Skip to content
Independent perspectives. Global stories.
BREAKING

ਜਯੰਤੀ ਨਟਰਾਜਨ ਵੱਲੋਂ ਕਾਂਗਰਸ ਤੋਂ ਅਸਤੀਫ਼ਾ ‘

Share this story

ਰਾਹੁਲ ਗਾਂਧੀ ’ਤੇ ਲਗਾਏ ਦਖ਼ਲ ਦੇਣ ਦੇ ਦੋਸ਼

Page-1-FINAL_06 ਚੇਨਈ, 30 ਜਨਵਰੀ (ਪੀ. ਟੀ.ਲਾਇਵ)- ਚੋਣਾਂ ’‘ਚ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਕਾਂਗਰਸ ਪਾਰਟੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਸਾਬਕਾ ਵਾਤਾਵਰਨ ਮੰਤਰੀ ਅਤੇ ਕਾਂਗਰਸ ਦੀ ਉੱਘੀ ਨੇਤਾ ਜਯੰਤੀ ਨਟਰਾਜਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।ਉਨ੍ਹਾਂ ਨੇ ਰਾਹੁਲ ਗਾਂਧੀ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਰਾਹੁਲ ਉਨ੍ਹਾਂ ਦੇ ਕੰਮ ’ਚ ਦਖਲ ਦਿੰਦੇ ਸਨ। ਨਟਰਾਜਨ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਹ ਮੇਰੇ ਲਈ ਸਭ ਤੋਂ ਦੁੱਖ ਭਰਿਆ ਦਿਨ ਹੈ। ਨਟਰਾਜਨ ਨੇ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਕਾਂਗਰਸ ਪਾਰਟੀ ਵਿੱਚ ਰਹੀਆਂ ਹਨ ਅਤੇ ਉਹ ਆਪ

ਕਾਂਗਰਸ ਨਾਲ 30 ਸਾਲ ਜੁੜੇ ਰਹੇ।ਉਨ੍ਹਾਂ ਨੇ ਕਿਹਾ ਕਿ ਇਹ ਸਹੀ ਹੈ ਕਿ ਉਨ੍ਹਾਂ ਨੇ ਸੋਨੀਆ ਨੂੰ ਚਿੱਠੀ ਲਿਖੀ ਸੀ ਪਰ ਉਨ੍ਹਾਂ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ। ਕਾਂਗਰਸ ਦੀ ਉੱਘੀ ਨੇਤਾ ਅਤੇ ਯੂ.ਪੀ.ਏ. ਸਰਕਾਰ ’ਚ ਵਾਤਾਵਰਨ ਮੰਤਰੀ ਰਹੀ ਜਯੰਤੀ ਵੱਲੋਂ ਅੱਜ ਕੀਤੀ ਗਈ ਆਪਣੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਉਨ੍ਹਾਂ ਕੋਲ ਕਈ ਪ੍ਰਾਜੈਕਟਾਂ ’ਤੇ ਐਨ.ਜੀ.ਓ. ਦੀਆਂ ਸ਼ਿਕਾਇਤਾਂ ਆਉਂਦੀਆਂ ਸਨ। ਉਨ੍ਹਾਂ ਦੀ ਸੋਚ ਸੀ ਕਿ ਵਾਤਾਵਰਨ ਦੀ ਹਰ ਕੀਮਤ ’ਤੇ ਰੱਖਿਆ ਹੋਣੀ ਚਾਹੀਦੀ ਹੈ। ਐਨ.ਜੀ.ਓ. ਦੀ ਸਲਾਹ ’ਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਦਬਾਅ ਬਣਾਇਆ। ਨੀਲਗਿਰੀ, ਵੇਦਾਂਤਾ, ਅਡਾਨੀ ਪ੍ਰਾਜੈਕਟਾਂ ਨੂੰ ਲੈ ਕੇ ਰਾਹੁਲ ਉਨ੍ਹਾਂ ਨੂੰ ਨਿਰਦੇਸ਼ ਦਿੰਦੇ ਸਨ। ਕਈ ਪ੍ਰਾਜੈਕਟਾਂ ’ਚ ਰਾਹੁਲ ਦਾ ਦਖਲ ਸੀ ਤੇ ਉਨ੍ਹਾਂ ਨੂੰ ਲੈ ਕੇ ਉਹ ਨਿਰਦੇਸ਼ ਦਿੰਦੇ ਸਨ।ਉਨ੍ਹਾਂ ਨੇ ਕਿਹਾ ਕਿ ਰਾਹੁਲ ਦੇ ਦਫਤਰ ਤੋਂ ਲੋਕਾਂ ਨੇ ਉਨ੍ਹਾਂ ’ਤੇ ਗਲਤ ਦੋਸ਼ ਲਗਾਏ। ਅਡਾਨੀ ਗਰੁੱਪ ਨਾਲ ਜੁੜੀ ਫਾਈਲ ਬਾਥਰੂਮ ’ਚੋਂ ਮਿਲੀ।ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਨ ਨੇ ਪਾਰਟੀ ਤੋਂ ਪੂਰੀ ਤਰ੍ਹਾਂ ਨਾਲ ਕਿਨਾਰੇ ਕਰ ਦਿੱਤਾ।ਉਨ੍ਹ੍ਰਾਂ ਕਿਹਾ ਕਿ ਮੈਂ ਕੁਝ ਗਲਤ ਨਹੀਂ ਕੀਤਾ। ਜੇਕਰ ਮੇਰੇ ਕੁਝ ਗਲਤ ਗਰਨ ਦੀ ਗੱਲ ਸਾਬਿਤ ਹੁੰਦੀ ਹੈ ਤਾਂ ਮੈਂ ਫਾਂਸੀ ਚੜ੍ਹਣ ਜਾਂ ਜੇਲ੍ਹ ਜਾਣ ਲਈ ਵੀ ਤਿਆਰ ਹਾਂ। ਇਸ ਦੇ ਨਾਲ ਹੀ ਜਯੰਤੀ ਨਟਰਾਜਨ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਅਸਤੀਫਾ ਭੇਜ ਦਿੱਤਾ।

WRITTEN BY