Skip to content
Independent perspectives. Global stories.
BREAKING

ਪੰਜਾਬ ਰਾਜ ਅੰਤਰ ਯੂਨੀਵਰਸਿਟੀ ਵਿਰਾਸਤੀ ਯੁਵਕ ਮੇਲਾ ਰਵਾਇਤੀ ਜੋਸ਼-ਖਰੋਸ਼ ਤੇ ਧੂਮ ਧੜੱਕੇ ਨਾਲ ਸ਼ੁਰੂ

Share this story

ਨਵਾਂਸ਼ਹਿਰ/ਬੰਗਾ 30 ਜਨਵਰੀ (ਵਿਜੇ ਜਯੋਤੀ)- ਪੰਜਾਬ ਕਲਾ ਪਰਿਸ਼ਦ ਵਲੋਂ ਇਥੋਂ ਦੇ ਸਿੱਖ ਨੈਸ਼ਨਲ ਕਾਲਜ ਵਿਚ ਕਰਵਾਏ ਜਾ ਰਹੇ  ਦੋ ਰੋਜ਼ਾ ਪੰਜਾਬ ਰਾਜ ਅੰਤਰ ਯੂਨੀਵਰਸਿਟੀ ਵਿਰਾਸਤੀ ਯੁਵਕ ਮੇਲੇ ਦੇ ਅੱਜ ਪਹਿਲੇ ਦਿਨ ਪੰਜਾਬੀ ਲੋਕ ਨਾਚ, ਗਾਇਕੀ ਅਤੇ ਦਸਤਕਾਰੀ ਦੀਆਂ ਵੱਖ ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ। ਨਵੀਂ ਦੁਲਹਣ ਵਾਂਗ ਸਜਾਏ ਕਾਲਜ ਦੇ ਵਿਹੜੇ ਵਿੱਚ ਪੂਰੇ ਜੋਸ਼-ਖਰੋਸ਼ ਅਤੇ ਧੂਮ ਧੜੱਕੇ ਨਾਲ ਸ਼ੁਰੂ ਹੋਏ ਇਸ ਯੁਵਕ ਮੇਲੇ ਵਿਚ ਪੰਂਜਾਬ ਦੀਆਂ ਪੰਜ ਯੂਨੀਵਰਸਿਟੀਆਂ ਦੇ ਕਲਾਕਾਰ ਭਾਗ ਲੈ ਰਹੇ ਹਨ। ਇਸ ਅੰਤਰ ਯੂਨੀਵਰਸਿਟੀ ਦਾ ਉਦਘਾਟਨ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰ. ਸੋਹਣ ਸਿੰਘ ਠੰਡਲ ਨੇ ਕੀਤਾ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਕਰਨਲ ਜਸਮੇਰ ਸਿੰਘ ਬਾਲਾ ਨੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕੀਤੀ।                 ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਸੋਹਣ ਸਿੰਘ ਠੰਡਲ ਨੇ

ਯੁਵਕ ਮੇਲੇ ਦੇ ਉਦਾਘਟਨ ਤੋਂ ਬਾਅਦ ਆਪਣੇ ਸੰਬੌਧਨ ਵਿਚ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਅਮੀਰ ਸਭਿਆਚਾਰਕ, ਇਤਿਹਾਸਕ ਤੇ ਧਾਰਮਿਕ ਵਿਰਸੇ ਨੂੰ ਸੰਭਾਲਣ ਤੇ ਪ੍ਰਫੁੱਲਤ ਕਰਨ ਲਈ ਪੂਰੀ ਤਰਾਂ ਵੱਚਨਬੱਧ ਹੈ। ਉਹਨਾਂ ਕਿਹਾ ਕਿ ਆਪਣੇ ਕਈ ਵਿਲੱਖਣ ਗੁਣਾਂ ਤੇ ਲੱਛਣਾਂ ਸਦਕਾ ਪੰਜਾਬੀ ਸਭਿਆਚਾਰ ਅੱਜ ਪੂਰੀ ਦੁਨੀਆਂ ਵਿਚ ਪ੍ਰਵਾਨਿਆ ਜਾਣ ਲੱਗਿਆ ਹੈ। ਸ੍ਰੀ ਠੰਡਲ ਨੇ ਕਿਹਾ ਕਿ ਪੰਜਾਬੀ ਸੰਗੀਤ, ਗਾਇਕੀ ਤੇ ਪਕਵਾਨ ਬਾਕੀ ਸੂਬਿਆਂ ਦੁ ਨਾਲ ਨਾਲ ਵਿਦੇਸ਼ੀ ਮੁਲਕਾਂ ਵਿਚ ਵੀ ਹਰਮਨ ਪਿਆਰੇ ਹੋ ਰਹੇ ਹਨ।  ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਸਭਿਆਚਾਰ ਤੇ ਬੋਲੀ ਨਾਲ ਜੁੜੇ ਰਹਿਣ ਦੀ ਅਪੀਲ ਕਰਦਿਆਂ, ਸ੍ਰ੍ਰੀ ਠੰਡਲ ਨੇ ਕਿਹਾ ਕਿ ਆਪਣੇ ਵਿਰਸੇ ਨਾਲੋਂ ਟੁੱਟੇ ਭਾਈਚਾਰੇ ਤੇ ਕੌਮਾਂ ਦਾ ਭਵਿੱਖ ਕਦੇ ਵੀ ਉਜਲਾ ਨਹੀਂ ਹੁੰਦਾ ਤੇ ਅਜਿਹੀਆਂ ਕੌਮਾਂ ਦੀ ਹੋਣੀ ਆਪਣੀ ਜੜ੍ਹ ਤੋਂ ਟੁੱਟੇ ਹੋਏ ਉਸ ਰੁੱਖ ਵਰਗੀ ਹੁੰਦੀ ਹੈ ਜਿਸ ਨੇ ਸੜ ਸੁੱਕ ਕੇ ਖਤਮ ਹੋ ਜਾਣਾ ਹੁੰਦਾ ਹੈ। ਉਹਨਾਂ ਨੌਜਵਾਨਾਂ ਨੂੰ ਕਿਹਾ ਜਿੱਥੇ ਪੰਜਾਬੀ ਬੋਲੀ ਜੁੜੇ ਰਹਿਣ ਦੀ ਲੋੜ ਹੈ ਉਥੇ ਪੰਜਾਬੀ ਸਭਿਆਚਾਰ ਦੇ ਦੋ ਵਿਲੱਖਣ ਚਿੰਨਾਂ-ਪੱਗ ਤੇ ਚੁੰਨੀ-ਨੂੰ ਵੀ  ਬਚਾ ਕੇ ਰੱਖਣ ਦੀ ਲੋੜ ਹੈ।

WRITTEN BY