ਬਠਿੰਡਾ, 30 ਜਨਵਰੀ (ਰਾਜਨਦੀਪ ਕੌਰ)- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਪ੍ਰਦੇਸ਼ ਅੱਗਰਵਾਲ ਸਭਾ (ਰਜਿ.) ਆਲ ਪੰਜਾਬ ਨਾਲ ਸਬੰਧਿਤ ਸਮੂਹ ਅੱਗਰਵਾਲ ਸਮਾਜ ਵੱਲੋਂ 10 ਮੈਂਬਰੀ ਵਫਦ ਨਵੀਂ ਦਿੱਲੀ ਵਿਖੇ ਅੱਗਰਵਾਲ ਸਭਾ ਪੰਜਾਬ ਦੇ ਸੀਨੀਅਰ ਕੌਮੀ ਜਨਰਲ ਸਕੱਤਰ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਅਤਿ ਨਜ਼ਦੀਕਿ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਯੋਗ ਅਗਵਾਈ ਹੇਠ ਮਾਣਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਰਾਸ਼ਟਰਪਤੀ ਭਵਨ ਵਿਖੇ ਵਿਸ਼ੇਸ਼ ਤੌਰ ’ਤੇ ਮਿਲਿਆ। ਚੌਧਰੀ ਗਹਿਰੀਵਾਲਾ ਨੇ ਰਾਸ਼ਟਰਪਤੀ ਨੂੰ ਪੂਰੀ ਗੰਭੀਰਤਾ ਪੂਰਵਕ ਸਮੁੱਚੇ ਵਿਸ਼ਵ ’ਚ ਵੱਸਦੇ ਅੱਗਰਵਾਲ ਬਿਰਾਦਰੀ ਦੇ ਲੋਕਾਂ ਨੂੰ ਸ਼ਰਾਰਤੀ ਤੱਤ ਬੇਇੱਜ਼ਤ ਕਰਨ ਲਈ ਸਮਾਜ ਵਿੱਚ ਉਨ੍ਹਾਂ ਨੂੰ ‘ਕਰਾੜਾਂ’ ਸ਼ਬਦ ਕਹਿ ਕੇ ਬੁਲਾਇਆ ਜਾਂਦਾ ਹੈ। ਜਦਕਿ ਦਲਿਤ ਵਰਗ ਅੰਦਰ ਜਾਤ ਪਰਖਣ ਅਥਵਾ ਅੱਪਸ਼ਬਦ ਬੋਲਣ ਖਿਲਾਫ ਦੇਸ਼ ਦੇ ਕਾਨੂੰਨ ਅੰਦਰ ਸਖਤ ਸਜ਼ਾ ਦਾ ਐਕਟ ਪਾਸ
ਕੀਤਾ ਹੋਇਆ ਹੈ ਤੇ ਵਪਾਰੀ ਵਰਗ (ਅਗਰਵਾਲ ਬਿਰਾਦਰੀ) ਸਰਕਾਰਾਂ ਨੂੰ ਟੈਕਸ ਭਰਨ ਦੇ ਬਾਵਜੂਦ ਵੀ ਕਿਸੀ ਰਾਜਨੀਤਿਕ ਸਰਕਾਰਾਂ ਨੇ ਅੱਗਰਵਾਲ ਸਮਾਜ ਨੂੰ ਬੁਰਾ-ਭਲਾ ਸ਼ਬਦ ਬੋਲਣ ਵਾਲਿਆਂ ਵਿਰੁੱਧ ਦੇਸ਼ ਦੇ ਕਾਨੂੰਨ ਨੇ ਕੋਈ ਸਜ਼ਾ ਦਾ ਐਕਟ ਨਹੀਂ ਬਣਾਇਆ। ਅਜਿਹਾ ਪੱਖਪਾਤ ਸਿਰਫ ਅੱਗਰਵਾਲ ਸਮਾਜ ਨਾਲ ਹੀ ਕਿਉਂ?
