Skip to content
Independent perspectives. Global stories.
BREAKING

ਟੀ.ਈ.ਟੀ. ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਕੀਤੀ ਨੌਕਰੀਆਂ ਦੀ ਮੰਗ

Share this story

ਸੰਗਰੂਰ, 30 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਸਿੱਖਿਆ ਦੇ ਖੇਤਰ ਵਿੱਚ ਰੁਜ਼ਗਾਰ ਪ੍ਰਾਪਤੀ ਲਈ  ਉੱਚੀਆਂ ਉੱਚੀਆਂ ਡਿਗਰੀਆਂ ਦੀ ਉਚੇਰੀ  ਪੜ੍ਹਾਈ ਪੂਰੀ ਕਰਨ ਦੇ ਨਾਲ ਨਾਲ ਅਧਿਆਪਕ ਬਣਨ ਤੋਂ ਰੋਕਣ ਲਈ ਮਾਊਂਟ ਐਵਰੇਸਟ ਦੀ ਚੋਟੀ ਤੋਂ ਵੀ ਉੱਚੀ ਕੰਧ ਬਣ ਖੜ੍ਹੀ ਆਈ   /ਪੀ   ਐਸ ਸ਼ਗੱਧਰ ਦੀ ਅਧਿਆਪਕ ਯੋਗਤਾ ਪ੍ਰੀਖਿਆ (ਟੀ    ਨੂੰ ਵੀ ਸਰ ਕਰਨ ਅਤੇ ਚਾਰ ਸਾਲ ਦੇ ਲੰਮੇਂ ਸੰਘਰਸ਼ਾਂ ਤੋਂ ਬਾਅਦ ਵੀ ਜੇਕਰ ਸੂਬਾ ਸਰਕਾਰ ਸਿੱਖਿਆ ਦੇ ਸਿਕੰਦਰਾਂ ਨੁੂੰ ਵੀ ਨੌਕਰੀਆਂ ਨਾ ਦੇਵੇ ਤਾਂ ਇਸ ਨੂੰ ਬ੍ਯੌਧਿਕ ਦਿਮਾਗਾਂ ਨੂੰ ਜਲੀਲ ਕਰਕੇ ਬੇਰੁਜ਼ਗਾਰ ਸਿੱਖਿਆ ਦੇ ਸਿੰਕਦਰਾਂ ਦਾ ਮਜ਼ਾਕ ਉਡਾਉਣਾ ਹੀ ਕਿਹਾ ਜਾਵੇਗਾ। ਇਸ ਦਾ ਪ੍ਰਤੱਖ ਪ੍ਰਮਾਣ ਸਿੱ੍ਯਖਿਆ ਵਿਭਾਗ ਵਿਚ ਪਿਛਲੇ ਲੰਮੇਂ ਸਮੇਂ ਤੋਂ 31 ਫੀਸਦੀ ਤੋਂ ਵੀ ਵਧੇਰੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਅਤੇ ਚਾਰ ਸਾਲ ਦੇ ਲੰਮੇਂ ਸਮੇਂ ਦੇ ਸੰਘਰਸ਼ ਤੋਂ ਬਾਅਦ ਵੀ ਸੂਬਾ ਸਰਕਾਰ ਵੱਲੋਂ ਪਹਿਲੀ ਵਾਰੀ ਜੂਨ 2011 ਵਿਚ

ਲਈ ਗਈ ਪੰਜਾਬ ਵਿੱਚ ਪਹਿਲੀਂ ਅਧਿਆਪਕ ਯੋਗਤਾ ਪ੍ਰੀਖਿਆ (ਟੀ    ਪਾਸ ਕਰਨ ਵਾਲੇ ਸਿਰਫ਼ 8411 ਬੇਰੁਜਗਾਰਾਂ ਨੂੰ ਵੀ ਅਜੇ ਤੱਕ ਨੌਕਰੀਆਂ ਨਾ ਦਿੱਤੇ ਜਾਣ ਤੋਂ  ਸਪੱਸ਼ਟ ਮਿਲਦਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਧਿਆਪਕ ਯੋਗਤਾ ਪ੍ਰੀਖਿਆ (ਟੀ    ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਜਿਹੜੀ ਅਕਾਲੀ ਭਾਜਪਾ  ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪੰਜ ਸਾਲਾਂ ਦੌਰਾਨ 5 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਹਰ ਵਰ੍ਹੇ  12000 ਤੋਂ ਵਧੇਰ ਅਧਿਆਪਕਾਂ ਨੂੰ ਭਰਤੀ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਸੀ, ਉਸ ਅਕਾਲੀ ਭਾਜਪਾ  ਸਰਕਾਰ ਕੋਲੋਂ ਸੂਬੇ 2011 ਤੋਂ ਲੈ ਕੇ ਹੁਣ ਤੱਕ 4 ਵਾਰ ਅਧਿਆਪਕ ਯੋਗਤਾ ਪ੍ਰੀਖਿਆਵਾਂ (ਟੀ    ਲੈ ਕੇ  ਬੇਰੁਜ਼ਗਾਰਾਂ ਕੋਲੋਂ ਇਸ ਪ੍ਰੀਖਿਆ ਦੇ ਨਾਂ ਤੇ 50 ਕਰੋੜ ਤੋਂ ਵਧੇਰੇ ਰੁਪਏ ਇਕੱਠੇ ਕਰਨ ਦੇ ਬਾਵਜੂਦ ਬੀਤੇ 4 ਸਾਲਾਂ ਦੌਰਾਨ ਸਿਰਫ 3800 ਦੇ ਲਗਭਗ ਟੀ    ਪਾਸ ਬੇਰੁਜ਼ਗਾਰਾਂ ਨੂੰ ਹੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਟੀ    ਪਾਸ ਬੇਰੁਜ਼ਗਾਰ ਆਪਣੇ ਮੱਥੇ ਤੇ ਲੱਗਿਆ ਬੇਰੁਜ਼ਗਾਰੀ ਦਾ ਕਲੰਕ ਹਟਾਉਣ ਲਈ ਇਕ ਸਾਲ ਮੁਫ਼ਤ ਨੌਕਰੀ ਕਰਨ ਦੀ ਪੇਸ਼ਕਸ਼ ਵੀ ਕਰ ਚੁੱਕੇ ਹਨ ,ਪਰ ਫਿਰ ਵੀ ਸੂਬਾ ਸਰਕਾਰ ਜਾਣ ਬੁੱਝ ਕੇ ਉਹਨਾਂ ਨੂੰ ਨੌਕਰੀਆਂ ਨਾ ਦੇ ਕੇ ਪੰਜਾਬ ਦੇ ਬੌਧਿਕ ਦਿਮਾਂਗਾ ਨੂੰ ਜਲੀਲ ਕਰ ਰਹੀ ਹੈ ।

WRITTEN BY