ਅੰਮ੍ਰਿਤਸਰ, 30 ਜਨਵਰੀ (ਸੁਨੀਲ ਗੁਪਤਾ/ਸੁਖਬੀਰ ਸਿੰਘ)- ਅੰਮ੍ਰਿਤਸਰ ਵਿਕਾਸ ਦੇ ਨਾਂ ਤੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਵਿਕਾਸ ਦੇ ਨਾਂ ਤੇ ਵਪਾਰ ਕਰ ਰਹੀ ਹੈ। ਮਹਿਜ ਕੁੱਝ ਲੋਕਾ ਨੂੰ ਫਾਇਦਾਂ ਪਹੁੰਚਾਉਣ ਲਈ ਸ਼ਹਿਰ ਵਿਚ ਇੰਟਰਲਾਕਿੰਗ ਟਾਈਲਾਂ ਦੇ ਨਾਲ ਗ੍ਰੀਨ ਬੈਲਟਾ ਤੇ ਫੁਟਪਾਥ ਬਣਾ ਕੇ ਬੈਲਟਾ ਨੂੰ ਢਕਣ ਦਾ ਗੌਰਖ ਧੰਧਾ ਜੌਰਾਂ ਤੇ ਚਲਾਇਆ ਜਾ ਰਿਹਾ ਹੈ। ਸਰਕਾਰ ਦੀ ਨੱਕ ਥੱਲੇ ਚਲ ਰਿਹੇ ਇਸ ਧੰਧੇ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਪਾਰਦਰਸ਼ਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਊੰਕੀ ਇਸ ਵਿਚ ਸਿੱਧੇ ਤੌਰ ਤੇ ਸਥਾਨਕ ਸਰਕਾਰਾ ਮੰਤਰੀ ਅਨਿਲ ਜੋਸ਼ੀ ਦਾ ਸ਼ੈਲਟਰ ਹੈ। ਸਾਰੇ ਨਿਯਮਾਂ ਨੂੰ ਤਾਕ ਤੇ ਰਖਕੇ ਮੰਤਰੀ ਆਪਣੇ ਰਿਸ਼ਤੇਦਾਰਾ ਨੂੰ ਫਾਇਦਾ ਪਹੁੰਚਾ ਕੇ ਗ੍ਰੀਨ ਬੈਲਟਾਂ ਨੂੰ ਢਕਣ ਦਾ ਕੰਮ ਕਰ ਰਹੇ ਹਨ, ਜਦਕਿ ਦੂਜੇ ਪਾਸੇ ਰਣਜੀਤ ਐਵੀਨਿਊੰ ਦੇ ਖੇਤਰਾ ਵਿਚ ਪਾਰਕਾ ਅਤੇ ਹੋਰ ਥਾਵਾਂ ਦਾ ਬੁਰਾ ਹਾਲ ਹੈ। ਇਹ ਗੱਲ ਅੱਜ ਹਲਕਾ ਉੱਤਰੀ ਦੇ ਇੰਚਾਰਜ ਕਰਮਜੀਤ
ਸਿੰਘ ਰਿੰਟੂ ਨੇ ਆਪਣੇ ਰਣਜੀਤ ਐਵੀਨਿਊੰ ਦੇ ਦੌਰੇ ਦੌਰਾਨ ਕਹੀ। ਉਨਾਂ ਕਿਹਾ ਕਿ ਇੰਟਰਲਾਕਿੰਗ ਟਾਈਲਾਂ ਨਾਲ ਫੁਟਪਾਥਾ ਨੂੰ ਢਕਣ ਦੇ ਵੱਡੇ ਘਪਲੇ ਨੂੰ ਲੈ ਕੇ ਜਿਲਾ ਅਕਾਲੀ ਜੱਥਾ ਦੇ ਪ੍ਰਧਾਨ ਊਪਕਾਰ ਸਿੰਘ ਸੰਧੂ ਵੀ ਅਨਿਲ ਜੋਸ਼ੀ ਤੇ ਦੋਸ਼ ਲਾ ਚੁੱਕੇ ਹਨ ਕਿ ਇੰਟਰਲਾਕਿੰਗ ਟਾਈਲਾਂ ਵਿਚ ਵੱਡਾ ਸਕੈਂਡਲ ਹੈ ਅਤੇ ਇਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਇਨਾਂ ਹੀ ਨਹੀਂ ਉਨਾਂ ਕਿਹਾ ਕਿ ਪਿਛਲੇ 7 ਸਾਲਾਂ ਵਿਚ ਅਨਿਲ ਜੋਸ਼ੀ ਤੇ ਉਨਾਂ ਦੇ ਪਰਿਵਾਰ ਦੇ ਮੈਂਬਰਾ ਦੀ ਜਾਇਦਾਦ ਦੀ ਵੀ ਜਾਂਚ ਹੋਣੀ ਚਾਹੀਦੀ ਹੈ।