ਚੌਧਰੀ ਗਹਿਰੀਵਾਲਾ ਸਮੇਤ ਵਫਦ ਨੇ ਮਾਣਯੋਗ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਕਿ ਜਦੋਂ ਸੰਗਤ ਮੰਡੀ ਬਲਾਕ ਦੇ ਪਿੰਡ ਗਹਿਰੀਬੁੱਟਰ ਵਿਖੇ ਉਸ ਸਮੇਂ ਦੇ ਰਾਸ਼ਟਰਪਤੀ ਡਾ. ਅਬਦੁੱਲ ਕਲਾਮ ਆਏ ਸਨ ਤਾਂ ਖੁਦ ਅੱਗਰਵਾਲ ਸਭਾ ਦੇ ਪ੍ਰਮੁੱਖ ਨੇਤਾ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਕਾਂਗਰਸ ਦੇ ਖਜ਼ਾਨਾ ਮੰਤਰੀ ਸ੍ਰੀ ਸੁਰਿੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਰਾਸ਼ਟਰਪਤੀ ਨੂੰ ਮਿਲ ਕੇ ‘ਕਰਾੜਾਂ’ ਸ਼ਬਦ ਖਿਲਾਫ ਸਖਤ ਸਜ਼ਾ ਐਕਟ ਲਾਗੂ ਕਰਨ ਦੀ ਪੁਰਜ਼ੋਰ ਗੁਹਾਰ ਲਗਾਈ ਸੀ ਜੋ ਅਜੇ ਤੱਕ ਅੱਗਰਵਾਲ ਸਮਾਜ ਦੀ ਇਸ ਵੱਡੀ ਤੇ ਅਤਿ ਜ਼ਰੂਰੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਗਿਆ। ਅੱਗਰਵਾਲ ਭਾਈਚਾਰੇ ਨੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਦੱਸਿਆ ਕਿ ਸਮੁੱਚੇ ਪੰਜਾਬ ਦੇ ਪਿੰਡਾਂ ਵਿੱਚੋਂ ਸਿਰਫ ਰਾਜੇਸ਼ ਕੁਮਾਰ ਗਹਿਰੀਵਾਲਾ ਦਾ ਹੀ ਜੱਦੀ ਪਿੰਡ ਗਹਿਰੀਬੁੱਟਰ ਪਿੰਡ ਸੀ ਜਿੱਥੇ ਅੱਜ ਤੱਕ ਰਾਸ਼ਟਰਪਤੀ ਪਹੁੰਚਿਆ ਹੈ ਨਾ ਕਿ ਕਿਸੇ ਹੋਰ ਪਿੰਡ। ਅੱਗਰਵਾਲ ਭਾਈਚਾਰੇ ਨੇ ਮਾਣਯੋਗ ਰਾਸ਼ਟਰਪਤੀ ਨੂੰ ਇੱਕ ਵਿਸ਼ੇਸ਼ ਲਿਖਤੀ ਪੱਤਰ ਸੌਂਪਦਿਆਂ ਬਠਿੰਡਾ ਜ਼ਿਲ੍ਹੇ ਦੀ ਮਸ਼ਹੂਰ ਵਪਾਰਿਕ ਸੰਗਤ ਮੰਡੀ ਰੇਲਵੇ ਸਟੇਸ਼ਨ ’ਤੇ ਜੰਮੂ-ਤਵੀ ਐਕਸਪ੍ਰੈ¤ਸ ਰੇਲ ਗੱਡੀ ਰੋਕਣ ਦੀ ਵੀ ਪੁਰਜ਼ੋਰ ਮੰਗ ਉਠਾਈ ਹੈ। ਮਾਣਯੋਗ ਰਾਸ਼ਟਰਪਤੀ ਨੇ ਅੱਗਰਵਾਲ ਸਮਾਜ ਨੂੰ ਉਨ੍ਹਾਂ ਦੀ ਮੰਗ ਨੂੰ ਜਲਦ ਮੰਨਣ ਦਾ ਪੂਰਾ ਭਰੋਸਾ ਦਿੱਤਾ। ਇਸ ਮੌਕੇ ਜੀਵਨ ਲਾਲ, ਅਸ਼ੋਕ ਕੁਮਾਰ, ਤਰਸੇਮ, ਸ਼ਿਵ ਮਿੱਤਲ, ਮੁਕੇਸ਼ ਗਰਗ, ਨਵਦੀਪ ਬਾਂਸਲ ਆਦਿ ਮੌਜੂਦ ਸਨ।



