਕਿ ਸੁਰੱਖਿਆ ਮੱਦੇਨਜ਼ਰ ਰੱਖਦਿਆਂ ਵਿਸ਼ੇਸ਼ ਤੌਰ ’ਤੇ ਔਰਤਾਂ ਦੀ ਸੁਰੱਖਿਆ ਦੇ ਸਬੰਧ ਵਿੱਚ 10 ਤੋਂ 15 ਲੱਖ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਆਪਣਾ ਇਲਾਜ ਕਰਵਾਉਣ ਵਿੱਚ ਅਸਮਰੱਥ ਹਨ ਉਨ੍ਹਾਂ ਦੇ ਇਲਾਜ ਦੀ ਜ਼ਿੰਮੇਵਾਰੀ ਸਰਕਾਰ ਆਪਣੇ ਸਿਰ ਲਵੇਗੀ। ਕੇਜਰੀਵਾਲ ਅਨੁਸਾਰ ਦਿੱਲੀ ਵਿੱਚ 20 ਨਵੇਂ ਕਾਲਜ ਅਤੇ 500 ਨਵੇਂ ਸਕੂਲ ਖੋਲ੍ਹੇ ਜਾਣਗੇ। ਚੋਣ ਮਨੋਰਥ ਪੱਤਰ ਵਿੱਚ ਦਿੱਲੀ ਨੂੰ ਇਹ ਵੀ ਵਾਅਦਾ ਕੀਤਾ ਗਿਆ ਹੈ ਕਿ ਬੱਸਾਂ ਵਿੱਚ ਮਹਿਲਾਵਾਂ ਦੀ ਸੁਰੱਖਿਆ ਲਈ ਗਾਰਡ ਨਿਯੁਕਤ ਕੀਤੇ ਜਾਣਗੇ।
ਉਨ੍ਹਾਂ ਨੇ ਭਾਜਪਾ ’ਤੇ ਦੋਸ਼ ਲਗਾਇਆ ਕਿ ਉਹ ਮਨੋਰਥ ਪ¤ਤਰ ਨਹੀਂ ਲਿਆ ਰਹੀ ਹੈ, ਕਿਉਂਕਿ ਲੋਕ ਸਭਾ ਚੋਣਾਂ ’ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ’ਚ ਉਹ ਨਾਕਾਮ ਰਹੀ ਹੈ।



